ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ

The, government, villages, elected, today

  ਪੰਚਾਇਤੀ ਚੋਣਾਂ ਦੀ ਤਿਆਰੀ ਮੁਕੰਮਲ, ਵੋਟਿੰਗ ਅੱਜ, ਸ਼ਾਮ ਤੱਕ ਆ ਜਾਣਗੇ ਨਤੀਜੇ

ਚੰਡੀਗੜ, ਪੰਜਾਬ ਦੇ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਨੂੰ ਆਖ਼ਰੀ ਰੂਪ ਦਿੰਦੇ ਹੋਏ ਆਪਣੀ ਸਾਰੀ ਤਿਆਰੀ ਮੁਕੰਮਲ ਕਰ ਲਈ ਹੈ। ਹੁਣ ਐਤਵਾਰ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ, ਵੋਟਾਂ ਪਾਉਣ ਦਾ ਕੰਮ ਸ਼ਾਮ 4 ਵਜੇ ਤੱਕ ਜਾਰੀ ਰਹੇਗਾ। ਜਿਸ ਤੋਂ ਬਾਅਦ ਕੁਝ ਦੇਰ ਦੀ ਬ੍ਰੇਕ ਦੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਮੌਕੇ ‘ਤੇ ਹੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਦੇਰ ਸ਼ਾਮ ਤੱਕ ਪੰਜਾਬ ਦੀਆਂ 13 ਹਜ਼ਾਰ 276 ਪੰਚਾਇਤਾਂ ਨੂੰ ਉਨ੍ਹਾਂ ਦੇ ਨਵੇਂ ਪੰਚ ਅਤੇ ਸਰਪੰਚ ਮਿਲ ਜਾਣਗੇ। ਪੰਚਾਇਤਾਂ ਲਈ ਸਰਪੰਚੀ ਲਈ 42 ਹਜ਼ਾਰ 233 ਉਮੀਦਵਾਰ ਅਤੇ ਪੰਚ ਲਈ 1 ਲੱਖ 44 ਹਜ਼ਾਰ 662 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਇਨ੍ਹਾਂ ਪੰਚਾਇਤੀ ਚੋਣਾਂ ਲਈ ਸੁਰੱਖਿਆ ਪੰਜਾਬ ਪੁਲਿਸ ਨੂੰ ਜਿੰਮਾ ਸੌਂਪਿਆ ਹੋਇਆ ਹੈ ਉਮੀਦਵਾਰਾਂ ਨੇ ਆਪਣੇ ਪੱਧਰ ‘ਤੇ ਵੀਡੀਓਗ੍ਰਾਫੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦੇ ਹੋਣ ਦੇ ਸਬੂਤ ਦੇ ਤੌਰ ‘ਤੇ ਉਸ ਦੀ ਵਰਤੋਂ ਕੀਤੀ ਜਾ ਸਕੇ।
ਪੁਲਿਸ ਵਲੋਂ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਪੰਜਾਬ ਨਾਲ ਲੱਗਦੀਆਂ ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਤੇ ਹਿਮਾਚਲ ਦੀਆਂ ਹੱਦ ਸੀਲ ਕਰ ਦਿੱਤੀਆਂ ਹਨ।
ਇਸ ਨਾਲ ਹੀ ਪੰਜਾਬ ਪੁਲਿਸ ਵੱਲੋਂ ਹਰ ਬੂਥ ਤੋਂ ਕੁਝ ਹੀ ਦੂਰੀ ‘ਤੇ ਵਾਧੂ ਪੁਲਿਸ ਫੋਰਸ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਤਾਂ ਕਿ ਕਿਸੇ ਵੀ ਪਾਸਿਓਂ ਧੱਕੇਸ਼ਾਹੀ ਜਾ ਫਿਰ ਗੜਬੜੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਤੁਰੰਤ ਵਾਧੂ ਪੁਲਿਸ ਫੋਰਸ ਮੌਕੇ ‘ਤੇ ਪੁੱਜਦੇ ਹੋਏ ਸਥਿਤੀ ‘ਤੇ ਕਾਬੂ ਪਾ ਸਕੇ। ਜ਼ਿਕਰਯੋਗ ਹੈ ਕਿ ਪੰਚਾਇਤੀ ਚੋਣਾਂ ‘ਚ ਬਹੁਤੀ ਥਾਈਂ ਮੁਕਾਬਲਾ ਕਾਂਗਰਸੀ ਉਮੀਦਵਾਰਾਂ ਵਿਚਕਾਰ ਹੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here