ਟਰੇਨ ’ਚ ਚੜ੍ਹੀ ਗੁੰਮ ਹੋਈ 14 ਸਾਲਾ ਲੜਕੀ, ਪ੍ਰੈਸਟਾ ਅਕੈਡਮੀ ਦੀ ਟੀਮ ਨੇ ਕੀਤੀ ਸੰਭਾਲ

Railway Police
ਪਟਿਆਲਾ ਵਿਖੇ ਪ੍ਰੈਸਟਾ ਅਕੈਡਮੀ ਦੇ ਪ੍ਰਬੰਧਕ ਲਾਪਤਾ ਬੱਚੀ ਨੂੰ ਮਾਪਿਆਂ ਹਵਾਲੇ ਕਰਦੇ ਹੋਏ।

ਮੇਰਠ ਤੋਂ ਪਟਿਆਲਾ ਲੈਣ ਲਈ ਪੁੱਜਿਆ ਲੜਕੀ ਦਾ ਪਰਿਵਾਰ, ਇਨਸਾਨੀਅਤ ਲਈ ਕੀਤਾ ਧੰਨਵਾਦ

  • ਰਾਜਪੁਰਾ ਰੇਲਵੇ ਪੁਲਿਸ ਵੱਲੋਂ ਲੜਕੀ ਦੇ ਥਹੁੰ-ਟਿਕਾਣੇ ਦਾ ਲਗਾਇਆ ਪਤਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਟਰੇਨ ’ਚ ਮਿਲੀ ਯੂਪੀ ਦੀ ਇੱਕ ਗੁੰਮ ਹੋਈ 14 ਸਾਲਾ ਲੜਕੀ ਨੂੰ ਪ੍ਰੈਸਟਾ ਅਕੈਡਮੀ ਦੀ ਟੀਮ ਵੱਲੋਂ ਜਿੱਥੇ ਉਕਤ ਲੜਕੀ ਦੀ ਸੰਭਾਲ ਕੀਤੀ, ਉੱਥੇ ਹੀ ਲੜਕੀ ਦੇ ਮਾਪਿਆ ਨਾਲ ਮਿਲਾਇਆ। ਪਟਿਆਲਾ ਆਪਣੀ ਬੱਚੀ ਨੂੰ ਲੈਣ ਲਈ ਪੁੱਜੇ ਪਰਿਵਾਰ ਵੱਲੋਂ ਸਾਂਭ ਸੰਭਾਲ ਕਰਨ ਲਈ ਅਕੈਡਮੀ ਦੀ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ। (Railway Police)

ਇਕੱਤਰ ਕੀਤੇ ਵੇਰਵਿਆ ਮੁਤਾਬਿਕ ਪਟਿਆਲਾ ਦੇ ਛੋਟੀ ਬਰਾਂਦਰੀ ਸਥਿਤ ਪ੍ਰੈਸਟਾ ਅਕੈਡਮੀ ਦੀ ਟੀਮ ਆਪਣੇ ਵਿਦਿਆਰਥੀਆਂ ਨਾਲ ਦਿੱਲੀ ਗਏ ਹੋਏ ਸਨ ਅਤੇ ਦਿੱਲੀ ਤੋਂ ਵਾਪਸੀ ਮੌਕੇ ਜਦੋਂ ਪਟਿਆਲਾ ਆ ਰਹੇ ਸਨ ਤਾਂ 14 ਸਾਲਾਂ ਰਾਧਿਕਾ ਨਾਮ ਦੀ ਲੜਕੀ ਅਕੈਡਮੀ ਦੇ ਵਿਦਿਆਥੀਆਂ ਵਿੱਚ ਆਕੇ ਬੈਠ ਗਈ। ਪਰੈਸਟਾ ਅਕੈਡਮੀ ਦੇ ਪ੍ਰਬੰਧਕਾਂ ਗੁਰਪ੍ਰੀਤ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਉਕਤ ਲੜਕੀ ਦਾ ਪਤਾ ਅੰਬਾਲਾ ਕੋਲ ਪੁੱਜ ਕੇ ਲੱਗਿਆ। ਜਦੋਂ ਉਸ ਨੂੰ ਪੁੱਛਿਆ ਤਾ ਉਸ ਨੇ ਕੁਝ ਨਾ ਦੱਸਿਆ ਕਿ ਕਿੱਥੇ ਜਾਣਾ ਹੈ ਅਤੇ ਨਾ ਹੀ ਉਸ ਕੋਲ ਕਿਰਾਇਆ ਭਾੜਾ ਸੀ।

ਇਹ ਵੀ ਪੜ੍ਹੋ : ਦਿੱਲੀ ’ਚ ਕੰਮ 10 ਗੁਣਾਂ ਰਫਤਾਰ ਨਾਲ ਹੋਵੇਗਾ : ਕੇਜਰੀਵਾਲ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਕਤ ਲੜਕੀ ਨੂੰ ਆਪਣੇ ਨਾਲ ਲਿਆ ਅਤੇ ਰਾਜਪੁਰਾ ਸਟੇਸ਼ਨ ਤੇ ਰੇਲਵੇ ਪੁਲਿਸ (Railway Police) ਥਾਣੇ ’ਚ ਗਏ। ਰਾਜਪੁਰਾ ਰੇਲਵੇ ਪੁਲਿਸ ਵੱਲੋਂ ਉਕਤ ਲੜਕੀ ਤੋਂ ਪੁੱਛਗਿਛ ਕਰਕੇ ਯੂਪੀ ਨਾਲ ਸਬਧਿਤ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਕਿਹਾ ਕਿ ਉਕਤ ਲੜਕੀ ਨੂੰ ਆਪਣੇ ਨਾਲ ਲੈ ਜਾਓ ਅਤੇ ਇਸ ਤੋਂ ਬਾਅਦ ਉਸ ਨੂੰ ਪਟਿਆਲਾ ਵਿਖੇ ਲਿਆਦਾ ਅਤੇ ਆਪਣੇ ਘਰ ’ਚ ਪਨਾਹ ਦਿੱਤੀ। ਇਸ ਤੋਂ ਬਾਅਦ ਰਾਜਪੁਰਾ ਪੁਲਿਸ ਵੱਲੋਂ ਸਬੰਧਿਤ ਥਾਣੇ ਦੀ ਪੁਲਿਸ ਨਾਲ ਸੰਪਰਕ ਕੀਤਾ ਤਾ ਉੱਥੇ ਬੱਚੀ ਦੇ ਗੁੰਮਸੁੰਦਾ ਦੀ ਰਿਪੋਰਟ ਲਿਖਵਾਈ ਹੋਈ ਸੀ।

Railway Police
ਪਟਿਆਲਾ ਵਿਖੇ ਪ੍ਰੈਸਟਾ ਅਕੈਡਮੀ ਦੇ ਪ੍ਰਬੰਧਕ ਲਾਪਤਾ ਬੱਚੀ ਨੂੰ ਮਾਪਿਆਂ ਹਵਾਲੇ ਕਰਦੇ ਹੋਏ।

ਵੀਡੀਓ ਕਾਲ ਕਰਕੇ ਮਾਪਿਆ ਦੀ ਲੜਕੀ ਨਾਲ ਗੱਲ ਕਰਵਾਈ

ਰਾਜਪੁਰਾ ਪੁਲਿਸ ਵੱਲੋਂ ਪਟਿਆਲਾ ਵਿਖੇ ਪ੍ਰੈਸਟਾ ਅਕੈਮਡੀ ਦੇ ਪ੍ਰਬੰਧਕਾਂ ਨੂੰ ਬੱਚੀ ਦੇ ਮਾਤਾ ਪਿਤਾ ਦਾ ਸੰਪਰਕ ਨੰਬਰ ਦਿੱਤਾ। ਜਦੋਂ ਉਕਤ ਨੰਬਰ ਤੇ ਵੀਡੀਓ ਕਾਲ ਕਰਕੇ ਉਸਦੇ ਮਾਪਿਆ ਨੂੰ ਲੜਕੀ ਨਾਲ ਗੱਲ ਕਰਵਾਈ ਤਾ ਉਸਦੇ ਪਿਤਾ ਦਵਿੰਦਰ ਅਤੇ ਮਾਂ ਪੂਨਮ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਰਾਧਿਕਾ ਜੋਂ ਕਿ ਮੇਰਠ ਜਿਲ਼੍ਹੇ ਦੇ ਪਿੰਡ ਭਗਵਾਨਪੁਰ ਦੀ ਹੈ, ਗੁੱਸੇ ਵਿੱਚ ਆਕੇ ਘਰੋਂ ਚਲੀ ਗਈ ਸੀ। 10 ਮਈ ਨੂੰ ਰਾਧਿਕਾ ਨਾਮ ਦੀ ਲੜਕੀ ਦਾ ਪਰਿਵਾਰ ਪਟਿਆਲਾ ਵਿਖੇ ਪੁੱਜਿਆ ਅਤੇ ਆਪਣੀ ਬੱਚੀ ਨੂੰ ਠੀਕ ਠਾਕ ਦੇਕੇ ਬਹੁਤ ਖੁਸ਼ ਹੋਇਆ।

ਪਰਿਵਾਰ ਨੇ ਪ੍ਰੈਸਟਾ ਅਕੈਡਮੀ ਦੇ ਚਮਨਜੋਤ ਕੌਰ, ਬਲਬੀਰ ਸਿੰਘ, ਸੀਤਲ ਕੌਰ ਅਤੇ ਗੁਰਪ੍ਰੀਤ ਸਿੰਘ ਦਾ ਧੰਨਵਾਦ ਕਰਦਿਆ ਆਖਿਆ ਕਿ ਉਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀ ਬੱਚੀ ਸੁਰੱਖਿਅਤ ਮਿਲ ਗਈ ਹੈ ਨਹੀਂ ਤਾ ਇਕੱਲੀ ਬੱਚੀ ਨਾਲ ਕਿਸੇ ਪ੍ਰਕਾਰ ਦੀ ਵੀ ਅਣਹੋਣੀ ਘਟਨਾ ਵਾਪਰ ਸਕਦੀ ਸੀ। ਇਸ ਮੌਕੇ ਬਲਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨਸਾਨੀਅਤ ਦਾ ਫਰਜ਼ ਸਮਝਦਿਆ ਬੱਚੀ ਦੀ ਸੰਭਾਲ ਕੀਤੀ ਅਤੇ ਉਸ ਦੇ ਪਰਿਵਾਰ ਨਾਲ ਮਿਲਾਇਆ।