ਮੰਜ਼ਿਲੇਂ ਉਨ੍ਹੀਂ ਕੋ ਮਿਲਤੀ ਹੈਂ…

Meet, Them, Feature, Success

ਦਿੱਲੀ ਦੇ ਕੱਠਪੁਤਲੀ ਇਲਾਕੇ ਵਿਚਲੀਆਂ ਝੁੱਗੀਆਂ ਝੋਪੜੀਆਂ ਵਿੱਚ ਚਾਰ ਜੀਆਂ ਦਾ ਪਰਿਵਾਰ ਰਹਿੰਦਾ ਸੀ ਪਰਿਵਾਰ ਦਾ ਮੁਖੀ ਆਟੋ ਰਿਸ਼ਕਾ ਚਲਾ ਕੇ ਪਰਿਵਾਰ ਦਾ ਪੇਟ ਪਾਲਦਾ ਸੀ 2014 ‘ਚ ਅਚਾਨਕ ਆਟੋ ਰਿਕਸ਼ਾ ਡਰਾਇਵਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵੱਸਿਆ ਘਰ ਦਾ ਗੁਜਾਰਾ ਚਲਾਉਣ ਲਈ ਮਾਂ ਨੇ ਲੋਕਾਂ ਦੇ ਘਰੀਂ ਜਾ ਕੇ ਭਾਂਡੇ ਮਾਂਜਣ ਦਾ ਕੰਮ ਫੜ ਲਿਆ ਇਸ ਭਾਂਡੇ ਮਾਂਜਣ ਵਾਲੀ ਦਾ ਮੁੰਡਾ ਸੰਦੀਪ ਦਿਲ’ਚ ਵੱਡੇ ਸੁਫ਼ਨੇ ਸੰਜੋਈ ਬੈਠਾ ਸੀ ਹਵਾ ਤੇ ਰੌਸ਼ਨੀ ਵਾਂਗ ਸੁਫ਼ਨਿਆਂ ‘ਤੇ ਵੀ ਸਭ ਦਾ ਬਰਾਬਰ ਦਾ ਹੱਕ ਹੁੰਦਾ ਹੈ ਕਠਪੁਤਲੀ ਕੈਂਪ ‘ਚ ਜਾਕੇ ਰਹਿਣਾ ਪਿਆ ਇੱਕ ਕਮਰੇ ਵਾਲੇ ਮਕਾਨ ‘ਚ ਰਹਿੰਦੇ ਹੋਏ ਸੰਦੀਪ ਨੇ ਆਪਣੇ ਤੇ ਆਪਣੇ ਪਰਿਵਾਰ ਲਈ ਰੰਗੀਨ ਦੁਨੀਆਂ ਦਾ ਸੁਫ਼ਨਾ ਸਿਰਜ ਲਿਆ ਤੇ ਉਸ ਸੁਫ਼ਨੇ ਨੂੰ ਹਕੀਕਤ ‘ਚ ਬਦਲਣ ਹਿੱਤ ਦਿਨ-ਰਾਤ ਇੱਕ ਕਰਨ ਲੱਗਾ  ਝੁੱਗੀ ਝੋਪੜੀ ‘ਚ ਰਹਿਣ ਵਾਲੇ ਸੰਦੀਪ ਨੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਕਿ ਜੇ ਕੁਝ ਕਰਨ ਦਾ ਜਜ਼ਬਾ ਤੇ ਜਨੂੰਨ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਅਜਿਹੇ ਲੋਕ ਆਪਣੀ ਮੰਜਿਲ ਦੇ ਰਾਹ ‘ਚ ਆਉਂਦੀਆਂ ਮੁਸ਼ਕਲਾਂ ਦਾ ਮੁਕਾਬਲਾ ਬੜੇ ਹੌਂਸਲੇ ਨਾਲ ਕਰਦੇ ਹਨ

ਇਹ ਕਹਾਣੀ ਵੀ ਇੱਕ ਅਜਿਹੇ ਸ਼ਖ਼ਸ ਦੀ ਹੈ ਜੋ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ‘ਚ ਇੱਕ ਗਰੀਬ ਘਰ ‘ਚ ਪੈਦਾ ਹੋਇਆ ਸੀ ਉਸਦਾ ਪਿਉ ਤਰਖਾਣਾ ਕੰਮ ਕਰਕੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਢਿੱਡ ਭਰਦਾ ਸੀ ਅਚਾਨਕ ਪਿਉ ਨੂੰ ਇੱਕ ਨਾਮੁਰਦ ਬੀਮਾਰੀ ਨੇ ਘੇਰ ਲਿਆ ਤੇ ਮਾਂ ਨੂੰ ਕੋਠੀਆਂ ਵਿੱਚ ਜਾਕੇ ਝਾੜੂ ਪੋਚਾ ਕਰਨਾ ਪਿਆ ਇਸ ਪਰਿਵਾਰ ਦੇ ਦੂਜੇ ਨੰਬਰ ਦੇ ਮੈਂਬਰ ਅਸ਼ਵਨੀ ਦੇ ਮਨ ‘ਚ ਪਰਿਵਾਰ ਦੀ ਕਿਸਮਤ ਬਦਲਣ ਦਾ ਖਿਆਲ ਆਇਆ ਸਰਕਾਰੀ ਸਕੂਲ ਤੋਂ 12ਵੀਂ ਪਾਸ ਕਰਨ ਸਮੇਂ ਤੱਕ ਉਸਨੂੰ ਕੁਝ ਵੀ ਪਤਾ ਨਹੀਂ ਸੀ ਕਿ ਉਸਦੀ ਮੰਜ਼ਿਲ ਕਿਹੜੀ ਹੈ ”ਘਰ ‘ਚ ਕੋਈ ਪੜ੍ਹਿਆ-ਲਿਖਿਆ ਨਹੀਂ ਸੀ ਇਧਰੋਂ ਉਧਰੋਂ ਪੁੱਛ ਕੇ ਆਈ ਏ ਐੱਸ ਕਰਨ ਦਾ ਮਨ ਬਣਾਇਆ ਬਸ ਜਦੋਂ ਉਦੇਸ਼ ਮਿੱਥ ਲਿਆ ਫਿਰ ਇੱਧਰ-ਉੱਧਰ ਨਹੀਂ ਵੇਖਿਆ” ਅਸ਼ਵਨੀ ਨੇ ਇੱਕ ਟੀਵੀ ਇੰਟਰਵਿਊ ‘ਚ ਦੱਸਿਆ ਇੱਕ ਨੌਕਰਾਣੀ ਦੇ ਮੁੰਡੇ ਵੱਲੋਂ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਖ਼ਬਰ ਨੇ ਲੱਖਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਆਪਣੇ ਸੰਘਰਸ਼ ਦੇ ਦਿਨਾਂ ਦੀ ਕਹਾਣੀ ਸੁਣਾਉਂਦੇ ਹੋਏ ਅਸ਼ਵਨੀ ਨੇ ਕਿਹਾ ਕਿ ਪੱਕੇ ਵਿਸ਼ਵਾਸ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ

ਤੀਜੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜਿਸਦਾ ਪਿਤਾ ਇੱਕ ਠੇਲ੍ਹੇ ‘ਚ ਲੋਕਾਂ ਦਾ ਸਮਾਨ ਢੋ ਕੇ ਗੁਜਾਰਾ ਕਜਦਾ ਸੀ ਠੇਲ੍ਹੇ ਵਾਲੇ ਮੁਰਾਰੀ ਪ੍ਰਸ਼ਾਦ ਗੁਪਤਾ ਦਾ ਪੁੱਤਰ ਸੰਤੋਸ਼ ਕੁਮਾਰ ਗੁਪਤਾ ਅੱਜ ਕੱਲ੍ਹ ਇੱਕ ਆਈ ਏ ਐੱਸ ਅਫ਼ਸਰ ਹੈ ਸੰਤੋਸ਼ ਦਾ ਵੀ ਇਹੀ ਕਹਿਣਾ ਕਿ ਗਰੀਬੀ ਕਾਰਨ ਸਰਕਾਰੀ ਸਕੂਲ ‘ਚ ਪੜ੍ਹਿਆ ਕਿਸੇ ਪਾਸਿਓਂ ਕੋਈ ਗਾਇਡੈਂਸ ਨਹੀਂ ਸੀ ਭਟਕਦੇ ਹੋਏ ਮੰਜਿਲ ਚੁਣੀ ਤੇ ਫਿਰ ਆਤਮ ਬਲ ਦੇ ਸਹਾਰੇ ਮੰਜਿਲ ‘ਤੇ ਪਹੁੰਚਣ ਦਾ ਰਸਤਾ ਤੈਅ ਕਰਨ ਦਾ ਮਨ ਬਣਾਇਆ  ਠੇਲ੍ਹੇ ਵਾਲੇ ਪਿਤਾ ਦਾ ਲੋਕ ਇਹ ਕਹਿ ਕੇ ਮਜਾਕ ਉਡਾਉਂਦੇ ਸਨ ਕਿ ਆਹ ਚੱਲਿਆ ਕੁਲੈਕਟਰ ਦਾ ਪਿਉ” ਸੱਚ ਮੁੱਚ ਹੀ ਪਿਤਾ ਨੂੰ ਕੁਲੈਕਟਰ ਦਾ ਪਿਉ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤੀ ਤੇ ਆਈ ਏ ਐੱਸ ਦੀ ਪ੍ਰੀਖਿਆ ਪਾਸ ਕਰਕੇ ਠੇਲ੍ਹਾ ਖਿੱਚਣ ਵਾਲੇ ਪਿਉ ਦਾ ਸਿਰ ਮਾਣ ਨਾਲ ਉੱਚਾ ਕਰਕੇ ਖੁਸ਼ੀ ਤੇ ਤਸੱਲੀ ਪ੍ਰਾਪਤ ਕੀਤੀ ”ਆਤਮ ਵਿਸ਼ਵਾਸ ਨਾਲ ਕੋਈ ਵੀ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ” ਸੰਤੋਸ਼ ਕੁਮਾਰ ਗੁਪਤਾ ਦਾ ਕਹਿਣਾ ਹੈ

ਉਕਤ ਤਿੰਨ ਕਹਾਣੀਆਂ ਉਨ੍ਹਾਂ ਤਿੰਨ ਨੌਜਵਾਨਾਂ ਦੇ ਸੰਘਰਸ਼ ਨੂੰ ਬਿਆਨ ਕਰ ਰਹੀਆਂ ਹਨ ਜਿਨ੍ਹਾਂ ਅੱਤ ਦੀ ਗਰੀਬੀ ਨਾਲ ਝੂਝਦੇ ਹੋਏ ਹਿੰਦੁਸਤਾਨ ਦੀ ਸਭ ਤੋਂ ਮੁਸ਼ਕਲ ਪ੍ਰੀਖਿਆ ਪਾਸ ਕੀਤੀ ਇਨ੍ਹਾਂ ਨੌਜਵਾਨਾਂ ਦੀ ਜੀਵਨ ਗਾਥਾ ਇਹ ਵੀ ਸਪਸ਼ਟ ਕਰਦੀ ਹੈ ਕਿ ਕੁਝ ਕਰਨ ਦਾ ਸੰਕਲਪ ਹੋਵੇ ਤਾਂ ਗਰੀਬੀ ਤੇ ਕਠਿਨਾਈਆਂ ਤੁਹਾਡਾ ਰਾਹ ਨਹੀਂ ਰੋਕ ਸਕਦੀਆਂ
ਇਹ ਕਹਾਣੀਆਂ ਸਮਝਾ ਰਹੀਆਂ ਹਨ:

‘ਕੋਈ ਵੀ ਲਕਸ਼ ਬੜਾ ਨਹੀਂ, ਜੀਤਾ ਵਹੀ ਜੋ ਡਰਾ ਨਹੀਂ ‘    ਇਹ ਤਿੰਨੋਂ ਨੌਜਵਾਨ ਉਨ੍ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਹਨ ਜੋ ਇਹ ਕਹਿੰਦੇ ਹਨ ਕਿ ਸੁਖ ਸਹੂਲਤਾਂ ਤੇ ਚੰਗੀ ਕੋਚਿੰਗ ਤੋਂ ਬਿਨਾਂ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਜਾ ਸਕਦੀ ਇਹ ਨੌਜਵਾਨ ਹਨ ਜੋ ਇਸ ਸ਼ੇਅਰ ਨੂੰ ਸੱਚਾ ਸਿੱਧ ਕਰਨ ਲਈ ਕਾਫੀ ਹਨ:

‘ਮੰਜ਼ਿਲ ਉਨਹੀਂ ਕੋ ਮਿਲਤੀ ਹੈ
ਜਿਨਕੇ ਸਪਨੋਂ ਮੇ ਜਾਨ ਹੋਤੀ ਹੈ
ਪੰਖੋਂ ਸੇ ਕੁਝ ਨਹੀਂ ਹੋਤਾ
ਹੌਂਸਲੇ ਸੇ ਉਡਾਨ ਹੋਤੀ ਹੈ’

ਡਾ. ਹਰਜਿੰਦਰ ਵਾਲੀਆ, ਮੁਖੀ, ਪੱਤਰਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੋ- 98723-14380