ਹਰਿਆਣਾ ‘ਚ ਸ਼ੂਟਿੰਗ ਰੇਂਜ ਨਹੀਂ ਪਰ ਨਿਸ਼ਾਨੇਬਾਜ਼ ਚਮਕੇ

Shooter, Shines, Shooting, Haryana, Sports

ਯਸ਼ਸਵਿਨੀ ਸਿੰਘ ਦੇਸਵਾਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ:ਹਰਿਆਣਾ ਦੇ ਨਿਸ਼ਾਨੇਬਾਜ਼ ਕੌਮਾਂਤਰੀ ਪੱਧਰ ‘ਤੇ ਦੇਸ਼ ਲਈ ਲਗਾਤਾਰ ਤਮਗਾ ਜਿੱਤ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਦੇਸ਼ ‘ਚ ਖਿਡਾਰੀਆਂ ਨੂੰ ਉਤਸ਼ਾਹ ਦੇਣ ‘ਚ ਮੋਹਰੀ ਸਮਝੇ ਜਾਣ ਵਾਲੇ ਇਸ ਸੂਬੇ ‘ਚ ਇੱਕ ਵੀ ਸ਼ੂਟਿੰਗ ਰੇਂਜ਼ ਨਹੀਂ ਹੈ ਹਰਿਆਣਾ ਦੇ ਸੀਨੀਅਰ ਅਤੇ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਇਸ ਸਾਲ ਲਗਾਤਾਰ ਕੌਮਾਂਤਰੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਰਦਸ਼ਨ ਕੀਤਾ ਹੈ

ਦੇਸ਼ਵਾਲ ਨੇ ਅੱਠ ਨਿਸ਼ਾਨੇਬਾਜਾਂ ਦੇ ਫਾਈਨਲ ‘ਚ 235.9 ਦਾ ਸਕੋਰ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੋਨ ਤਮਗਾ ਜਿੱਤਿਆ

ਜਰਮਨੀ ਦੇ ਸੁਹਲ ‘ਚ ਇਸ ਸਮੇਂ ਚੱਲ ਰਹੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ‘ਚ ਹਰਿਆਣਾ ਦੇ ਦੋ ਨਿਸ਼ਾਨੇਬਾਜ਼ਾਂ ਨੇ ਸੋਨ ਤਮਗੇ ਜਿੱਤੇ ਹਨ ਚੰਡੀਗੜ੍ਹ ਦੀ 20 ਸਾਲਾ ਯਸ਼ਸਵਿਨੀ ਸਿੰਘ ਦੇਸਵਾਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਨਾਲ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ ਉਨ੍ਹਾਂ ਨੇ ਅੱਠ ਨਿਸ਼ਾਨੇਬਾਜਾਂ ਦੇ ਫਾਈਨਲ ‘ਚ 235.9 ਦਾ ਸਕੋਰ ਕਰਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੋਨ ਤਮਗਾ ਜਿੱਤਿਆ
ਹਰਿਆਣਾ ਦੇ 15 ਸਾਲਾ ਨਿਸ਼ਾਨੇਬਾਜ਼ ਅਨੀਸ਼ ਨੇ ਪੁਰਸ਼ਾਂ ਦੀ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ‘ਚ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤ ਲਿਆ ਅਨੀਸ਼ ਨੇ 579 ਅੰਕਾਂ ਨਾਲ ਵਿਸ਼ਵ ਰਿਕਾਰਡ ਬਣਾਇਆ ਉਨ੍ਹਾਂ ਦੀ ਇਸ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਟੀਮ ਮੁਕਾਬਲੇ ‘ਚ ਚਾਂਦੀ ਤਮਗਾ ਵੀ ਜਿੱਤ ਲਿਆ ਹਰਿਆਣਾ ਦੇ ਹੀ ਅੰਕੁਰ ਮਿੱਤਲ ਨੇ ਤਿੰਨ ਮਹੀਨੇ ਪਹਿਲਾਂ ਮੈਕਸੀਕੋ ਵਿਸ਼ਵ ਕੱਪ ਡਬਲ ਟ੍ਰੈਪ ਮੁਕਾਬਲੇ ‘ਚ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਨਾਲ ਸੋਨ ਤਮਗਾ ਜਿੱਤਿਆ ਸੀ

ਅਸ਼ੋਕ ਮਿੱਤਲ ਨੇ ਕਿਹਾ ਕਿ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਦੇ ਨਿਸ਼ਾਨੇਬਾਜ਼ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਝੰਡਾ ਲਹਿਰਾ ਰਹੇ ਹਨ ਪਰ ਅਭਿਆਸ ਲਈ ਉਨ੍ਹਾਂ ਨੂੰ ਦਿੱਲੀ ਜਾਣਾ ਪੈਂਦਾ ਹੈ ਜੇਕਰ ਸੂਬੇ ‘ਚ  ਵੀ ਵਿਸ਼ਵ ਪੱਧਰੀ ਸ਼ੂਟਿੰਗ ਰੇਜ਼ ਹੁੰਦੀ ਤਾਂ ਉਨ੍ਹਾਂ ਨੂੰ ਭਟਕਨਾ ਨਹੀਂ ਪੈਂਦਾ ਮਿੱਤਲ ਨੇ ਕਿਹਾ ਕਿ 30 ਜੂਨ ਤੋਂ ਚਾਰ ਜੁਲਾਈ ਤੱਕ ਹਰਿਆਣਾ ਸੂਬਾ ਸ਼ੂਟਿੰਗ ਚੈਂਪੀਅਨਸ਼ਿਪ ਹੋਣੀ ਹੈ ਪਰ ਇਸ ਨੂੰ ਦਿੱਲੀ ਦੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ਼ ‘ਚ ਕਰਵਾਇਆ ਜਾਵੇਗਾ ਹੁਣ ਸੁਬੇ ਦੇ ਖਿਡਾਰੀਆਂ ਲਈ ਇਸ ਨੂੰ ਵਿਡੰਬਨਾ ਨਹੀਂ ਤਾਂ ਹੋਰ ਕੀ ਕਿਹਾ ਜਾਵੇਗਾ ਕਿ ਉਨ੍ਹਾਂ ਨੂੰ ਆਪਣੀ ਸੂਬਾ ਚੈਂਪੀਅਨਸ਼ਿਪ ਦੂਜੇ ਸੂਬੇ ‘ਚ ਜਾ ਕੇ ਖੇਡਣੀ ਪਵੇਗੀ