ਸਾਧ ਸੰਗਤ ਦੇ ਘਰਾਂ ’ਤੇ ਲਹਿਰਾ ਰਿਹੈ ਰਾਸ਼ਟਰੀ ਝੰਡਾ ਤਿਰੰਗਾ

ਸਾਧ ਸੰਗਤ ਦੇ ਘਰਾਂ ’ਤੇ ਲਹਿਰਾ ਰਿਹੈ ਰਾਸ਼ਟਰੀ ਝੰਡਾ ਤਿਰੰਗਾ

ਲੌਂਗੋਵਾਲ (ਹਰਪਾਲ)। ਦੇਸ਼ ਭਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚਲਦਿਆਂ ਸਾਧ ਸੰਗਤ ਆਪਣੇ ਘਰਾਂ ’ਤੇ ਦੇਸ਼ ਦੀ ਆਣ ਬਾਨ ਅਤੇ ਸ਼ਾਨ ਤਿਰੰਗੇ ਨੂੰ ਲਹਿਰਾ ਰਹੀ ਹੈ। ਇਸ ਕੜੀ ਤਹਿਤ ਲੌਂਗੋਵਾਲ ਪੱਤੀ ਜੈਦ ਵਿਖੇ ਜਗਦੇਵ ਇੰਸਾਂ ਅਤੇ ਸਮੂਹ ਪਰਿਵਾਰ ਵੱਲੋਂ ਤਿਰੰਗਾ ਲਹਿਰਾ ਕੇ ਸਲੂਟ ਕੀਤਾ ਗਿਆ।

ਤਿਰੰਗੇ ਨੂੰ ਸਲੂਟ ਕਰਦਿਆਂ ‘ਭਾਰਤ ਮਾਤਾ ਕੀ ਜੈ’ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਦੇਸ਼ ਦੇ ਰਾਸ਼ਟਰੀ ਝੰਡਾ ਨੂੰ ਸਲਾਮ ਕੀਤਾ ਗਿਆ। ਜਿਕਰਯੋਗ ਹੈ ਕਿ ਗੁਰੂ ਪੁੰਨਿਆ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ ਸੰਗਤ ਨੂੰ ਆਪਣੇ ਘਰਾਂ ’ਚ ਰਾਸ਼ਟਰੀ ਝੰਡਾ ਲਗਾਉਣ ਦਾ ਸੰਦੇਸ਼ ਦਿੱਤਾ ਸੀ।

ਪੂਜਨੀਕ ਗੁਰੂ ਜੀ ਦੇ ਇਨ੍ਹਾਂ ਬਚਨਾਂ ’ਤੇ ਅਮਲ ਕਰਦਿਆਂ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਆਪਣੇ-ਆਪਣੇ ਘਰਾਂ ’ਤੇ ਤਿਰੰਗਾ ਸਥਾਪਿਤ ਕਰ ਰਹੇ ਹਨ। ਇਸ ਮੌਕੇ ਡੇਰਾ ਸ਼ਰਧਾਲੂ ਜਗਦੇਵ ਇੰਸਾਂ ਦਾ ਕਹਿਣਾ ਹੈ ਕਿ ਤਿਰੰਗਾ ਭਾਰਤ ਦੀ ਆਣ-ਬਾਨ-ਸ਼ਾਨ ਹੈ ਇਸ ਨੂੰ ਕਦੇ ਝੁਕਣ ਨਹੀਂ ਦਿਆਂਗੇ। ਇੱਥੇ ਦੱਸਣਯੋਗ ਹੈ ਕਿ ਦੇਸ਼ ਦੇ ਰਾਸ਼ਟਰੀ ਝੰਡੇ ਤਿਰੰਗੇ ਲਹਿਰਾਉਣ ਦੀ ਇਸ ਮੁਹਿੰਮ ਨਾਲ ਬੱਚਿਆਂ ਵਿੱਚ ਦੇਸ਼ ਪ੍ਰਤੀ ਪ੍ਰੇਮ ਭਾਵਨਾ ਉਜਾਗਰ ਹੋ ਰਹੀ ਅਤੇ ਤਿਰੰਗਾ ਲਹਿਰਾਉਣ ਦੀ ਉਪਰੋਕਤ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ