ਦ ਗ੍ਰੇਟ ਖਲੀ ਨੇ ਕੀਤੀ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ

ਗ੍ਰੇਟ ਖਲੀ ਦੀ ਪੰਜਾਬ ਦੀ ਸਿਆਸਤ ’ਚ ਆਉਣ ਦੀ ਚਰਚਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਖਲੀ ਮੁੱਖ ਮੰਤਰੀ ਕੇਜਰੀਵਾਲੀ ਨੂੰ ਦਿੱਲੀ ’ਚ ਮਿਲੇ। ਅਰਵਿੰਦ ਕੇਜਰੀਵਾਲ ਨੇ ਖੁਦ ਦੋਵਾਂ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਲਿਖਿਆ ਕਿ ਪੂਰੀ ਦੁਨੀਆ ’ਚ ਭਾਰਤ ਦਾ ਨਾਂਅ ਚਮਕਾਉਣ ਵਾਲੇ ਰੇਸਲਰ ਦ ਗ੍ਰੇਟ ਖਲੀ ਨਾਲ ਅੱਜ ਮੁਲਾਕਾਤ ਹੋਈ। ਦਿੱਲੀ ’ਚ ਬਿਜਲੀ ਪਾਣੀ, ਸਕੂਲ, ਹਸਪਤਾਲ ’ਚ ਕੀਤੇ ਗਏ ਕੰਮ ਖਲੀ ਨੂੰ ਕਾਫ਼ੀ ਪਸੰਦ ਆਏ ਹਨ।

ਖਲੀ ਨਾਲ ਇਸ ਮੁਲਾਕਾਤ ਤੋਂ ਬਾਅਦ ਪੰਜਾਬ ’ਚ ਸਿਆਸਤ ਗਰਮਾ ਗਈ ਹੈ ਕਿਆਸਾਂ ਲਾਈਆਂ ਜਾ ਰਹੀਆਂ ਹਨ ਕਿ ਦ ਗ੍ਰੇਟ ਖਲੀ ਪੰਜਾਬ ਦੀ ਸਿਆਸਤ ’ਚ ਐਂਟਰੀ ਕਰ ਸਕਦੇ ਹਨ ਤੇ ਆਮ ਆਦਮੀ ਪਾਰਟੀ ਨਾਲ ਜੁੜ ਸਕਦੇ ਹਨ। ਰੇਸਲਰ ਦ ਗ੍ਰੇਟ ਖਲੀ ਜਲੰਧਰ ’ਚ ਰਹਿੰਦੇ ਹਨ ਤੇ ਇੱਥੇ ਇੱਕ ਪਿੰਡ ’ਚ ਅਕੈਡਮੀ ਚਲਾਉਦੇ ਹਨ ਜਿਸ ਕਾਰਨ ਕੇਜਰੀਵਾਲ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰ ਸਕਦੇ ਹਨ ਉਹ ਦੇਸ਼ ’ਚ ਇੱਕ ਚਰਚਿਤ ਚਿਹਰਾ ਹਨ।

ਆਓ ਜਾਣਦੇ ਹਾਂ ਗ੍ਰੇਟ ਖਲੀ

ਦਿਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਪਿੰਡ ਧਿਰਾਣਾ ’ਚ 1972 ’ਚ ਹੋਇਆ ਸੀ ਬੇਹੱਦ ਗਰੀਬ ਪਰਿਵਾਰ ’ਚ ਪੈਦਾ ਹੋਏ ਦਲੀਪ ਸਿੰਘ ਰਾਣਾ ਉਰਫ਼ ਦ ਗ੍ਰੇਟ ਖਲੀ ਨੇ ਨੰਗੇ ਪੈਰੀ ਮਜ਼ਦੂਰੀ ਵੀ ਕੀਤੀ। ਸਿਮਲਾ ’ਚ ਉਹ ਸਿਕਿਊਰਿਟੀ ਗਾਰਡ ਵਜਤੋਂ ਵੀ ਕੰਮ ਕਰਦੇ ਰਹੇ, ਉਦੋਂ ਉਨ੍ਹਾਂ ਨੂੰ ਇੱਕ ਪੁਲਿਸ ਅਧਿਕਾਰੀ ਆਪਣੇ ਨਾਲ ਲਿਆਏ ਤੇ ਜਲੰਧਰ ਪੁਲਿਸ ਵਿਭਾਗ ’ਚ ਨੌਕਰੀ ’ਤੇ ਲਗਵਾ ਦਿੱਤਾ। ਇਸ ਤੋਂ ਬਾਅਦ ਉਹ ਇੰਟਰਨੈਸ਼ਨਲ ਅਕੈਡਮੀ ’ਚ ਚਲੇ ਗਏ ਸਨ । ਫਿਰ ਉਹ ਭਾਰਤ ਦੇ ਰੇਸਲਰ ਬਣੇ ਤੇ ਬਾਅਦ ’ਚ ਉਨ੍ਹਾਂ ਇੰਟਰਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਸੀ ਇਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਾਤਰ ਸਫ਼ਲਤਾ ਪ੍ਰਾਪਤ ਕਰਦੇ ਗਏ ਗ੍ਰੇਟ ਖਲੀ ਨੇ ਇੰਟਰਨੈਸ਼ਨਲ ਰੈਸਿਗ ’ਚ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੀ ਨੌਕਰੀ ਛੱਡ ਦਿੱਤੀ। ਰੇਸਿਗ ’ਚ ਜਾਣ ਤੋਂ ਬਾਅਦ ਉਹ ਦੋ ਹਾਲੀਵੁੱਡ ਤੇ ਦੋ ਬਾਲੀਵੁੱਡ ਫਿਲਮਾਂ ’ਚ ਵੀ ਕੰਮ ਕਰ ਚੁੱਕੇ ਹਨ ਹੁਣ ਜਲੰਧਰ ’ਚ ਅਕੈਡਮੀ ਚਲਾ ਕੇ ਗ੍ਰੇਟ ਖਲੀ ਰੇਸਿਗ ਦੇ ਨਵੇਂ ਸੁਪਰਸਟਾਰਾਂ ਦੀ ਖੋਜ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ