ਜ਼ੀਰਕਪੁਰ ‘ਚ ਹੋਏ ਗਾਇਤਰੀ ਦੇਵੀ ਕਤਲ ਕਾਂਡ ਦੀ ਗੁੱਥੀ ਸੁਲਝੀ

Gayatri Devi Murder

ਦੋਵਾਂ ਘਰਾਂ ਦੇ ਸਾਂਝੇ ਬਾਥਰੂਮ ਕਾਰਨ ਕੀਤਾ ਕਤਲ, ਦੋ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ (ਐੱਮ ਕੇ ਸ਼ਾਇਨਾ)। ਬੀਤੀ 24 ਨਵੰਬਰ ਨੂੰ ਜ਼ੀਰਕਪੁਰ ਅਧੀਨ ਪੈਂਦੇ ਏਕਤਾ ਵਿਹਾਰ ਵਿੱਚ ਗਾਇਤਰੀ ਦੇਵੀ (Gayatri Devi Murder) ਨਾਮਕ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਟੀਮ ਦਾ ਗਠਨ ਕੀਤਾ ਸੀ। ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਐਸਐਸਪੀ ਡਾਕਟਰ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਗਾਇਤਰੀ ਦੇਵੀ ਏਕਤਾ ਵਿਹਾਰ ਬਲਟਾਣਾ ਵਿੱਚ ਪਰਿਵਾਰ ਸਮੇਤ ਰਹਿੰਦੀ ਸੀ ਅਤੇ ਪਵਨ ਸਿੰਘ ਰਾਣਾ ਵੀ ਆਪਣੇ ਗੁਆਂਢ ਵਿੱਚ ਪਰਿਵਾਰ ਸਮੇਤ ਰਹਿੰਦਾ ਹੈ। ਦੋਵਾਂ ਘਰਾਂ ਦੇ ਸਾਂਝੇ ਬਾਥਰੂਮ ਹੋਣ ਕਾਰਨ ਅਕਸਰ ਹੀ ਆਪਸ ਵਿੱਚ ਤਕਰਾਰ ਹੋ ਜਾਂਦੀ ਸੀ। 24 ਨਵੰਬਰ ਨੂੰ ਮ੍ਰਿਤਕਾ ਦਾ ਪਤੀ ਕੰਮ ‘ਤੇ ਗਿਆ ਹੋਇਆ ਸੀ, ਜਦੋਂ ਉਸ ਨੇ ਪਤਨੀ ਨੂੰ ਫੋਨ ਕੀਤਾ ਤਾਂ ਉਸ ਨੇ ਚੁੱਕਿਆ ਨਹੀਂ। ਜਦੋਂ ਪਤੀ ਨੇ ਘਰ ਆ ਕੇ ਕਮਰੇ ਦਾ ਤਾਲਾ ਤੋੜਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਗਾਇਤਰੀ ਦੇਵੀ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਉਸ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਸੀ। (Gayatri Devi Murder)

ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਦੌਰਾਨ ਮੁਲਜ਼ਮ ਨੂੰ ਸਰਤਾਬਾਦ ਕਲੋਨੀ, ਥਾਣਾ ਗਾਰਦਨੀਬਾਗ, ਜ਼ਿਲ੍ਹਾ ਪਟਨਾ (ਬਿਹਾਰ) ਤੋਂ ਗ੍ਰਿਫ਼ਤਾਰ ਕਰਕੇ ਕਤਲ ਵਿੱਚ ਵਰਤਿਆ ਚਾਕੂ ਵੀ ਬਰਾਮਦ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨ ਸਿੰਘ ਰਾਣਾ ਅਤੇ ਝੁਨੂ ਕੁਮਾਰ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਪਿੰਡ ਫੁਮਰੀ ਬੇਜੂ, ਚੰਪਾਰਨ, ਬਿਹਾਰ ਵਜੋਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ