ਮਿਲਟਰੀ ਸਟੇਸ਼ਨ ਕਤਲ ਮਾਮਲਾ : ਵਾਰ-ਵਾਰ ਬਿਆਨ ਬਦਲਣ ਵਾਲਾ ਨਿੱਕਲਿਆ ‘ਕਾਤਲ’

Military station murder case

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਮਿਲਟਰੀ ਸਟੇਸ਼ਨ (Military station murder case) 4 ਫੌਜੀ ਜਵਾਨਾਂ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਹ ਕਤਲ ਹਮਲੇ ਦੀ ਸੂਚਨਾ ਦੇਣ ਵਾਲੇ ਦੇਸਾਈ ਮੋਹਨ ਵੱਲੋਂ ਹੀ ਕਥਿਤ ਤੌਰ ‘ਤੇ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਦੇਸਾਈ ਵਾਰ-ਵਾਰ ਬਿਆਨ ਬਦਲ ਰਿਹਾ ਸੀ, ਜਿਸ ਕਰਕੇ ਉਸ ਉੱਤੇ ਸ਼ੱਕ ਹੋਇਆ ਤਾਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਗੁਨਾਹ ਕਬੂਲ ਲਿਆ।

ਇਹ ਵੀ ਪੜ੍ਹੋ: ਅਜੀਬੋ-ਗਰੀਬ ਮਾਮਲਾ: ਦੋ ਸਾਲ ਪਹਿਲਾਂ ਕੋਰੋਨਾ ਨਾਲ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਜਿਉਂਦਾ ਘਰ ਪਰਤਿਆ

ਪੁਲਿਸ ਵੱਲੋਂ ਕੱਲ 12 ਜਵਾਨਾਂ ਨੂੰ ਨੋਟਿਸ ਜਾਰੀ ਕੀਤਾ ਸੀ, ਜਿੰਨ੍ਹਾਂ ਵਿੱਚੋਂ 4 ਤੋਂ ਕੱਲ ਪੁੱਛਗਿੱਛ ਕੀਤੀ ਗਈ ਸੀ।ਪੁੱਛਗਿੱਛ ਵਾਲਿਆਂ ਵਿੱਚ ਮੋਹਨ ਦੇਸਾਈ ਵੀ ਸ਼ਾਮਿਲ ਸੀ, ਜਿਸਨੇ ਪੁੱਛਗਿੱਛ ਵਿੱਚ ਇਹ ਕਬੂਲ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਦੇਸਾਈ ਦੀ ਚਾਰਾਂ ਜਵਾਨਾਂ ਨਾਲ ਨਿੱਜੀ ਰੰਜਿਸ਼ ਸੀ।

Military station murder case

ਗੋਲੀਬਾਰੀ ਦੇ ਇਸ ਮਾਮਲੇ ਦੀ ਸਭ ਤੋਂ ਪਹਿਲਾਂ ਆਪਣੇ ਸੀਨੀਅਰ ਅਫਸਰਾਂ ਨੂੰ ਸੂਚਨਾ ਦੇਣ ਵਾਲੇ ਗਨਰ ਦਿਸਾਈ ਮੋਹਨ ਦੇ ਬਿਆਨਾਂ ਤੇ ਪਹਿਲੇ ਦਿਨ ਤੋਂ ਹੀ ਸ਼ੱਕ ਕੀਤਾ ਜਾ ਰਿਹਾ ਸੀ। ਦਿਸਾਈ ਮੋਹਨ ਨੇ ਕਿਹਾ ਸੀ ਕਿ ਕੁੜਤੇ ਪਜਾਮੇ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਕੋਲ ਰਾਇਫਲ ਤੇ ਇੱਕ ਕੋਲ ਕੁਹਾੜੀ ਸੀ ਪਰ ਪੋਸਟਮਾਰਟਮ ਰਿਪੋਰਟ ਵਿੱਚ ਕੁਹਾੜੀ ਦਾ ਕਿਧਰੇ ਕੋਈ ਨਿਸ਼ਾਨ ਨਹੀਂ ਆਇਆ। ਇਸ ਮਗਰੋਂ ਇਹ ਸ਼ੱਕ ਹੋਰ ਵੀ ਵਧ ਗਿਆ ਸੀ। ਦੇਸਾਈ ਮੋਹਨ ਕੋਲੋਂ 8 ਰੋਂਦ ਵਿੱਚੋਂ 7 ਰੋਂਦ ਤੇ ਰਾਇਫਲ ਲਪੇਟ ਕੇ ਲਿਆਉਣ ਲਈ ਵਰਤੇ ਕਾਲੇ ਰੰਗ ਦੇ ਕੱਪੜੇ ਤੇ ਪਲਾਸਟਿਕ ਦੇ ਗੱਟੇ ਨੂੰ ਵੀ ਬਰਾਮਦ ਕਰ ਲਿਆ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹਾਲੇ ਹੋਰ ਕਿਸੇ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ