ਸਾਡੇ ਨਾਲ ਸ਼ਾਮਲ

Follow us

16.5 C
Chandigarh
Saturday, February 14, 2026
More
    Home ਵਿਚਾਰ ਪ੍ਰੇਰਨਾ ਪਰਮਾਰਥ ਦਾ ਮਹੱ...

    ਪਰਮਾਰਥ ਦਾ ਮਹੱਤਵ

    Importance, Parmartha

    ਭਾਗ ਜਾਂ ਕਿਸਮਤ ਦਾ ਨਿਰਧਾਰਨ ਪੁਰਾਣੇ ਕਰਮਾਂ ਦੇ ਆਧਾਰ ‘ਤੇ ਹੀ ਹੁੰਦਾ ਹੈ ਪਰ ਖਾਸ  ਹਾਲਾਤਾਂ ‘ਚ ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਆਚਾਰਿਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰਮਾਂ ਨਾਲ ਹੀ ਗਰੀਬੀ ਦਾ ਨਾਸ਼ ਹੋ ਸਕਦਾ ਹੈ ਕਿਸੇ ਵਿਅਕਤੀ ਨੂੰ ਧਨ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸ ਨੂੰ ਪਰਮਾਰਥ-ਪੁੰਨ ਦੇ ਕੰਮਾਂ ਨਾਲ ਰਾਹਤ ਮਿਲ ਸਕਦੀ ਹੈ ।

    ਪਰਮਾਰਥ ਨਾਲ ਗਰੀਬੀ ਦੂਰ ਹੁੰਦੀ ਹੈ ਵੈਦਿਕ ਕਾਲ ਤੋਂ ਹੀ ਮਾਨਤਾ ਹੈ ਕਿ ਦਾਨ ਨਾਲ ਸਾਡੇ ਪਾਪਾਂ ਦਾ ਨਾਸ਼ ਹੁੰਦਾ ਹੈ ਪੁਰਾਣੇ ਕੀਤੇ ਪਾਪਾਂ ਦੇ ਅਸ਼ੁੱਭ ਫਲ ਸਮਾਪਤ ਹੁੰਦੇ ਹਨ ਪਰਮਾਰਥ ਕਰਨ ਵਾਲੇ ਵਿਅਕਤੀ ‘ਤੇ ਪਰਮਾਤਮਾ ਖੁਸ਼ ਰਹਿੰਦਾ ਹੈ ਇਸੇ ਕਾਰਨ ਪਰਮਾਰਥ ਕਰਨ ਵਾਲੇ ਵਿਅਕਤੀ ਨੂੰ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

    ਜੇਕਰ ਕੋਈ ਵਿਅਕਤੀ ਸਮਾਜ ‘ਚ ਜਾਂ ਪਰਿਵਾਰ ‘ਚ ਦੁੱਖਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਆਪਣੇ ਗੁਣਾਂ ਤੇ ਨਰਮ ਵਿਹਾਰ ਨਾਲ ਇਨ੍ਹਾਂ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਜੋ ਵਿਅਕਤੀ ਸਦਾ ਧਾਰਮਿਕ ਨਿਯਮਾਂ ਦੀ ਪਾਲਣਾ ਕਰਦਾ ਹੈ, ਉਸ ਦੀ ਮੱਦਦ ਖੁਦ ਪਰਮਾਤਮਾ ਕਰਦਾ ਹੈ ਅਜਿਹੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਜਿਹੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਡਰਨ ਦੀ ਲੋੜ ਨਹੀਂ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here