ਮਾਰਕੀਟ ਕਮੇਟੀ ਨੇ ਕੀਤੀ ਸੈਲਰ ਮਾਲਕਾਂ ਨਾਲ ਮੀਟਿੰਗ

Market Committee

ਮਾਰਕੀਟ ਕਮੇਟੀ ਨੇ ਕੀਤੀ ਸੈਲਰ ਮਾਲਕਾਂ ਨਾਲ ਮੀਟਿੰਗ

ਜਲਾਲਾਬਾਦ (ਰਜਨੀਸ਼ ਰਵੀ)। ਸਾਉਣੀ ਸੀਜਨ ਸੰਬਧੀ ਮਾਰਕੀਟ ਕਮੇਟੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸੈਲਰ ਮਾਲਕਾਂ ਨਾਲ ਕੀਤੀ ਗਈ। ਸਥਾਨਕ ਦਫਤਰ ਮਾਰਕੀਟ ਕਮੇਟੀ ਜਲਾਲਾਬਾਦ ਵਿਖੇ ਹੋਈ ਮੀਟਿੰਗ ਵਿੱਚ ਸ੍ਰੀ ਦੇਵ ਰਾਜ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਅਤੇ ਸ੍ਰੀ ਜਸਵਿੰਦਰ ਸਿੰਘ ਚਹਿਲ, ਸਕੱਤਰ ਮਾਰਕੀਟ ਕਮੇਟੀ ਵੱਲੋਂ ਸਮੂਹ ਰਾਇਸ ਮਿਲਰਾਂ ਨਾਲ ਸਾਉਣੀ ਸੀਜਨ 2023-24 ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸਕੱਤਰ ਮਾਰਕਿਟ ਕਮੇਟੀ ਜਲਾਲਾਬਾਦ ਵੱਲੋਂ ਹਦਾਇਤ ਕੀਤੀ ਗਈ ਕਿ ਮਾਰਕੀਟ ਕਮੇਟੀ ਜਲਾਲਾਬਾਦ ਦੇ ਨੋਟੀਫਾਈਡ ਏਰੀਏ ਤੋਂ ਬਾਹਰੋਂ ਖਰੀਦ ਕੀਤੀ ਜਾਣ ਵਾਲੀ ਪੈਡੀ ਬਾਸਮਤੀ/ਚਾਵਲ ਪੰਜਾਬ ਮੰਡੀ ਬੋਰਡ ਦੇ ਆਨਲਾਈਨ ਪੋਰਟਲ ਆਈ.ਐਮ.ਐਸ. ਰਾਹੀਂ ਟੋਕਨ ਜਨਰੇਟ ਕਰਕੇ ਹੀ ਮੰਗਵਾਉਣ। (Market Committee)

ਸਕੱਤਰ ਮਾਰਕਿਟ ਕਮੇਟੀ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਕੋਈ ਸੈਲਰ ਆੜਤੀਆਂ ਪੰਜਾਬ ਰਾਜ ਤੋਂ ਬਾਹਰੋਂ ਪਰਮਲ/ਚਾਵਲ ਨਾ ਮੰਗਵਾਉਣ। ਜੇਕਰ ਕੋਈ ਵੀ ਸੋਲਰ ਆੜ੍ਹਤੀਆਂ ਪੰਜਾਬ ਰਾਜ ਤੋਂ ਬਾਹਰੋਂ ਪੈਡੀ ਪਰਮਲ/ਚਾਵਲ ਮੰਗਵਾਉਂਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਪ੍ਰਸਾਸਕੀ ਕਾਰਵਾਈ ਕੀਤੀ ਜਾਵੇਗੀ। ਅੰਤ ਵਿੱਚ ਚੇਅਰਮੈਨ ਵੱਲੋਂ ਮੀਟਿੰਗ ਵਿੱਚ ਆਏ ਸਮੂਹ ਰਾਇਸ ਮਿਲਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੱਤਰ ਮਾਰਕਿਟ ਕਮੇਟੀ ਵੱਲੋਂ ਕੀਤੀ ਗਈ ਹਦਾਇਤਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ ਗਈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਰਾਮੇਸ਼ਵਰਮ ਤੱਕ ਚੱਲੀ ਰੇਲ, ਭਾਜਪਾ ਆਗੂਆਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਮੀਟਿੰਗ ਵਿੱਚ ਰਾਈਸ ਮਿੱਲਰ ਨੇ ਮਾਰਕੀਟ ਕੇਮਟੀ ਚੇਅਰਮੈਨ ਤੇ ਸਕੱਤਰ ਨੂੰ ਮੰਡੀ ਵਿੱਚ ਜ਼ਿਆਦਾ ਨਮੀ ਵਾਲਾ ਝੋਨੇ ਬਾਰੇ ਜਾਣੂ ਕਰਵਾਇਆ। ਉਹਨਾ ਦੱਸਿਆ ਕਿ ਕੁਝ ਰਾਈਸ ਮਿੱਲਰ ਬਾਸਮਤੀ ਝੋਨੇ ਦੀ ਆੜ ਵਿੱਚ ਪਰਮਲ ਝੋਨੇ ਦੀ ਖਰੀਦ ਕਰ ਰਹੇ ਹਨ। ਇਸ ਮੌਕੇ ਰਾਈਸ ਮਿੱਲਰ ਚਰਨਜੀਤ ਸਿੰਘ ਧਮੀਜਾ,ਹਰੀਸ਼ ਸੇਤੀਆ,ਰਾਜਿੰਦਰ ਘੀਕ,ਰਮਨ ਸਿਡਾਨਾ,ਅਸ਼ੋਕ ਗਿਰਧਰ,ਗੁਲਸ਼ਨ ਗੁੰਬਰ,ਰਿੰਕਲ ਗੁੰਬਰ,ਅਨਿਲ ਘੀਕ,ਵਿੱਕੀ ਕੁਮਾਰ,ਸੁਮਿਤ ਮਿੱਡਾ,ਗੁਰਵਿੰਦਰ ਮਦਾਨ,ਰੋਹਿਤ ਬਜਾਜ ਆਦਿ ਮੌਜ਼ੂਦ ਸਨ।