ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੋੜਨ ‘ਤੇ ਭੜਕੇ ਸਮਾਜ ਦੇ ਲੋਕ

ਐੱਸਡੀਐੱਮ ਰਾਜਪੁਰਾ ਤੇ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਸੂਝ ਬੂਝ | Babasaheb Ambedkar

ਰਾਜਪੁਰਾ (ਅਜਯ ਕਮਲ)। ਰਾਜਪੁਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਇੱਥੋਂ ਦੇ ਆਈਟੀਆਈ ਚੌਂਕ ‘ਚ ਲੱਗੀ ਬਾਬਾ ਸਾਹਿਬ ਅੰਬੇਦਕਰ ਦੀ ਮੁਰਤੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਤੋੜ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਬਾਲਮੀਕਿ ਸਮਾਜ ਦੇ ਪ੍ਰਧਾਨ ਹੰਸ ਰਾਜ ਬਨਵਾੜੀ, ਅਸ਼ੋਕ ਕੁਮਾਰ ਬੀਟੂ ਤੇ ਪ੍ਰਧਾਨ ਸੁੱਖੀ ਤੇ ਹੋਰ ਸੰਸਥਾਵਾਂ ਨੇ ਇਸ ਪ੍ਰਤੀ ਰੋਸ ਪ੍ਰਗਟ ਕਰਦਿਆਂ ਆਈਟੀਆਈ ਚੌਂਕ ‘ਚ ਇੱਕਠੀਆਂ ਹੋਈਆਂ ਇਸ ਦੌਰਾਨ ਸਮਾਜ ਦੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਤੇ ਲੋਕਲ ਪ੍ਰਸ਼ਾਸਨ ਨੇ ਸਮਝਾ ਬੁਝਾਕੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਐੱਸਡੀਐੱਮ ਰਾਜਪੁਰਾ ਰਜਨੀਸ਼ ਅਰੋੜਾ ਤੇ ਵਿਧਾਇਕ ਰਾਜਪੁਰਾ ਨੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ 10 ਦਿਨਾਂ ‘ਚ ਦੁਬਾਰਾ ਸਥਾਪਿਤ ਕੀਤੇ ਜਾਣ ‘ਤੇ ਲੋਕ ਸ਼ਾਂਤ ਹੋਏ। (Babasaheb Ambedkar)

ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ

ਜਾਣਕਾਰੀ ਅਨੁਸਾਰ ਰਾਜਪੁਰਾ ਦੇ ਆਈਟੀਆਈ ਚੌਂਕ ‘ਚ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਖੰਡਿਤ ਕਰ ਦਿੱਤਾ ਗਿਆ, ਜਿਸ ‘ਤੇ ਭੜਕਿਆ ਬਾਲਮੀਕਿ ਸਮਾਜ ਤੇ ਹੋਰ ਜੱਥੇਬੰਦੀਆਂ ਆਈਟੀਆਈ ਚੌਂਕ ‘ਚ ਇਕੱਠੀਆਂ ਹੋ ਗਈਆਂ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਨਾਜੁਕਤਾ ਦੇਖਦੇ ਹੋਏ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ‘ਤੇ ਰਾਜਪੁਰਾ ਪਟਿਆਲਾ ਤੇ ਨਾਲ ਲੱਗਦੇ ਸਟੇਸ਼ਨਾਂ ਤੋਂ ਭਾਰੀ ਪੁਲਿਸ ਬਲ ਮੌਕੇ ‘ਤੇ ਪਹੁੰਚ ਗਿਆ ਤੇ ਡੀਐੱਸਪੀ ਰਾਜਪੁਰਾ ਨੇ ਤੁਰੰਤ ਹੀ ਟੀਮਾਂ ਦਾ ਗਠਨ ਕਰਕੇ ਉਕਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਮੌਕੇ ‘ਤੇ ਰੋਡ ‘ਤੇ ਲੱਗੇ ਸੀਸੀਟੀਵੀ ਦੀ ਫੁਟੇਜ਼ ਚੈਕ ਕਰਨੀ ਸ਼ੁਰੂ ਕਰ ਦਿੱਤੀ। (Babasaheb Ambedkar)

ਮੌਕੇ ‘ਤੇ ਪਹੁੰਚੇ ਯੂਥ ਕਾਂਗਰਸ ਦੇ ਆਗੂ ਨਿਰਭੈ ਸਿੰਘ ਮਿਲਟੀ ਨੇ ਬਾਬਾ ਸਾਹਿਬ ਦੀ ਖੰਡਿਤ ਹੋਈ ਮੂਰਤੀ ਨੂੰ ਕੱਪੜੇ ਨਾਲ ਢਕਕੇ ਉਕਤ ਘਟਨਾ ਦੀ ਨਿਖੇਧੀ ਕੀਤੀ ਤੇ ਮੌਕੇ ‘ਤੇ ਪਹੁੰਚੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜੋ ਮੰਦਭਾਗੀ ਘਟਨਾ ਵਾਪਰੀ ਹੈ ਇਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਇਸ ਦੌਰਾਨ ਐੱਸਡੀਐੱਮ ਰਜਨੀਸ਼ ਅਰੋੜਾ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰਾਂ ਦੀ ਇੱਕ ਸਾਂਝੀ ਮੀਟਿੰਗ ਸਮਾਜ ਦੇ ਲੋਕਾਂ ਨਾਲ ਹੋਈ ਇਸ ਵਿੱਚ ਸਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਹੋਇਆ ਕਿ ਉਕਤ ਜਗ੍ਹਾ ‘ਤੇ 10 ਦਿਨਾਂ ‘ਚ ਦੁਬਾਰਾ ਮੂਰਤੀ ਲਗਾਈ ਜਾਵੇਗੀ ਤੇ ਜਿਸ ਦਾ ਸਾਰਾ ਖਰਚਾ ਵਿਧਾਇਕ ਹਰਦਿਆਲ ਸਿੰਘ ਨੇ ਆਪਣੀ ਤਨਖਾਹ ‘ਚੋਂ ਦੇਣ ਦਾ ਐਲਾਨ ਕੀਤਾ ਤੇ ਦੋਸ਼ੀ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ (Babasaheb Ambedkar)