ਮਿਸ਼ੇਲ ਨੇ ਲਿਆ ਸੋਨੀਆ ਦਾ ਨਾਂਅ

Michelle, took, Sonia,name

ਅਗਸਤਾ ਵੇਸਟਲੈਂਡ ਡੀਲ : ਈਡੀ ਨੇ ਕੋਰਟ ਨੂੰ ਦੱਸਿਆ

ਕੋਰਟ ਨੇ ਮਿਸ਼ੇਲ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ
ਕਾਗਰਸ ਦਾ ਦੋਸ਼, ਮਿਸ਼ੇਲ ‘ਤੇ ਸਰਕਾਰੀ ਏਜੰਸੀਆਂ ਦਾ ਦਬਾਅ

ਨਵੀਂ ਦਿੱਲੀ, ਈਡੀ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਕਿ ਅਗਸਤਾ ਵੇਸਟਲੈਂਡ ਘਪਲੇ ਦੇ ਵਿਚੌਲੀਏ ਕ੍ਰਿਸਚਨ ਮਿਸ਼ੇਲ ਨੇ ਪੁੱਛਗਿੱਛ ‘ਚ ਸੋਨੀਆ ਗਾਂਧੀ ਦਾ ਨਾਂਅ ਲਿਆ ਹੈ ਹਾਲਾਂਕਿ ਈਡੀ ਨੇ ਕਿਹਾ ਕਿ ਉਹ ਹਾਲੇ ਇਹ ਨਹੀਂ ਦੱਸ ਸਕਦੀ ਕਿ ਮਿਸ਼ੇਲ ਨੇ ਗਾਂਧੀ ਦਾ ਨਾਂਅ ਕਿਸ ਸਬੰਧੀ ਲਿਆ ਹੈ ਇਸ ਤੋਂ ਇਲਾਵਾ ਈਡੀ ਦਾ ਦਾਅਵਾ ਹੈ ਕਿ ਮਿਸ਼ੇਲ ਨੇ ‘ਇਟਲੀ ਦੀ ਮਹਿਲਾ ਦੇ ਬੇਟੇ’ ਦਾ ਜ਼ਿਕਰ ਕੀਤਾ ਹੈ ਦੂਜੇ ਪਾਸੇ ਕਾਂਗਰਸ ਨੇ ਕਿਹਾ ਕਿ ਮਿਸ਼ੇਲ ‘ਤੇ ਸਰਕਾਰੀ ਏਜੰਸੀਆਂ ਵੱਲੋਂ ਦਬਾਅ ਪਾਇਆ ਗਿਆ ਹੈ ਇਸ ਦਰਮਿਆਨ ਕੋਰਟ ਨੇ ਮਿਸ਼ੇਲ ਨੂੰ ਸੱਤ ਦਿਨਾਂ ਲਈ ਈਡੀ ਦੀ ਕਸਟਡੀ ‘ਚ ਭੇਜਣ ਦਾ ਆਦੇਸ਼ ਦੇ ਦਿੱਤਾ ਹੈ
ਬਾਕਸ
ਰੱਖਿਆ ਸੌਦੇ ਦੇ ਵਿਚੌਲੀਏ ਦੀ ਭੂਮਿਕਾ ਨਿਭਾਉਂਦਾ ਸੀ ਮਿਸ਼ੇਲ
ਮਿਸ਼ਲੇ ਕੰਪਨੀ ‘ਚ 1980 ਤੋਂ ਕੰਮ ਕਰ ਰਿਹਾ ਸੀ ਉਸ ਦੇ ਪਿਤਾ ਵੀ ਕੰਪਨੀ ‘ਚ ਭਾਰਤੀ ਖੇਤਰ ਦੇ ਮਾਮਲਿਆਂ ਲਈ ਸਲਾਹਕਾਰ ਰਹੇ ਸਨ ਸੀਬੀਆਈ ਦਾ ਕਹਿਣਾ ਹੈ ਕਿ ਮਿਸ਼ੇਲ ਦਾ ਭਾਰਤ ਦਾ ਕਾਫ਼ੀ ਆਉਣਾ-ਜਾਣਾ ਸੀ ਉਹ ਰੱਖਿਆ ਸੌਦਿਆਂ ‘ਚ ਹਵਾਈ ਫੌਜ ਤੇ ਰੱਖਿਆ ਮੰਤਰਾਲੇ ਦਰਮਿਆਨ ਵਿਚੌਲੀਏ ਦੀ ਭੂਮਿਕਾ ਨਿਭਾਉਂਦਾ ਸੀ ਮਿਸ਼ੇਲ ਨੂੰ ਹਵਾਈ ਫੌਜ ਤੇ ਰੱਖਿਆ ਮੰਤਰਾਲੇ ਦੇ ਅਫ਼ਸਰਾਂ ਤੋਂ ਸੂਚਨਾਵਾਂ ਮਿਲਦੀਆਂ ਸਨ ਇਨ੍ਹਾਂ ਨੂੰ ਫੈਕਸ ਰਾਹੀਂ ਇਟਲੀ ਤੇ ਸਵਿੱਟਜ਼ਰਲੈਂਡ ਭੇਜਦਾ ਸੀ ਇਸ ਮਾਮਲੇ ‘ਚ ਐਸਪੀ ਤਿਆਗੀ ਨੂੰ 2016 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤਿਆਗੀ ‘ਤੇ ਦੋਸ਼ ਹੈ ਕਿ ਉਨ੍ਹਾਂ ਡੀਲ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ ਕੰਟਰੈਕਟਰ  ਇਟਲੀ ਦੀ ਅਗਸਤਾ ਵੇਸਟਲੈਂਡ ਕੰਪਨੀ ਨੂੰ ਹੀ ਮਿਲੇ
ਇਸ ਮਾਮਲੇ ਸਬੰਧੀ ਭਾਜਪਾ ਆਗੂ ਜਾਵੜੇਕਰ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਪਿਛਲੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਵਿਚੌਲੀਏ ਤੋਂ ਬਗੈਰ ਕਾਂਗਰਸ ਸਰਕਾਰ ਨੇ ਕੋਈ ਰੱਖਿਆ ਸਮਝੌਤਾ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਵਿਚੌਲੀਏ ਕੋਲ ਸਾਰੀਆਂ ਫਾਈਨਾ ਤੱਕ ਪਹੁੰਚੀਆਂ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।