ਬਠਿੰਡਾ ਪੁਲਿਸ ਨੇ ਮੋਟਰਸਾਈਕਲ ਚੋਰਾਂ ਦੀਆਂ ਲਵਾਈਆਂ ਬਰੇਕਾਂ

Motorcycle Thieves Gang
ਬਠਿੰਡਾ: ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤੇ ਮੁਲਜ਼ਮ ਪੁਲਿਸ ਪਾਰਟੀ ਨਾਲ। ਤਸਵੀਰ : ਸੱਚ ਕਹੂੰ ਨਿਊਜ਼

11 ਮੋਟਰਸਾਈਕਲਾਂ ਸਮੇਤ 2 ਕਾਬੂ (Motorcycle Thieves Gang)

(ਸੱਚ ਕਹੂੰ ਨਿਊਜ਼) ਬਠਿੰਡਾ। ਸਥਾਨਕ ਸ਼ਹਿਰ ਅਤੇ ਨੇੜਲੇ ਇਲਾਕਿਆਂ ’ਚੋਂ ਮੋਟਰਸਾਈਕਲ ਚੋਰੀ ਕਰ ਰਹੇ ਗਿਰੋਹ (Motorcycle Thieves Gang) ਦੇ ਦੋ ਮੈਂਬਰਾਂ ਨੂੰ ਬਠਿੰਡਾ ਪੁਲਿਸ ਨੇ ਗਿ੍ਰਫਤਾਰ ਕਰਕੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਇਹਨਾਂ ਮੁਲਜ਼ਮਾਂ ਤੋਂ ਹੋਰ ਚੋਰੀਆਂ ਦੇ ਖੁਰਾ ਖੋਜ ਕੱਢਣ ਦੀਆਂ ਕੋਸ਼ਿਸ਼ਾਂ ਕਰੇਗੀ ਤਾਂ ਜੋ ਚੋਰੀਆਂ ਦੇ ਅਣਸੁਲਝੇ ਅਨੇਕਾਂ ਕੇਸ ਹੱਲ ਕੀਤੇ ਜਾ ਸਕਣ।

ਵੇਰਵਿਆਂ ਮੁਤਾਬਿਕ ਐਸਪੀ(ਡੀ) ਅਜੈ ਗਾਂਧੀ ਦੀ ਅਗਵਾਈ ਵਿੱਚ ਸੀਆਈਏ ਸਟਾਫ-2 ਬਠਿੰਡਾ ਵੱਲ਼ੋਂ 11 ਮੋਟਰਸਾਈਕਲਾਂ ਸਮੇਤ 2 ਜਣਿਆਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੂੰ ਇਹ ਸਫਲਤਾ ਉਦੋਂ ਮਿਲੀ ਜਦੋਂ ਸੀਆਈਏ ਸਟਾਫ-2 ਬਠਿੰਡਾ ਦੀ ਟੀਮ ਗਸ਼ਤ ਦੌਰਾਨ ਜ਼ਿਲ੍ਹੇ ਦੇ ਪਿੰਡ ਤਿਉਣਾ ਕੋਲੋਂ ਅੰਗਰੇਜ਼ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਗੰਗਾ ਸਿੰਘ ਬਸਤੀ ਪਿੰਡ ਮੁਲਤਾਨੀਆਂ (ਬਠਿੰਡਾ) ਅਤੇ ਅੰਮਿ੍ਰਤਪਾਲ ਸਿੰਘ ਉਰਫ ਨੰਬਰਦਾਰ ਪੁੱਤਰ ਸੁਖਮੰਦਰ ਸਿੰਘ ਵਾਸੀ ਜੰਡਵਾਲੀ ਗਲੀ ਪਿੰਡ ਤਿਉਣਾ (ਬਠਿੰਡਾ) ਨੂੰ ਮੋਟਰਸਾਈਕਲ ਸਪਲੈਂਡਰ ਪਲੱਸ ਰੰਗ ਕਾਲਾ, ਬਿਨਾਂ ਨੰਬਰੀ ਤੋਂ ਕਾਬੂ ਕਰਕੇ ਉਹਨਾਂ ਤੇ ਪਹਿਲਾਂ ਤੋਂ ਹੀ ਦਰਜ ਮੁਕੱਦਮਾ ਨੰਬਰ 212 ਥਾਣਾ ਸਦਰ ਬਠਿੰਡਾ ਵਿੱਚ ਗਿ੍ਰਫਤਾਰ ਕੀਤਾ ਗਿਆ। (Motorcycle Thieves Gang)

ਤਫਤੀਸ਼ ਦੌਰਾਨ ਅੰਗਰੇਜ਼ ਸਿੰਘ ਦੇ ਦੱਸਣ ਮੁਤਾਬਿਕ ਪਿੰਡ ਨਰੂਆਣਾ ਨੇੜੇ ਬਣੇ ਲਾਡਲੀ ਚੌਂਕ ਕੋਲ ਬੇਆਬਾਦ ਮਕਾਨ ’ਚੋਂ 5 ਮੋਟਰਸਾਈਕਲ ਵੱਖ-ਵੱਖ ਮਾਰਕਾ ਬਰਾਮਦ ਕੀਤੇ ਗਏ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਹੁਣ ਤੱਕ ਮੁਲਜ਼ਮਾਂ ਕੋਲੋਂ 11 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਹਾਸਿਲ ਕਰਕੇ ਹੋਰੀ ਚੋਰੀਆਂ ਦੇ ਮਾਮਲੇ ਸੁਲਝਾਉਣ ਦੀ ਕੋਸ਼ਿਸ਼ ਕਰੇਗੀ ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਕੇ ਬਠਿੰਡਾ ਸ਼ਹਿਰ ਅਤੇ ਨੇੜਲੇ ਇਲਾਕਿਆਂ ’ਚੋਂ ਚੋਰੀ ਕੀਤੇ ਹੋਰ ਵਹੀਕਲਾਂ ਦੀ ਬਰਮਾਦਗੀ ਹੋ ਸਕੇਗੀ (Motorcycle Thieves Gang)