ਦੋ ਥਾਈਂ ਮਸ਼ੀਨਾਂ ਰੁਕ ਕੇ ਚੱਲੀਆਂ, ਵੋਟਿੰਗ ਜਾਰੀ

Machines, Stopped
ਆਲਮਪੁਰ ਮੰਦਰਾਂ ਵਿੱਚ ਵੋਟਿੰਗ ਮਸ਼ੀਨ ਠੀਕ ਹੋਣ ਦਾ ਇੰਤਜ਼ਾਰ ਕਰਦੇ ਹੋਏ ਵੋਟਰ। ਤਸਵੀਰ : ਤਰਸੇਮ ਮੰਦਰਾਂ

ਦੋ ਥਾਈਂ ਮਸ਼ੀਨਾਂ ਰੁਕ ਕੇ ਚੱਲੀਆਂ, ਵੋਟਿੰਗ ਜਾਰੀ

ਮਾਨਸਾ (ਸੁਖਜੀਤ ਮਾਨ)। ਚੋਣ ਕਮਿਸ਼ਨ ਵੱਲੋਂ ਮਸ਼ੀਨਾਂ ਦੇ ਸਖਤ ਪ੍ਰਬੰਧਾਂ ਦੇ ਬਾਵਜ਼ੂਦ ਅੱਜ ਜ਼ਿਲੇ ਵਿੱਚ ਕਈ ਥਾਈਂ ਲੋਕਾਂ ਨੂੰ ਵੋਟਿੰਗ ਮਸ਼ੀਨਾਂ ਦੀ ਖੜੋਤ ਨਾਲ ਜੂਝਣਾ ਪਿਆ। ਲੋਕ ਵੋਟਿੰਗ ਸ਼ੁਰੂ ਹੁੰਦਿਆਂ ਹੀ ਘਰਾਂ ਵਿਚੋਂ ਨਿਕਲ ਪਏ ਸਨ। 11 ਵਜ਼ੇ ਤੱਕ ਦੀ ਵੋਟਿੰਗ ਦੇ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਵਿਧਾਨ ਸਭਾ ਹਲਕਾ ਮਾਨਸਾ ਵਿੱਚ 26.29 ਫੀਸਦੀ, ਹਲਕਾ ਸਰਦੂਲਗੜ੍ਹ ਵਿੱਚ 21 ਫੀਸਦੀ ਤੇ ਹਲਕਾ ਬੁਢਲਾਡਾ ਵਿੱਚ 29 ਫੀਸਦੀ ਵੋਟ ਪੋਲ ਹੋ ਚੁੱਕੀ ਸੀ।

Machines, Stopped
ਮਾਨਸਾ : ਪਿੰਡ ਕਨਕਵਾਲ ਚਹਿਲਾਂ ਵਿਖੇ ਦਿਵਿਅੰਗ ਬਜ਼ੁਰਗ ਵੋਟਰ ਦਾ ਸਨਮਾਨ ਕਰਦਾ ਹੋਇਆ ਚੋਣ ਅਮਲਾ।

ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਆਲਮਪੁਰ ਮੰਦਰਾਂ ਵਿੱਚ ਵੋਟਾਂ ਸ਼ੁਰੂ ਹੋਣ ਤੋਂ ਥੋੜੇ ਸਮੇਂ ਮਗਰੋਂ ਹੀ ਬੂਥ ਨੰਬਰ 136 ਤੇ ਵੋਟਿੰਗ ਮਸ਼ੀਨ ਖਰਾਬ ਹੋਣ ਕਰਕੇ ਲੋਕ ਕਾਫੀ ਪ੍ਰੇਸ਼ਾਨ ਹੋਏ। ਇਸ ਤੋਂ ਇਲਾਵਾ ਹਲਕਾ ਸਰਦੂਲਗੜ੍ਹ ਦੇ ਪਿੰਡ ਬਾਜੇਵਾਲਾ ਵਿੱਚ ਵੀ ਬੂਥ ਨੰਬਰ 54 ਤੇ ਵੋਟਿੰਗ ਮਸ਼ੀਨ 15 ਮਿੰਟ ਬੰਦ ਰਹੀ। ਦੀਵੀਆਂਗ ਵੋਟਰਾਂ ਦਾ ਇਸ ਵਾਰ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਚੋਣ ਅਮਲੇ ਵੱਲੋ ਦਿਵਿਅੰਗ ਵੋਟਰਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਮਾਡਲ ਤੇ ਗੁਲਾਬੀ ਪੋਲਿੰਗ ਬੂਥ ਤੇ ਵੋਟ ਪਾਉਣ ਆਉਣ ਵਾਲੇ ਲੋਕ ਕਾਫੀ ਖੁਸ਼ ਵਿਖਾਈ ਦੇ ਰਹੇ ਹਨ। ਉਂਝ ਇਹਨਾਂ ਵੋਟਰਾਂ ਦੀ ਟਿੱਪਣੀ ਹੈ ਕਿ ਹਰ ਵਾਰ ਹਰ ਬੂਥ ਤੇ ਅਜਿਹੇ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਵੋਟਿੰਗ ਮਸ਼ੀਨ ਆਦਿ ਵਿੱਚ ਦਿੱਕਤ ਆਉਣ ਕਾਰਨ ਅਕਾਵਟ ਨਾ ਹੋਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।