ਮੋਹਾਲੀ (ਸੱਚ ਕਹੂੰ ਨਿਊਜ਼)।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ. ਐਲਾਨੇ ਗਏ ਨਤੀਜੇ ਵਿੱਚ ਜਿੱਥੇ ਪਹਿਲੇ ਸਥਾਨਾਂ ਉੱਤੇ ਕੁੜੀਆਂ ਦਾ ਦਬਦਬਾ ਰਿਹਾ ਉੱਥੇ ਪਾਸ ਫੀਸਦੀ ਦੀ ਗੱਲ ਕਰੀਏ ਤਾਂ ਵੀ ਕੁੜੀਆਂ ਅੱਗੇ ਹਨ। ਦਸਵੀ ਦੇ ਇਸ ਪ੍ਰੀਖਿਆ ਵਿੱਚ ਕੁੱਲ 148846 ਲੜਕੀਆਂ ਨੇ ਪ੍ਰੀਖਿਆ ਦਿੱਤੀ ਜਿਹਨਾਂ ਵਿੱਚ 104828 ਪਾਸ ਹੋਈਆਂ, ਇਸ ਤਰ੍ਹਾਂ ਪਾਸ ਫੀਸਦੀ ਦੇ ਹਿਸਾਬ ਨਾਂਲ 70.43 ਫੀਸਦੀ ਲੜਕੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ। ਦੂਜੇ ਪਾਸੇ ਲੜਕਿਆਂ ਦੀ ਪਾਸ ਫੀਸਦੀ ਸਿਰਫ਼ 55.48 ਰਹੀ। ਇਸ ਪ੍ਰੀਖਿਆ ਵਿੱਚ ਕੁੱਲ 187693 ਲੜਕੇ ਬੈਠੇ ਸਨ ਜਿਹਨਾਂ ਵਿੱਚੋ104126 ਹੀ ਪਾਸ ਹੋ ਸਕੇ।