ਸਭ ਤੋਂ ਵੱਡਾ ਗੁਣ ਨਿਮਰਤਾ 

Greatest, Quality,s Humility, Feature

ਇੱਕ ਚੀਨੀ ਫ਼ਕੀਰ ਬਹੁਤ ਬਜ਼ੁਰਗ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਸ਼ਿਸ਼ਾਂ ਨੂੰ ਆਪਣੇ ਕੋਲ ਬੁਲਾਇਆ ਹਰੇਕ ਨੂੰ ਬੋਲਿਆ, ‘ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?’ ਹਰੇਕ ਸ਼ਿਸ਼ ਨੇ ਮੂੰਹ ਦੇ ਅੰਦਰ ਵੇਖਿਆ ਹਰੇਕ ਨੇ ਕਿਹਾ, ‘ਦੰਦ ਤਾਂ ਕਈ ਸਾਲਾਂ ਤੋਂ ਖਤਮ ਹੋ ਚੁੱਕੇ ਹਨ ਮਹਾਰਾਜ, ਇੱਕ ਵੀ ਦੰਦ ਨਹੀਂ ਹੈ’ ਫ਼ਕੀਰ ਨੇ ਕਿਹਾ, ‘ਜੀਭ ਤਾਂ ਮੌਜ਼ੂਦ ਹੈ?’

 ਸਾਰਿਆਂ ਨੇ ਕਿਹਾ, ‘ਜੀ ਹਾਂ’ ਫ਼ਕੀਰ ਬੋਲਿਆ, ‘ਇਹ ਗੱਲ ਕਿਵੇਂ ਹੋਈ? ਜੀਭ ਤਾਂ ਜਨਮ ਸਮੇਂ ਵੀ ਮੌਜ਼ੂਦ ਸੀ ਦੰਦ ਉਸ ਤੋਂ ਬਹੁਤ ਪਿੱਛੋਂ ਆਏ’ ਪਿੱਛੋਂ ਆਉਣ ਵਾਲੇ ਨੂੰ ਪਿੱਛੋਂ ਜਾਣਾ ਚਾਹੀਦਾ ਸੀ ਇਹ ਦੰਦ ਪਹਿਲਾਂ ਕਿਵੇਂ ਚਲੇ ਗਏ? ‘ ਸ਼ਿਸ਼ਾਂ ਨੇ ਕਿਹਾ, ‘ਅਸੀਂ ਤਾਂ ਇਸ ਦਾ ਕਾਰਨ ਸਮਝ ਨਹੀਂ ਸਕਦੇ’ ਤਾਂ ਫ਼ਕੀਰ ਨੇ ਹੌਲੀ ਆਵਾਜ਼ ‘ਚ ਕਿਹਾ, ‘ਇਹੀ ਦੱਸਣ ਲਈ ਮੈਂ ਤੁਹਾਨੂੰ ਬੁਲਾਇਆ ਹੈ ਵੇਖੋ, ਇਹ ਜੀਭ ਹੁਣ ਤੱਕ ਮੌਜ਼ੂਦ ਹੈ, ਇਸ ਲਈ ਕਿ ਇਸ ‘ਚ ਸਖ਼ਤਾਈ ਨਹੀਂ ਅਤੇ ਉਹ ਦੰਦ ਪਿੱਛੋਂ ਆ ਕੇ ਵੀ ਪਹਿਲਾਂ ਖਤਮ ਹੋ ਗਏ, ਕਿਉਂਕਿ ਉਹ ਬਹੁਤ ਸਖ਼ਤ ਸਨ ਉਨ੍ਹਾਂ ਨੂੰ ਆਪਣੀ ਸਖ਼ਤਾਈ ‘ਤੇ ਹੰਕਾਰ ਸੀ ਇਹ ਸਖ਼ਤਾਈ ਹੀ ਉਨ੍ਹਾਂ ਦੇ ਖਾਤਮੇ ਦਾ ਕਾਰਨ ਬਣੀ ਇਸ ਲਈ ਮੇਰੇ ਬੱਚਿਓ, ਜੇਕਰ ਦੇਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਨਿਮਰ ਬਣੋ, ਹੰਕਾਰੀ ਨਾ ਬਣੋ’