ਸਾਧ ਸੰਗਤ ਨੇ ਨਾਮ ਚਰਚਾ ਘਰ ਬਠੋਈ ਕਲਾਂ ਵਿਖੇ ਲਹਿਰਾਇਆ ਤਿਰੰਗਾ

ਵੰਦੇ ਮਾਤਰਮ ਦੇ ਨਾਅਰੇ ਲਾਉਂਦਿਆਂ ਕੀਤਾ ਤਿਰੰਗੇ ਨੂੰ ਸਲੂਟ

ਪਟਿਆਲਾ, (ਨਰਿੰਦਰ ਸਿੰਘ ਬਠੋਈ)। ਦੇਸ਼ ਭਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚਲਦੇ ਹੋਏ ਸਾਧ ਸੰਗਤ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਅਤੇ ਨਾਮ ਚਰਚਾ ਘਰਾਂ ਵਿਖੇ ਦੇਸ਼ ਦੀ ਆਣ ਬਾਨ ਅਤੇ ਸ਼ਾਨ ਤਿਰੰਗੇ ਨੂੰ ਲਹਿਰਾ ਰਹੀ ਹੈ। ਇਸੇ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਬਲਾਕ ਬਠੋਈ-ਡਕਾਲਾ ਦੀ ਸਾਧ ਸੰਗਤ ਵੱਲੋ ਨਾਮ ਚਰਚਾ ਘਰ ਬਠੋਈ ਕਲਾਂ ਵਿਖੇ ਝੰਡਾ ਲਹਿਰਾ ਕੇ ਸਲੂਟ ਕੀਤਾ ਗਿਆ। ਸਾਧ ਸੰਗਤ ’ਚ ਇੱਕ ਵੱਖਰਾ ਉਤਸ਼ਾਹ ਦੇਖਣ ਮਿਲ ਰਿਹਾ ਸੀ। ਸਾਧ ਸੰਗਤ ਨੇ ਤਿਰੰਗੇ ਨੂੰ ਸਲੂਟ ਕਰਦਿਆਂ ‘ਭਾਰਤ ਮਾਤਾ ਕੀ ਜੈ’ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਅਸਮਾਨ ਗੂੰਜਾ ਦਿੱਤਾ।

ਇਸ ਮੌਕੇ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਦੇਸ਼ ਭਗਤੀ ਦੇ ਗੀਤ ‘ਜੀਏ ਗੇ ਮਰੇਂਗੇ, ਮਰ ਮਿਟੇਂਗੇ ਦੇਸ਼ ਕੇ ਲੀਏ’ ਗਾ ਕੇ ਮਹੋਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਜ਼ਿੰਮੇਵਾਰ 15 ਮੈਂਬਰ ਹਰਜਿੰਦਰ ਇੰਸਾਂ, ਜਗਰੂਪ ਇੰਸਾਂ, ਪਿਆਰਾ ਇੰਸਾਂ, ਹਰਭਜਨ ਇੰਸਾਂ, ਨਛੱਤਰ ਇੰਸਾਂ, ਲਖਵੀਰ ਇੰਸਾਂ, ਗ੍ਰੀਨ ਐਸ ਦੇ ਮੈਂਬਰ ਰਲਾ ਰਾਮ ਇੰਸਾਂ, ਸਾਬਕਾ ਸਰਪੰਚ ਰਣਧੀਰ ਸਿੰਘ ਇੰਸਾਂ , ਗੁਰਸੇਵਕ ਇੰਸਾ, ਚੂਹਡ਼ ਸਿੰਘ ਇੰਸਾਂ, ਤਾਰਾ ਇੰਸਾਂ, ਹਾਕਮ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੇ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ