ਟਿੱਡੀ ਦਲ ਨੇ ਫਿਕਰਾਂ ‘ਚ ਪਾਏ ਕਿਸਾਨ, ਬਾਗਾਂ ਨੂੰ ਵੱਡਾ ਖ਼ਤਰਾ

Grasshoppers, Farmers, Worried

ਟਿੱਡੀ ਦਲ ਨੇ ਫਿਕਰਾਂ ‘ਚ ਪਾਏ ਕਿਸਾਨ, ਬਾਗਾਂ ਨੂੰ ਵੱਡਾ ਖ਼ਤਰਾ
ਹਰਿਆਵਲ ਨੂੰ ਤਬਾਹ ਕਰਕੇ ਛੱਡਦਾ ਹੈ ਟਿੱਡੀ ਦਲ

ਫਿਰੋਜ਼ਪੁਰ (ਸਤਪਾਲ ਥਿੰਦ)। ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ‘ਚ ਫਸਲਾਂ ਦਾ ਭਾਰੀ ਨੁਕਸਾਨ ਕਰਨ ਮਗਰੋਂ ਪੰਜਾਬ-ਰਾਜਸਥਾਨ ਹੱਦ ਦੇ ਇਲਾਕਿਆਂ ‘ਚ ਘੁੰਮ ਰਹੇ ਟਿੱਡੀ ਦਲ Grasshoppers ਨੂੰ ਲੈ ਕੇ ਪੰਜਾਬ ਦੇ ਕਿਸਾਨ ਵੀ ਫਿਕਰਮੰਦ ਹੋ ਰਹੇ ਹਨ। ਸੋਸ਼ਲ ਮੀਡੀਆ ‘ਤੇ ਟਿੱਡੀ ਦਲ ਦੇ ਹਮਲੇ ਦੀਆਂ ਵਾਈਰਲ ਹੋ ਰਹੀਆਂ ਵੀਡਿਓ ਅੱਗ ਵਾਂਗ ਫੈਲ ਰਹੀਆਂ ਹਨ। ਭਾਵੇਂ ਟਿੱਡੀ ਦਲ ਦੇ ਹਮਲੇ ਸਬੰਧੀ ਜ਼ਿਲ੍ਹਾ ਫਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਤਰਨ ਤਾਰਨ ‘ਚ ਖੇਤੀਬਾੜੀ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪਰ ਇਸ ਹਮਲੇ ‘ਤੇ ਕਾਬੂ ਪਾਉਣ ‘ਚ ਸਰਕਾਰ ਅਤੇ ਵਿਭਾਗ ਅਸਫਲ ਦਿੱਖ ਰਿਹਾ ਹੈ।

ਪੰਜਾਬ ‘ਚ ਵੀ ਅਲਰਟ ਜਾਰੀ

ਟਿੱਡੀ ਦਲ ਸਬੰਧੀ ਜਾਣਕਾਰੀ ਦਿੰਦੇ ਮੁੱਖ ਖੇਤੀਬਾੜੀ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੀਓ ਰਾਜਸਥਾਨ ‘ਚ ਦਾਖਲ ਹੋਏ ਟਿੱਡੀ ਦਲ ਵੱਲੋਂ ਰਾਜਸਥਾਨ ‘ਚ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਹੈ ਅਤੇ ਇਸ ਦੇ ਮੁੱਦੇਨਜ਼ਰ ਪੰਜਾਬ ‘ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੱਖਾਂ ਕਰੋੜਾਂ ਦੀ ਤਦਾਦ ‘ਚ ਇਹ ਟਿੱਡੀਆਂ ਕੋਈ ਵੀ ਹਰੇ ਵਾਈ ਰੁੱਖ, ਕਣਕ ਘਾਹ ਆਦਿ ਫਸਲਾਂ ‘ਤੇ ਹਮਲਾ ਕਰਨ ‘ਤੇ ਉਸ ਨੂੰ ਤਬਾਹ ਕਰਕੇ ਹੀ ਉੱਡਦੀਆਂ ਹਨ।

ਪੰਜਾਬ ‘ਚ ਹਮਲੇ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ

ਉਹਨਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਕੇਂਦਰ ਦੀਆਂ ਟੀਮਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਕਿ ਕਿੱਥੇ ਕਿੱਥੇ ਹਮਲਾ ਹੋ ਰਿਹਾ ਅਤੇ ਕੇਂਦਰ ਦੀਆਂ ਟੀਮਾਂ ਰੋਕਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ, ਕਿਉਂਕਿ ਇਸ ਦੇ ਦੋ ਹੀ ਕੰਮ ਹਨ ਖਾਣਾ ਅਤੇ ਆਪਣੀ ਗਿਣਤੀ ‘ਚ ਵਾਧਾ ਕਰਨਾ। ਉਨ੍ਹਾਂ ਦੱਸਿਆ ਕਿ ਟਿੱਡੀ ਹਮਲੇ ਸਬੰਧੀ ਵਾਰ-ਵਾਰ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਫਿਲਹਾਲ ਅਜੇ ਪੰਜਾਬ ‘ਚ ਹਮਲੇ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।

  • ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਬੋਝ ਝੱਲ ਰਹੇ ਹਨ।
  • ਜੇਕਰ ਫਸਲਾਂ ‘ਤੇ ਅਜਿਹੇ ਹਮਲੇ ਹੁੰਦੇ ਹਨ ਤਾਂ ਕਿਸਾਨਾਂ ਲਈ ਘਾਤਕ ਸਾਬਤ ਹੋਵੇਗਾ ਜਾਵੇਗਾ।
  • ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਾਅਦ ‘ਚ ਮੁਆਵਜ਼ੇ ਦੇਣ ਨਾਲੋਂ ਪਹਿਲਾਂ ਹੀ ਪੰਜਾਬ ‘ਚ ਇਸ ਹਮਲੇ ਨੂੰ ਹੋਣ ਤੋਂ ਰੋਕਿਆ ਜਾਵੇ।

ਹਦਾਇਤਾਂ

  • ਕਿਸਾਨ ਆਪਣੇ ਖੇਤਾਂ ‘ਚ ਦਿਨ ਰਾਤ ਰੱਖਣ ਨਿਗਰਾਨੀ।
  • ਜੇਕਰ ਕਿਤੇ ਵੀ ਟਿੱਡੀਦਲ ਦਾ ਸ਼ੱਕ ਪੈਂਦਾ ਹੈ ਤਾਂ ਖੇਤਬਾੜੀ ਵਿਭਾਗ ਨੂੰ ਕਰੋ ਸੂਚਿਤ।
  • ਰਾਤ ਸਮੇਂ ਹਮਲੇ ਨਾਲ ਹੁੰਦਾ ਹੈ ਵੱਡਾ ਨੁਕਸਾਨ।
  • ਟਿੱਡੀਦਲ ਦੀ ਰੋਕਥਾਮ ਲਈ ਵਸੀਲਿਆਂ ‘ਤੇ ਲੱਗਿਆ ਪ੍ਰਸ਼ਾਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।