ਸਾਡੇ ਨਾਲ ਸ਼ਾਮਲ

Follow us

17.4 C
Chandigarh
Sunday, February 15, 2026
More
    Home Breaking News ਸੇਠ ਦਾ ਲਾਲਚ

    ਸੇਠ ਦਾ ਲਾਲਚ

    Greed

    Greed of seth | ਸੇਠ ਦਾ ਲਾਲਚ

    ਇੱਕ ਸੇਠ ਚਲਾਕੀ (Greed of seth) ਨਾਲ ਵਪਾਰ ਚਲਾਉਂਦਾ ਸੀ ਉਸਦੇ ਪਰਿਵਾਰ ’ਚ ਤਿੰਨ ਮੈਂਬਰ ਸਨ- ਉਹ, ਉਸਦੀ ਪਤਨੀ ਤੇ ਇੱਕ ਛੋਟਾ ਬੱਚਾ ਦਿਨ ਬੜੇ ਖੁਸ਼ੀ ਨਾਲ ਲੰਘ ਰਹੇ ਸਨ ਇੱਕ ਦਿਨ ਘਰ ’ਚ ਅਚਾਨਕ ਅੱਗ ਲੱਗ ਗਈ ਜਦ ਅੱਗ ਪਲੰਘ ਨੇੜੇ ਆ ਗਈ, ਸੇਠ-ਸੇਠਾਣੀ ਜਾਗੇ, ਚੀਕਣ ਲੱਗੇ, ਪਰ ਅਵਾਜ਼ ਗੁਆਂਢੀਆਂ ਤੱਕ ਨਾ ਪੁੱਜੀ

    ਦੋਵੇਂ ਮਿਲ ਕੇ ਕੀਮਤੀ ਚੀਜ਼ਾਂ ਬਚਾਉਣ ’ਚ ਲੱਗ ਗਏ ਗੁਆਂਢੀ ਵੀ ਆਵਾਜ਼ ਸੁਣ ਕੇ ਜਾਗ ਗਏ ਤੇ ਸਾਮਾਨ ਕੱਢਣ ’ਚ ਮੱਦਦ ਕਰਨ ਲੱਗੇ ਅੱਗ ਕਾਬੂ ’ਚ ਆ ਗਈ ਸੇਠ-ਸੇਠਾਣੀ ਨੇ ਬਚੇ ਹੋਏ ਸਾਮਾਨ ’ਤੇ ਝਾਤ ਮਾਰੀ ਤਾਂ ਸੁਖ ਦਾ ਸਾਹ ਲਿਆ ਬੇਸ਼ਕੀਮਤੀ ਸਾਮਾਨ ਅੱਗ ਦੀ ਲਪੇਟ ਤੋਂ ਬਚਾ ਲਿਆ ਗਿਆ ਸੀ ਜਦ ਸਭ ਕੁਝ ਸ਼ਾਂਤ ਹੋ ਗਿਆ ਤਾਂ ਦੇਖਿਆ ਕਿ ਆਪਣਾ ਸਾਹਾਂ ਤੋਂ ਪਿਆਰਾ ਬੱਚਾ ਤਾਂ ਹੈ ਹੀ ਨਹੀਂ ਸੜੇ ਹੋਏ ਘਰ ’ਚ ਜਾ ਕੇ ਦੇਖਿਆ ਤਾਂ ਸੌਣ ਵਾਲੇ ਕਮਰੇ ’ਚ ਹੀ ਬੱਚਾ ਪਲੰਘ ’ਤੇ ਪਿਆ ਅੱਗ ’ਚ ਸੜ ਗਿਆ ਹਾਹਾਕਾਰ ਮੱਚ ਗਈ ਮਾਤਾ-ਪਿਤਾ ਕੁਰਲਾਉਣ ਲੱਗੇ ਮਿਲਣ ਆਉਣ ਵਾਲਿਆਂ ’ਚ ਇੱਕ ਨੇ ਕਿਹਾ, ‘‘ਅੱਗ ਦੇਖ ਕੇ ਤੁਸੀਂ ਜਾਇਦਾਦ ਬਚਾਉਣ ਤਾਂ ਭੱਜੇ, ਪਰ ਬੱਚੇ ਦਾ ਧਿਆਨ ਕਿਉਂ ਨਹੀਂ ਆਇਆ?

    ਉਸ ਨੂੰ ਪਹਿਲਾਂ ਬਚਾਉਣ ਦੀ ਯਾਦ ਕਿਉਂ ਨਹੀਂ ਆਈ?’’ ਹਾਦਸੇ ਦੀ ਚਰਚਾ ਇੱਥੇ-ਉੱਥੇ ਕਈ ਥਾਈਂ ਬਹੁਤ ਦਿਨਾਂ ਤੱਕ ਚਲਦੀ ਰਹੀ
    ਇੱਕ ਵਿਚਾਰ-ਚਰਚਾ ’ਚ ਉਸ ਘਟਨਾ ਦਾ ਉਦਾਹਰਨ ਦੇ ਕੇ ਇੱਕ ਮਹਾਤਮਾ ਦੱਸ ਰਹੇ ਸਨ ਕਿ ਮਨੁੱਖ ਧਨ-ਦੌਲਤ ਨੂੰ ਹੀ ਸਭ ਕੁਝ ਸਮਝਦਾ ਹੈ ਤੇ ਉਸ ਨੂੰ ਵਧਾਉਣ-ਬਚਾਉਣ ਲਈ ਹੱਥ-ਪੈਰ ਮਾਰਦਾ ਰਹਿੰਦਾ ਹੈ ਆਖ਼ਰ ਏਨਾ ਘਾਟਾ ਹੁੰਦਾ ਹੈ, ਜਿਸ ਦੀ ਕਦੇ ਪੂਰਤੀ ਨਹੀਂ ਹੋ ਸਕਦੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here