ਕੇਂਦਰ ’ਚ ਵਿਰੋਧੀ ਪਾਰਟੀਆਂ ਵੱਲੋਂ ਇਸ ਗੱਲ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਕਿ ਦੇਸ਼ ਅੰਦਰ ਜਾਤੀ ਮਰਦਮਸ਼ੁਮਾਰੀ ਕਰਵਾਈ ਜਾਵੇ ਸਰਕਾਰ ਦੀ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ ਉਂਜ ਸੱਚਾਈ ਇਹ ਹੈ ਕਿ ਜਾਤੀ ਆਪਣੇ-ਆਪ ’ਚ ਸਿਆਸੀ ਪੱਤਾ ਹੈ ਜੋ ਅਜ਼ਾਦੀ ਵੇਲੇ ਤੋਂ ਅੱਜ ਤੱਕ ਵਰਤਿਆ ਜਾ ਰਿਹਾ ਹੈ ਕੋਈ ਵੀ ਅਜਿਹੀ ਪਾਰਟੀ ਨਹੀਂ ਜਿਸ ਨੇ ਇਸ ਪੱਤੇ ਦਾ ਫਾਇਦਾ ਨਾ ਲਿਆ ਹੋਵੇ ਅੱਜ ਵੀ ਇਹ ਪੱਤਾ ਵਰਤਿਆ ਜਾ ਰਿਹਾ ਹੈ ਅੱਜ ਟਿਕਟਾਂ ਦੀ ਵੰਡ ਵੇਲੇ ਜਿਸ ਜਾਤੀ ਵਿਸ਼ੇਸ਼ ਦੀਆਂ ਵੋਟਾਂ ਜ਼ਿਆਦਾ ਹੋਣ ਉਸੇ ਨੂੰ ਹੀ ਪਾਰਟੀ ਟਿਕਟ ਦਿੰਦੀ ਹੈ ਸਿਆਸੀ ਪਾਰਟੀਆਂ ਜਾਤੀਵਾਦ ਦੀ ਦਲਦਲ ’ਚ ਫਸੀਆਂ ਹੋਈਆਂ ਹਨ। (Caste Census)
ਜਾਤੀਵਾਦ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ ਤਾਜ਼ਾ ਘਟਨਾ ਮਣੀਪੁਰ ਦੀ ਹੈ ਜਿਹੜਾ ਸੂਬਾ ਜਾਤੀ ਨਫ਼ਰਤ ਦੀ ਅੱਗ ’ਚ ਬਲ਼ ਉੱਠਿਆ ਹੈ ਦੋ ਜਾਤੀਆਂ ਨੇ ਆਪਸੀ ਵਿਰੋਧੀ ਜਾਤੀ ਦੇ ਹਰ ਮਾਸੂਮ ਬੱਚੇ ਤੇ ਬਜ਼ੁਰਗ ਨੂੰ ਵੀ ਆਪਣਾ ਦੁਸ਼ਮਣ ਮੰਨ ਲਿਆ ਗੁੱਜਰ ਰਾਖਵਾਂਕਰਨ ਅੰਦੋਲਨ ਦੌਰਾਨ ਗੁੱਜਰਾਂ ਤੇ ਮੀਣਿਆਂ ਦੀ ਹਿੰਸਾ ਵੀ ਕਿਸੇ ਨੂੰ ਭੁੱਲੀ ਨਹੀਂ ਹੋਣੀ ਹਰਿਆਣਾ ’ਚ ਜਾਟ ਰਾਖਵਾਂਕਰਨ ’ਚ ਰੋਹਤਕ ਸਮੇਤ ਕਈ ਸ਼ਹਿਰ ਅੱਗ ਦੀ ਭੇਂਟ ਚੜ੍ਹ ਗਏ ਸਨ ਹਜ਼ਾਰਾਂ ਜਾਨਾਂ ਗਈਆਂ, ਅਰਬਾਂ-ਖਰਬਾਂ ਦਾ ਸਰਕਾਰੀ, ਗੈਰ-ਸਰਕਾਰੀ ਨੁਕਸਾਨ ਹੋਇਆ ਪੂਰੀ ਦੁਨੀਆ ’ਚ ਦੇਸ਼ ਬਦਨਾਮ ਹੋ ਗਿਆ ਇਹ ਲੜਾਈ ਜਾਂਗਲੀਪੁਣੇ ਤੇ ਅਸੱਭਿਅਤਾ ਦੀ ਨਿਸ਼ਾਨੀ ਹੈ ਬੜੀ ਅਚੰਭੇ ਵਾਲੀ ਗੱਲ ਹੈ ਕਿ ਧਰਮਾਂ ਦੀ ਸਿੱਖਿਆ ਆਧੁਨਿਕ ਪੜ੍ਹਾਈ-ਲਿਖਾਈ। (Caste Census)
ਇਹ ਵੀ ਪੜ੍ਹੋ : ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ
ਗਿਆਨ-ਵਿਗਿਆਨ ਦੇ ਪਸਾਰ ਨਾਲ ਦੇਸ਼ ਅੰਦਰ ਜਾਤਪਾਤ ਦੀ ਪਕੜ ਢਿੱਲੀ ਪੈ ਰਹੀ ਹੈ ਅੰਤਰਜਾਤੀ ਵੀ ਵਿਆਹ ਹੋ ਰਹੇ ਹਨ ਰੰਗ, ਨਸਲ ਦਾ ਭੇਤ ਮਿਟ ਰਿਹਾ ਹੈ ਪਰ ਇਹ ਸਿਆਸੀ ਪਾਰਟੀਆਂ ਹੀ ਜਾਤ ਦਾ ਪਿੱਛਾ ਛੱਡਣ ਲਈ ਤਿਆਰ ਨਹੀਂ ਜ਼ਰੂਰਤ ਕਿਸੇ ਜਾਤੀ ਦੇ ਵਿਕਾਸ ਵੱਲ ਧਿਆਨ ਦੀ ਲੋੜ ਨਹੀਂ ਸਗੋਂ ਸਮੁੱਚੇ ਭਾਰਤੀਆਂ ਦੇ ਵਿਕਾਸ ਦੀ ਲੋੜ ਹੈ ਅਮਰੀਕਾ, ਕੈਨੇਡਾ ਸਮੇਤ ਬਹੁਤ ਸਾਰੇ ਵਿਕਸਿਤ ਮੁਲਕ ਹਨ ਜਿੱਥੇ ਕੋਈ ਜਾਤੀ ਨਹੀਂ, ਸਿਰਫ ਨਸਲਾਂ ਹਨ ਉੱਥੇ ਦੂਜੀ ਨਸਲ ਨਾਲ ਵੀ ਨਫ਼ਰਤ ਨਹੀਂ ਕੀਤੀ ਜਾਂਦੀ ਫਿਰ ਵੀ ਉੱਥੇ ਵਿਕਾਸ ਹੋ ਰਿਹਾ ਹੈ ਗੋਰਿਆਂ ਨੇ ਰਿਸ਼ੀ ਸੁਨਕ ਨੂੰ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਾਉਣ ਵੇਲੇ ਵੀ ਗੋਰੀ-ਕਾਲੀ ਨਸਲ ਦਾ ਰੱਫੜ ਨਹੀਂ ਪਾਇਆ।
ਗੋਰੇ ਮੁਲਕ ’ਚ ਪਤਾ ਨਹੀਂ ਕਿੰਨੇ ਹੀ ਭਾਰਤੀ, ਪੰਜਾਬੀ ਐਮਪੀ, ਐਮਐਲਏ, ਮੇਅਰ ਬਣ ਚੁੱਕੇ ਹਨ ਅਸਲ ਜ਼ਰੂਰਤ ਆਰਥਿਕ ਸਰਵੇਖਣ ਦੀ ਹੈ ਕਮਜ਼ੋਰ ਲੋਕਾਂ ਦੀ ਮੱਦਦ ਕਰੋ ਕੋਈ ਵੀ ਅਜਿਹੀ ਜਾਤੀ ਨਹੀਂ ਜਿਸ ਅੰਦਰ ਅਮੀਰ ਜਾਂ ਗਰੀਬ ਨਾ ਹੋਣ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਦੇਸ਼ ਦਾ ਵਿਕਾਸ ਕਰਨਾ ਪਵੇਗਾ ਪਹਿਲਾਂ ਹੀ ਜਾਤੀਆਂ ’ਚ ਵੰਡੇ ਪਏ ਭਾਰਤ ਨੂੰ ਹੋਰ ਨਹੀਂ ਵੰਡਣਾ ਚਾਹੀਦਾ ਪੱਛਮ ਦੀ ਚੰਗੀ ਚੀਜ ਲੈ ਲੈਣੀ ਚਾਹੀਦੀ ਹੈ। (Caste Census)