ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਮਾਂ ਦਾ ਸਸਕਾਰ ...

    ਮਾਂ ਦਾ ਸਸਕਾਰ ਕਰਨ ਲਈ ਲੜਕੀ ਕੈਨੇਡਾ ਤੋਂ ਵਾਪਸ ਆਈ

    Canada News
    ਫ਼ਤਹਿਗੜ੍ਹ ਸਾਹਿਬ : ਪਿੰਡ ਸੰਗਤਪੁਰਾ ਵਿਖੇ ਆਪਣੀ ਮਾਤਾ ਨੂੰ ਅਗਨੀ ਭੇਂਟ ਕਰਦੇ ਹੋਏ ਲੜਕੀ। ਤਸਵੀਰ: ਅਨਿਲ ਲੁਟਾਵਾ

    ਲੜਕੀ ਨੇ ਕੀਤਾ ਆਪਣੀ ਮਾਂ ਦਾ ਸਸਕਾਰ (Canada News)

    (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪਿੰਡ ਸੰਗਤਪੁਰ ਸੋਢੀਆਂ ਵਿਖੇ ਇੱਕ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਸਸਕਾਰ ਉਨਾਂ ਦੀ ਲੜਕੀ ਵੱਲੋਂ ਕੀਤਾ ਗਿਆ। ਲੜਕੀ ਕੈਨੇਡਾ ਤੋਂ ਆਪਣੀ ਮਾਤਾ ਦਾ ਸਸਕਾਰ ਕਰਨ ਲਈ ਵਾਪਸ ਆਈ ਹੈ। ਪਰਿਵਾਰ ਨੇ ਉਸ ਪਿਰਤ ਉੱਤੇ ਬਿਰਾਮ ਲਗਾ ਦਿੱਤਾ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਮੌਤ ਮੌਕੇ ਸਾਰੀਆਂ ਰਸਮਾਂ ਲੜਕਾ ਕਰੇਗਾ। Canada News

    ਜ਼ਿਕਰਯੋਗ ਹੈ ਕਿ ਪਿੰਡ ਸੰਗਤਪੁਰ ਸੋਢੀਆਂ ਵਿਖੇ ਸੁਰਿੰਦਰ ਕੌਰ (55) ਪਤਨੀ ਗਿਆਨ ਸਿੰਘ ਦੀ ਮੌਤ ਹੋ ਗਈ ਸੀ, ਉਨਾਂ ਦੀ ਕੇਵਲ ਇੱਕ ਹੀ ਲੜਕੀ ਸੀ, ਜੋ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਈ ਹੋਈ ਸੀ। ਬੀਤੀ 23 ਅਪਰੈਲ ਦੀ ਰਾਤ ਨੂੰ ਉਨਾਂ ਦੀ ਮਾਤਾ ਸੁਰਿੰਦਰ ਕੌਰ ਦੀ ਮੌਤ ਹੋ ਗਈ। ਲੜਕੀ ਦੇ ਵਿਦੇਸ਼ ਵਿੱਚ ਹੋਣ ਕਾਰਨ ਮ੍ਰਿਤਕ ਦੇਹ ਨੂੰ ਮੋਰਚਰੀ ਦੇ ਵਿੱਚ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵ. ਸੁਰਿੰਦਰ ਕੌਰ ਦੇ ਪਤੀ ਗਿਆਨ ਸਿੰਘ ਨੇ ਦੱਸਿਆ ਕਿ ਤਲਜਿੰਦਰ ਕੌਰ ਉਨਾਂ ਦੀ ਇਕਲੌਤੀ ਲੜਕੀ ਹੈ। Canada News

    ਇਹ ਵੀ ਪੜ੍ਹੋ: ਮਾਤਾ ਮਹਿੰਦਰ ਕੌਰ ਇੰਸਾਂ ਜਾਂਦੇ-ਜਾਂਦੇ ਵੀ ਇਨਸਾਨੀਅਤ ਦੇ ਲੱਗੇ ਲੇਖੇ

    ਉਹਨਾਂ ਕਿਹਾ ਕਿ ਉਨਾਂ ਦੇ ਪਰਿਵਾਰ ਦਾ ਸਾਰਾ ਕੁਝ ਉਹ ਲੜਕੀ ਹੀ ਹੈ। ਉਹਨਾਂ ਕਿਹਾ ਕਿ ਸਮਾਜ ਦੇ ਵਿੱਚ ਲੜਕੀਆਂ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ। ਬਹੁਤ ਸਾਰੇ ਰੀਤੀ-ਰਿਵਾਜ਼ਾਂ ਦੇ ਵਿੱਚ ਲੜਕੀਆਂ ਨੂੰ ਪਿੱਛੇ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਆਪਣੀ ਪਤਨੀ ਸੁਰਿੰਦਰ ਕੌਰ ਦੀ ਮੌਤ ਤੋਂ ਬਾਅਦ ਦੀਆਂ ਸਾਰੀਆਂ ਰਸਮਾਂ ਆਪਣੀ ਲੜਕੀ ਤਲਜਿੰਦਰ ਕੌਰ ਵੱਲੋਂ ਕਰਵਾਈਆਂ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਸਮਾਜ ਵਿੱਚ ਲੜਕੇ ਅਤੇ ਲੜਕੀਆਂ ਵਿਚਕਾਰ ਕੀਤਾ ਜਾਣ ਵਾਲਾ ਵਿਤਕਰਾ ਬੰਦ ਹੋਵੇ।

    LEAVE A REPLY

    Please enter your comment!
    Please enter your name here