ਅਜੀਬੋ-ਗਰੀਬ ਮਾਮਲਾ: ਦੋ ਸਾਲ ਪਹਿਲਾਂ ਕੋਰੋਨਾ ਨਾਲ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਜਿਉਂਦਾ ਘਰ ਪਰਤਿਆ

MP News

ਧਾਰ (ਏਜੰਸੀ)। ਮੱਧ ਪ੍ਰਦੇਸ (MP News) ਦੇ ਧਾਰ ਜ਼ਿਲ੍ਹੇ ਦੇ ਕਨਵਨ ਥਾਣਾ ਖੇਤਰ ’ਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਸਾਲ ਪਹਿਲਾਂ ਕੋਰੋਨਾ ਨਾਲ ਮਰਨ ਵਾਲਾ ਵਿਅਕਤੀ ਜਿਉਂਦਾ ਘਰ ਪਰਤ ਆਇਆ। ਪੁਲਸ ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਕਨਵਨ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਕਡੋਦਕਲਾਂ ਦਾ ਰਹਿਣ ਵਾਲਾ ਕਮਲੇਸ਼ ਪਾਟੀਦਾਰ ਬੀਤੇ ਦਿਨ ਜਿਉਂਦਾ ਆਪਣੇ ਘਰ ਪਰਤਿਆ। ਉਸ ਦੀ ਪਤਨੀ ਅਤੇ ਪਰਿਵਾਰਕ ਮੈਂਬਰ ਉਸ ਨੂੰ ਜਿਉਂਦਾ ਦੇਖ ਕੇ ਬਹੁਤ ਖੁਸ਼ ਹਨ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੁੱਛਿਆ ਕਿ ਉਹ ਇੰਨੇ ਦਿਨ ਕਿੱਥੇ ਸੀ ਤਾਂ ਉਹ ਕੁਝ ਨਹੀਂ ਦੱਸ ਸਕਿਆ। ਦੱਸਿਆ ਜਾਂਦਾ ਹੈ ਕਿ ਘਰ ਪਹੁੰਚ ਕੇ ਕਮਲੇਸ਼ ਨੇ ਮੁੜ ਆਪਣੀ ਪਤਨੀ ਦੀ ਮਾਂਘ ਭਰ ਕੇ ਉਸ ਦੀਆਂ ਖੁਸੀਆਂ ਵਾਪਸ ਕਰ ਦਿੱਤੀਆਂ।

ਇਹ ਵੀ ਪੜ੍ਹੋ: ਮੌਸਮ ਵਿਭਾਗ ਦੀ ਚੇਤਾਵਨੀ, ਘਰੋਂ ਨਿੱਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਪਾਟੀਦਾਰ ਨੂੰ 2021 ’ਚ ਹੋਇਆ ਕੋਰੋਨਾ | MP News

ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਪਿੰਡ ਕਡੋਦਕਲਾ ਦੇ ਰਹਿਣ ਵਾਲੇ ਕਮਲੇਸ਼ ਪਾਟੀਦਾਰ ਨੂੰ ਸਾਲ 2021 ਵਿੱਚ ਕੋਰੋਨਾ ਹੋਇਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਗੁਜਰਾਤ ਦੇ ਵਡੋਦਰਾ ਲੈ ਗਏ। ਉਸ ਨੂੰ ਉੱਥੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਲਾਜ ਤੋਂ ਕੁਝ ਦਿਨ ਬਾਅਦ ਹਸਪਤਾਲ ਪ੍ਰਬੰਧਕਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇਹ ਸੁਣ ਕੇ ਪਾਟੀਦਾਰ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿੱਕਲ ਗਈ। ਪਰ ਕੋਰੋਨਾ ਦੌਰਾਨ ਮੌਤਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਗੱਲ ਨੂੰ ਆਸਾਨੀ ਨਾਲ ਸਵੀਕਾਰ ਕਰ ਲਿਆ ਸੀ। ਪਰਿਵਾਰ ਵਾਲਿਆਂ ਨੂੰ ਕੁਝ ਦੂਰੀ ਤੋਂ ਲਾਸ਼ ਵਿਖਾ ਕੇ ਉਸ ਦਾ ਸਸਕਾਰ ਕਰ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ