ਦੂਜੇ ਦਿਨ ਵੀ ਐਕਸ਼ਨ ‘ਚ ਦਿਸੇ ਵਿਧਾਇਕ ਡਾ. ਬਲਜੀਤ ਕੌਰ 

Dr. Baljit Kaur

ਪਹਿਲੇ ਦਿਨ ਸਰਕਾਰੀ ਹਸਪਤਾਲ ਦਾ ਦੌਰਾ ਅਤੇ ਦੂਜੇ ਦਿਨ ਜੋਗੀਆਂ ਮੁਹੱਲੇ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ 

(ਮਨੋਜ) ਮਲੋਟ। ਪੰਜਾਬ ਵਿੱਚ ‘ਆਪ’ ਪਾਰਟੀ ਦੀ ਸਰਕਾਰ ਆਉਣ ‘ਤੇ ਜਿੱਥੇ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਤੁਰੰਤ ਐਕਸ਼ਨ ਲੈਂਦਿਆਂ ਲੋਕਾਂ ਵਿੱਚ ਵਿਚਰਣ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਹਾ ਗਿਆ  ਉਥੇ ਜਿੱਥੇ ਵਿਧਾਇਕਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮਲੋਟ ਤੋਂ ‘ਆਪ’ ਦੇ ਵਿਧਾਇਕ ਡਾ. ਬਲਜੀਤ ਕੌਰ ਅੱਜ ਦੂਜੇ ਦਿਨ ਵੀ ਐਕਸ਼ਨ ਵਿੱਚ ਦਿਸੇ। ਡਾ. ਬਲਜੀਤ ਕੌਰ ਨੇ ਅੱਜ ਪੱਛੜੇ ਏਰੀਏ ਜੋਗੀਆਂ ਮੁਹੱਲਾ ਬਾਬਾ ਜੀਵਨ ਸਿੰਘ ਨਗਰ ਵਿਖੇ ਬਿਜਲੀ ਦੀਆਂ ਸਮੱਸਿਆਵਾਂ ਤੇ ਹੋਰ ਮੁਸ਼ਕਲਾਂ ਨੂੰ ਜਾਣਨ ਤੇ ਉਨ੍ਹਾਂ ਦੇ ਹੱਲ ਲਈ ਦੌਰਾ ਕੀਤਾ। ਉਨ੍ਹਾਂ ਧੁੱਪ ਦੀ ਪ੍ਰਵਾਹ ਨਾ ਕਰਦਿਆਂ ਮੁਹੱਲਾ ਵਾਸੀਆਂ ਦੇ ਘਰਾਂ ਵਿੱਚ ਜਾ ਕੇ ਘੰਟਿਆਂ ਬੱਧੀ ਉਨ੍ਹਾਂ ਦੀਆਂ ਮੁਸ਼ਕਿਲਾਂ ਪੁੱਛੀਆਂ, ਆਰਥਿਕ ਪੱਖੋਂ ਪੱਛੜੇ ਲੋਕਾਂ ਦੇ ਘਰਾਂ ਵਿੱਚ ਮੀਟਰ ਨਾ ਲੱਗਣ, ਕਈ ਥਾਵਾਂ ਤੇ ਖੰਭੇ ਲੱਗਣ ਤੇ ਹੋਰ ਮੁਸ਼ਕਲਾਂ ਬਾਰੇ ਲੋਕਾਂ ਨੇ ਦੱਸਿਆ।

  • ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਮੀਟਰ ਦੀ ਸਕਿਊਰਿਟੀ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਭਰ ਕੇ ਘਰਾਂ ਵਿੱਚ ਮੀਟਰ ਲਗਵਾਵਾਂਗੇ : ਡਾ. ਬਲਜੀਤ ਕੌਰ 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਮੁਹੱਲੇ ਵਿਚ ਆ ਕੇ ਗਏ ਹਨ ਤੇ ਅੱਜ ਵੀ ਵੇਖ ਰਹੇ ਹਨ ਕਿ ਇਸ ਗਰੀਬ ਬਸਤੀ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗੇ, ਮੀਟਰ ਸੜ ਗਏ ਹਨ ਜਾਂ ਹੋਰ ਬਿਜਲੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਿਜਲੀ ਬੋਰਡ ਦੇ ਐਕਸੀਅਨ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹ ਖੁਦ ਇਥੇ ਪੁੱਜੇ ਹਨੇ ਉਨ੍ਹਾਂ ਕਿਹਾ ਕਿ ਇਹ ਏਰੀਆ ਅਣਗੌਲਿਆ ਰਿਹਾ ਹੋਣ ਕਰਕੇ ਇੱਥੇ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਹੋ ਸਕਿਆ।

ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਇਹ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਮੀਟਰ ਦੀ ਸਕਿਊਰਿਟੀ ਨਹੀਂ ਭਰ ਸਕਦੇ ਇਸ ਲਈ ਉਹ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਸਰਕਾਰੀ ਫੀਸ ਭਰ ਕੇ ਇਨ੍ਹਾਂ ਲੋਕਾਂ ਦੇ ਘਰਾਂ ਵਿੱਚ ਮੀਟਰ ਲਵਾਉਣਗੇ | ਉਨ੍ਹਾਂ ਕਿਹਾ ਕਿ ਪੜ੍ਹਾਈ ਦੀ ਘਾਟ ਕਰਕੇ ਇਹ ਲੋਕ ਅਧਿਕਾਰੀਆਂ ਤੱਕ ਪਹੁੰਚ ਹੀ ਨਹੀਂ ਕਰ ਸਕੇ ਤੇ ਹੁਣ ਇਨ੍ਹਾਂ ਨੂੰ ਮੁਹੱਲਿਆਂ ਵਿਚ ਸਫ਼ਾਈ ਸੀਵਰੇਜ, ਕਣਕ ਦੀ ਵੰਡ ਵਰਗੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ।

ਇਸ ਮੌਕੇ ਬਿਜਲੀ ਵਿਭਾਗ ਦੇ ਐਕਸੀਅਨ ਰਜਿੰਦਰ ਕੁਮਾਰ, ਐੱਸਡੀਓ ਜੋਧਵੀਰ ਸਿੰਘ, ਐੱਸਡੀਓ ਇਕਬਾਲ ਸਿੰਘ, ਜੇ.ਈ. ਅਜੈ ਕੁਮਾਰ ਤੋਂ ਇਲਾਵਾ ਆਪ ਪਾਰਟੀ ਦੇ ਆਗੂ ਰਮੇਸ਼ ਅਰਨੀਵਾਲਾ, ਆਪ ਪਾਰਟੀ ਮਲੋਟ ਦੇ ਪ੍ਰਧਾਨ ਰਾਜੀਵ ਉਪੱਲ, ਯੂਥ ਵਿੰਗ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਸਾਹਿਲ ਮੌਂਗਾ, ਪਰਮਜੀਤ ਸਿੰਘ, ਗੁਰਮੀਤ ਖੋਖਰ, ਵਿਕਰਮ ਮਲੋਦੀਆ, ਕਿ੍ਸਨ ਮਿੱਡਾ, ਹਰਜਿੰਦਰ ਸਿੰਘ, ਲਵ ਬੱਤਰਾ, ਜਗਤੇਜ ਸਿੰਘ ਜੇ.ਈ.ਆਦਿ ਸ਼ਾਮਲ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ