ਜੇਲ੍ਹ ਚ ਬੰਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਤੇ ਕਾਰਕੁਨ ਰਿਹਾਅ

Jail

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜੇਲ੍ਹ (Jail) ‘ਚ ਬੰਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਸਮੇਤ ਕਾਰਕੁਨਾਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ। ਗੁਰਵਿੰਦਰ ਬੌੜਾਂ, ਧਰਮਵੀਰ ਹਰੀਗੜ੍ਹ, ਹਰਪਾਲ ਸਿੰਘ ਬਨੇਰਾ, ਸ਼ਿੰਦਰਪਾਲ ਸਿੰਘ ਬਿਨਾਹੇੜੀ, ਵੀਰਪਾਲ, ਧਿਆਨ ਸਿੰਘ, ਪੱਪੂ ਸਿੰਘ ਅਤੇ ਲਾਡੀ ਦੁਲੜ ਨੂੰ ਬਿਨਾ ਸ਼ਰਤ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਦੇ ਬਾਹਰ ਪਿੰਡਾਂ ਵਿੱਚੋਂ ਆਏ ਲੋਕਾਂ ਨੇ ਆਗੂਆਂ ਦਾ ਗਲਾਂ ਵਿਚ ਹਾਰ ਪਾ ਕੇ ਨਾਅਰਿਆਂ ਨਾਲ ਸਵਾਗਤ ਕੀਤਾ। ਜੇਲ ਤੋਂ ਬਾਹਰ ਆਏ ਗੁਰਵਿੰਦਰ ਬੋੜਾ ਅਤੇ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਜ਼ਮੀਨ ਅਤੇ ਪਲਾਟਾਂ ਦੇ ਮਸਲਿਆਂ ਦਾ ਪੱਕਾ ਹੱਲ ਕਰਵਾਉਣ ਅਤੇ ਦਲਿਤ ਡੀਡੀਪੀਓ ਖ਼ਿਲਾਫ਼ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਪਟਿਆਲਾ ਅੱਗੇ ਧਰਨਾ ਲਗਾ ਕੇ ਬੈਠੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ ਅਤੇ ਧਰਮਵੀਰ ਹਰੀਗੜ੍ਹ ਸਮੇਤ 8 ਕਾਰਕੁੰਨਾ ਨੂੰ ਪੁਲਿਸ ਵੱਲੋਂ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੇ ਖਿਲਾਫ਼ ਬੀਤੀ 31 ਮਈ ਨੂੰ ਪੰਜਾਬ ਭਰ ਦੇ ਦਲਿਤ ਭਾਈਚਾਰੇ ਵੱਲੋਂ ਆਪਣੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਜ਼ਮੀਨ ਦੇ ਮਸਲੇ ਅਤੇ ਪਲਾਟਾਂ ਦੇ ਮਾਮਲੇ ਹੱਲ ਕਰਾਉਣ ਡੀਡੀਪੀਓ ਅਤੇ ਡੀਸੀ ਪਟਿਆਲਾ ਖ਼ਿਲਾਫ ਕਾਰਵਾਈ ਦੀ ਮੰਗ ਨੂੰ ਲੈਕੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ

ਸੰਘਰਸ਼ ਅੱਗੇ ਝੁਕਦਿਆਂ ਪਟਿਆਲਾ ਪ੍ਰਸ਼ਾਸਨ ਵੱਲੋਂ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਡੀ ਡੀ ਪੀ ਓ ਪਟਿਆਲਾ ਸਮੇਤ ਦੋਸ਼ੀਆਂ ਖਿਲਾਫ ਜਾਂਚ ਕਰਕੇ ਕਾਰਵਾਈ ਕਰਨ ਅਤੇ ਬਾਕੀ ਮਸਲਿਆਂ ਦੇ ਹੱਲ ਲਈ 7 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਗਿਆ ਸੀ। (Jail)

LEAVE A REPLY

Please enter your comment!
Please enter your name here