ਚੋਣ ਮਨੋਰਥ ਪੱਤਰਾਂ ਦੇ ‘ਮਨੋਰਥ’ ਨੂੰ ਪਛਾਨਣ ਲੱਗੇ ਲੋਕ

People, Identify, Manifest

ਕਾਂਗਰਸ ਤੇ ਭਾਜਪਾ ਨੇ ਕਿਸਾਨਾਂ ਨੂੰ ‘ਭਰਮਾਉਣ’ ਵਾਸਤੇ ਲਾਈ ਵਾਅਦਿਆਂ ਦੀ ਝੜੀ

ਮਾਨਸਾ, ਸੁਖਜੀਤ ਮਾਨ

ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਮੌਕੇ ਸਿਆਸੀ ਧਿਰਾਂ ਵੱਲੋਂ ਜ਼ਾਰੀ ਕੀਤੇ ਜਾਂਦੇ ਮਨੋਰਥ ਪੱਤਰਾਂ ਦਾ ਮਹੱਤਵ ਘਟ ਗਿਆ ਹੈ ਉਂਜ ਇਨ੍ਹਾਂ ਧਿਰਾਂ ਵੱਲੋਂ ਇੱਕ-ਦੂਜੇ ਦੇ ਚੋਣ ਵਾਅਦਿਆਂ ਨੂੰ ਰੱਜ ਕੇ ਕੋਸਿਆ ਜਾਂਦਾ ਹੈ ਪਰ ਸਾਰਿਆਂ ਵੱਲੋਂ ਵਾਅਦਿਆਂ ਦਾ ‘ਚਿੱਠਾ’ ਜ਼ਾਰੀ ਕਰਨ ‘ਚ ਕਸਰ ਕੋਈ ਨਹੀਂ ਛੱਡੀ ਜਾਂਦੀ ਚੋਣਾਂ ਮੌਕੇ ਜ਼ਾਰੀ ਹੋਣ ਵਾਲੇ ਇਨ੍ਹਾਂ ਮਨੋਰਥ ਪੱਤਰਾਂ ਨੂੰ ਲੋਕ ਫਜ਼ੂਲ ਸਮਝਣ ਲੱਗੇ ਹਨ ਆਮ ਲੋਕ ਆਖਦੇ ਨੇ ਕਿ ਇਹ ਤਾਂ ਵੋਟਰਾਂ ਨੂੰ ਭਰਮਾਉਣ ਦਾ ਜ਼ਰੀਆ ਹੈ ਕਿਉਂਕਿ ਪੱਤਰ ‘ਚ ਦਰਜ਼ ਸਾਰੇ ਵਾਅਦੇ ਤਾਂ ਕੋਈ ਵੀ ਧਿਰ ਪੂਰੇ ਹੀ ਨਹੀਂ ਕਰਦੀ।

ਵੇਰਵਿਆਂ ਮੁਤਾਬਿਕ ਕਰੀਬ ਹਰ ਸਿਆਸੀ ਧਿਰ ਦੇਸ਼ ਜਾਂ ਸੂਬਿਆਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਆਦਿ ਤੋਂ ਇਲਾਵਾ ਕਿਸਾਨਾਂ ਦੀ ਮੱਦਦ ਆਦਿ ਦੇ ਵਾਅਦੇ ਕੀਤੇ ਜਾਂਦੇ ਹਨ ਹਰ ਧਿਰ ਵੱਲੋਂ ਇੱਕ-ਦੂਜੇ ਤੋਂ ਵਧਕੇ ਵਾਅਦੇ ਕੀਤੇ ਜਾਂਦੇ ਨੇ ਤੇ ਵਿਰੋਧੀਆਂ ਨੂੰ ਨੀਵਾਂ ਵਿਖਾਉਣ ਲਈ ਉਨ੍ਹਾਂ ਦੇ ਮਨੋਰਥ ਪੱਤਰਾਂ ਨੂੰ ਰੱਜ ਕੇ ਭੰਡਿਆ ਜਾਂਦਾ ਹੈ ਇੰਨ੍ਹੀਂ ਦਿਨੀਂ ਹੁਣ ਜਦੋਂ ਲੋਕ ਸਭਾ ਚੋਣਾਂ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ ਤਾਂ ਚੋਣ ਮਨੋਰਥ ਪੱਤਰ ਫਿਰ  ਚਰਚਾ ‘ਚ ਆਉਣ ਲੱਗੇ ਹਨ ਕਾਂਗਰਸ ਵੱਲੋਂ 2 ਅਪ੍ਰੈਲ ਨੂੰ 54 ਪੇਜ਼ਾਂ ਦਾ ਚੋਣ ਮਨੋਰਥ ਪੱਤਰ ਜ਼ਾਰੀ ਕੀਤਾ ਗਿਆ ਹੈ ਜਿਸ ‘ਚ 52 ਮੁੱਦਿਆਂ ਨੂੰ ਪ੍ਰਮੁੱਖ ਤੌਰ ‘ਤੇ ਉਭਾਰਿਆ ਗਿਆ ਹੈ ਕਾਂਗਰਸ ਵੱਲੋਂ ਆਪਣੇ ਮਨੋਰਥ ਪੱਤਰ ਦੇ ਸਫ਼ਾ ਨੰਬਰ 17 ‘ਤੇ 7 ਨੰਬਰ ਮੁੱਦੇ ‘ਚ ਕਿਸਾਨੀ ਨਾਲ ਸਬੰਧਿਤ ਵਾਅਦਿਆਂ ਦੀ ਲੜੀ ‘ਚ 22 ਵਾਅਦੇ ਕੀਤੇ ਹਨ ਕਰਜ਼ ਮੁਆਫੀ ਨਾਲ ਸਬੰਧਿਤ ਵਾਅਦੇ ‘ਚ ਲਿਖਿਆ ਹੈ ਕਿ ਉਹ ਸਿਰਫ ਕਰਜ਼ ਮੁਆਫੀ ਕਰਕੇ ਹੀ ਆਪਣੀ ਜਿੰਮੇਵਾਰੀ ਤੋਂ ਪੱਲਾ ਨਹੀਂ ਝਾੜਨਗੇ ਬਲਕਿ ਉੱਚਿਤ ਮੁੱਲ, ਖੇਤੀ ‘ਚ ਘੱਟ ਲਾਗਤ ਤੋਂ ਇਲਾਵਾ ਕਿਸਾਨਾਂ ਨੂੰ ਕਰਜ਼ਾ ਮੁਕਤੀ ਵੱਲ ਲਿਜਾਣਗੇ ਕਰਜ਼ਾ ਨਾ ਮੋੜ ਸਕਣ ਤੋਂ ਅਸਮਰਥ ਕਿਸਾਨਾਂ ਖਿਲਾਫ ਅਪਰਾਧਿਕ ਕਾਰਵਾਈ ਕਰਨ ਦੀ ਆਗਿਆ ਨਹੀਂ ਹੋਵੇਗੀ ਅਤੇ ਖੇਤੀ ਖੇਤਰ ਨੂੰ ਵਿਸ਼ੇਸ਼ ਮਹੱਤਵ ਦੇਣ ਦੀ ਗੱਲ ਆਖਦਿਆਂ ਆਮ ਬਜਟ ਨਾਲੋਂ ਵੱਖਰੇ ਤੌਰ ‘ਤੇ ਕਿਸਾਨ ਬਜਟ ਪੇਸ਼ ਕੀਤਾ ਜਾਵੇਗਾ ਇਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਨਾਲ ਸਬੰਧਿਤ ਸਿਰਫ ਕਿਸਾਨੀ ਵਾਅਦਿਆਂ ਨਾਲ ਸਬੰਧਿਤ ਕੁੱਝ ਉਦਾਹਰਨਾਂ ਹਨ ਜਦੋਂ ਕਿ ਹੋਰਨਾਂ ਵਰਗਾਂ ਤੋਂ ਇਲਾਵਾ ਆਰਥਿਕ ਨੀਤੀ ਸਮੇਤ ਹੋਰ ਕਾਫੀ ਮਾਮਲਿਆਂ ‘ਚ ਲੰਬੇ ਵਾਅਦੇ ਕੀਤੇ ਗਏ ਹਨ ਉੱਧਰ ਅੱਜ ਭਾਜਪਾ ਵੱਲੋਂ ਜਾਰੀ ਕੀਤੇ ਗਏ 50 ਸਫ਼ਿਆਂ ਵਾਲੇ ਚੋਣ ਮਨੋਰਥ ਪੱਤਰ ਦੇ 15 ਨੰਬਰ ਸਫ਼ੇ ‘ਤੇ ਕਿਸਾਨੀ ਖੇਤਰ ਨਾਲ ਹੀ ਸਬੰਧਿਤ ਕਰੀਬ 29 ਵਾਅਦੇ ਕੀਤੇ ਹਨ ‘ਚ ਮੁੱਖ ਤੌਰ ‘ਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਗਿਆ ਹੈ ਅਤੇ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਲਈ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਦੇਣ ਦੀ ਗੱਲ ਆਖੀ ਹੈ ਇਸ ਤੋਂ ਇਲਾਵਾ ਖੇਤੀ ਸੈਕਟਰ ਨਾਲ ਸਬੰਧਿਤ ਹੋਰ ਵੀ ਵਾਅਦੇ ਕੀਤੇ ਗਏ ਹਨ ।

ਪਟਿਆਲੇ ‘ਚ ਖੋਲਾਂਗੇ ਚੋਣ ਮਨੋਰਥ ਪੱਤਰਾਂ ਦਾ ਕੱਚਾ ਚਿੱਠਾ : ਕਿਸਾਨ ਆਗੂ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਚੋਣ ਮਨੋਰਥ ਪੱਤਰਾਂ ‘ਚ ਕੀਤੇ ਜਾਂਦੇ ਵਾਅਦੇ ਸਿਰਫ ਚੋਣ ਸਟੰਟ ਹੁੰਦੇ ਹਨ ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਤਾਂ ਭਾਜਪਾ ਨੇ 2014 ਦੀਆਂ ਚੋਣਾਂ ਵੇਲੇ ਵੀ ਕੀਤਾ ਸੀ ਪਰ ਅਜਿਹਾ ਹੋਇਆ ਨਹੀਂ ਉਲਟਾ ਖੇਤੀ ਖਰਚੇ ਹੋਰ ਵਧੇ ਗਏ ਜਦੋਂਕਿ ਫਸਲਾਂ ਦੇ ਭਾਅ ਨਹੀਂ ਵਧੇ ਉਨ੍ਹਾਂ ਆਖਿਆ ਕਿ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਨਾਲ ਸਬੰਧਿਤ ਹੋਰ ਮਸਲਿਆਂ ਸਮੇਤ 2, 3 ਅਤੇ 4 ਮਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਧਰਨਾ ਲਾ ਕੇ ਚੋਣ ਮਨੋਰਥ ਪੱਤਰਾਂ ਦੇ ਕੱਚੇ ਚਿੱਠੇ ਨੂੰ ਲੋਕਾਂ ਸਾਹਮਣੇ ਖੋਲ੍ਹ ਕੇ ਰੱਖਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here