ਤੇਜ਼ ਮੀਂਹ ਤੇ ਹਨ੍ਹੇਰੀ ਨੇ ਕਿਸਾਨਾਂ ਦੇ ਸਾਹ ਸੂਤੇ, ਖੜ੍ਹੀ ਝੋਨੇ ਦੀ ਫ਼ਸਲ ਵਿਛਾਈ

Heavy Rain

ਅੰਮ੍ਰਿਤਸਰ (ਰਾਜਨ ਮਾਨ)। ਬੀਤੀ ਰਾਤ ਭਾਰੀ ਤੂਫ਼ਾਨ ਤੇ ਮੀਂਹ (Heavy Rain) ਨੇ ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਹਨੇਰੀ ਤੇ ਮੀਂਹ ਇੰਨੀਂ ਤੇਜ਼ ਸੀ ਕਿ ਖੇਤਾਂ ਵਿਚ ਖੜੀ ਬਾਸਮਤੀ ਦੀ ਫਸਲ ਬੁਰੀ ਤਰਾਂ ਇਕ ਚਾਦਰ ਵਾਂਗ ਵਿੱਛ ਗਈ ਹੈ। ਪੁੱਤਾਂ ਦੀ ਤਰ੍ਹਾਂ ਪਾਲੀ ਹਾੜ੍ਹੀ ਦੀ ਫਸਲ ਖੇਤਾਂ ਵਿੱਚ ਲਿਟੀ ਵੇਖ ਕਿਸਾਨ ਹੌਕੇ ਭਰ ਰਿਹਾ ਹੈ। ਮੁੰਜਰਾਂ ਨਾਲ ਲੱਦੇ ਬੂਟੇ ਧਰਤੀ ਤੇ ਵਿਛੇ ਵੇਖ ਕਿਸਾਨਾਂ ਦੀਆਂ ਅੱਖਾਂ ਵਿੱਚ ਹੰਝੂ ਹਨ।

Heavy Rain

ਪਿੰਡ ਭਿੱਟੇਵੱਡ ਦੇ ਕਿਸਾਨ ਤੇ ਸਾਬਕਾ ਡਿਪਟੀ ਡਾਇਰੈਕਟਰ ਬਾਗਬਾਨੀ ਰਣਜੀਤ ਸਿੰਘ ਰਾਣਾ ਸੰਧੂ ਨੇ ਦੱਸਿਆ ਕਿ ਮੀਂਹ ਤੇ ਹਨੇਰੀ ਇੰਨੀਂ ਤੇਜ਼ ਸੀ ਕਿ ਕਈ ਰੁੱਖ ਟੁੱਟ ਗਏ। ਉਹਨਾਂ ਕਿਹਾ ਕਿ ਬਾਸਮਤੀ 1121 ਅਤੇ ਹੋਰ ਕਿਸਮਾਂ ਅਜੇ ਖੇਤਾਂ ਵਿੱਚ ਹੀ ਖੜੀਆਂ ਹਨ ਜਿੰਨ੍ਹਾਂ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਸਵਾਰ ਝੋਨੇ ਦੀ ਫਸਲ ਚੰਗੀ ਹੋਣ ਕਰਕੇ ਬੂਟੇ ਭਾਰੀ ਸਨ ਜੋ ਹਵਾ ਕਾਰਨ ਜ਼ਮੀਨ ਤੇ ਹੀ ਡਿੱਗ ਪਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਪੱਕੀ ਫਸਲ ਤੇ ਜਦੋਂ ਇਸ ਤਰ੍ਹਾਂ ਕਹਿਰ ਵਾਪਰਦਾ ਹੈ ਤਾਂ ਕਿਸਾਨ ਦਾ ਲੱਕ ਟੁੱਟ ਜਾਂਦਾ ਹੈ। ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਤੇ ਉਪਰੋ ਇਹ ਕੁਦਰਤੀ ਕਰੋਪੀ ਦੀ ਮਾਰ ਪੈ ਰਹੀ ਹੈ।

ਮੂੰਹ ਦੇ ਮਿੱਠੇ ਤੇ ਦਿਲ ’ਚ ਵੈਰ ਰੱਖਣ ਵਾਲਿਆਂ ਤੋਂ ਰਹੋ ਸਾਵਧਾਨ

LEAVE A REPLY

Please enter your comment!
Please enter your name here