ਈ-ਕਚਰਾ ਸਿਹਤ ਅਤੇ ਵਾਤਾਵਰਨ ਲਈ ਖ਼ਤਰਾ

E-Waste

E-Waste

ਲਗਾਤਾਰ ਵਧ ਰਿਹਾ ਈ-ਕਚਰਾ ਨਾ ਸਿਰਫ਼ ਭਾਰਤ ਲਈ ਸਗੋਂ ਸਮੁੱਚੀ ਦੁਨੀਆ ਲਈ ਵੱਡਾ ਵਾਤਾਵਰਨ, ਕੁਦਰਤ ਅਤੇ ਸਿਹਤ ਸਬੰਧੀ ਖਤਰਾ ਹੈ ਈ-ਕਚਰੇ ਤੋਂ ਮਤਲਬ ਉਨ੍ਹਾਂ ਸਾਰੇ ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਉਪਕਰਨਾਂ (ਈਈਈ) ਅਤੇ ਉਨ੍ਹਾਂ ਦੇ ਪਾਰਟਾਂ ਤੋਂ ਹੈ, ਜੋ ਖਪਤਕਾਰ ਵੱਲੋਂ ਦੁਬਾਰਾ ਵਰਤੋਂ ਵਿਚ ਨਹੀਂ ਲਿਆਂਦੇ ਜਾਂਦੇ ਗਲੋਬਲ ਈ-ਵੇਸਟ ਮਨੀਟਰ-2020 ਮਤਾਬਿਕ ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਈ-ਵੇਸਟ ਖਪਤਕਾਰ ਹੈ। (E-Waste)

ਕਿਉਂਕਿ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਬਣਾਉਣ ’ਚ ਖਤਰਨਾਕ ਪਦਾਰਥਾਂ (ਸ਼ੀਸ਼ਾ, ਪਾਰਾ, ਕੈਡਮੀਅਮ ਆਦਿ) ਦੀ ਵਰਤੋਂ ਹੰੁਦੀ ਹੈ, ਜਿਸ ਦਾ ਮਨੁੱਖੀ ਸਿਹਤ ਅਤੇ ਵਾਤਾਵਰਨ ’ਤੇ ਮਾੜਾ ਅਸਰ ਪੈਂਦਾ ਹੈ ਦੁਨੀਆ ਭਰ ’ਚ ਇਸ ਤਰ੍ਹਾਂ ਪੈਦਾ ਹੋ ਰਿਹਾ ਈ-ਕਚਰਾ ਇੱਕ ਭਖ਼ਦੀ ਸਮੱਸਿਆ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ ਪਾਰਾ, ਕੈਡਮੀਅਮ, ਸ਼ੀਸ਼ਾ, ਪਾਲੀਬ੍ਰੋਮਿਨੇਟਿਡ ਫਲੇਮ ਰਿਟਾਰਡੇਂਟਸ, ਬੇਰੀਅਮ, ਲਿਥੀਅਮ ਆਦਿ ਈ-ਕਚਰੇ ਦੀ ਜ਼ਹਿਰੀਲੀ ਰਹਿੰਦ-ਖੂੰਹਦ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੁੰਦੀ ਹੈ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਦੇ ਸੰਪਰਕ ’ਚ ਆਉਣ ’ਤੇ ਮਨੁੱਖ ਦੇ ਦਿਲ, ਜਿਗਰ, ਦਿਮਾਗ, ਗੁਰਦੇ ਅਤੇ ਪਿੰਜਰ ਪ੍ਰਣਾਲੀ ਦਾ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ

ਇਸ ਤੋਂ ਇਲਾਵਾ, ਇਹ ਈ-ਵੇਸਟ ਮਿੱਟੀ ਅਤੇ ਧਰਤੀ ਹੇਠਲੇ ਨੂੰ ਵੀ ਦੂਸ਼ਿਤ ਕਰਦਾ ਹੈ ਈ-ਉਤਪਾਦਾਂ ਦੀ ਅੰਨ੍ਹੀ ਦੌੜ ਨੇ ਇੱਕ ਅੰਤਹੀਣ ਸਮੱਸਿਆ ਨੂੰ ਜਨਮ ਦਿੱਤਾ ਹੈ ਸ਼ੁੱਧ ਜੀਵਨ ਲਈ ਸ਼ੁੱਧ ਸਾਧਨ ਅਪਣਾਉਣ ਦੀ ਗੱਲ ਇਸ ਲਈ ਜ਼ਰੂਰੀ ਹੈ ਕਿ ਪ੍ਰਾਪਤ ਈ-ਸਾਧਨਾਂ ਦੀ ਵਰਤੋਂ ਸਹੀ ਦਿਸ਼ਾ ’ਚ ਸਹੀ ਟੀਚੇ ਨਾਲ ਕੀਤੀ ਜਾਵੇ, ਅੱਜ ਦੁਨੀਆ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ, ਜਿਨ੍ਹਾਂ ’ਚੋਂ ਈ-ਵੇਸਟ ਇੱਕ ਨਵੀਂ ਉੱਭਰਦੀ ਵਿਕਰਾਲ ਅਤੇ ਤਬਾਹਕਾਰੀ ਸਮੱਸਿਆ ਵੀ ਹੈ ਦੁਨੀਆ ’ਚ ਹਰ ਸਾਲ 3 ਤੋਂ 5 ਕਰੋੜ ਟਨ ਈ-ਵੇਸਟ ਪੈਦਾ ਹੋ ਰਿਹਾ ਹੈ।

ਭਾਰਤ ਸਾਲਾਨਾ ਲਗਭਗ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ

ਗਲੋਬਲ ਈ-ਵੇਸਟ ਮਾਨੀਟਰ ਦੇ ਮੁਤਾਬਿਕ ਭਾਰਤ ਸਾਲਾਨਾ ਲਗਭਗ 20 ਲੱਖ ਟਨ ਈ-ਵੇਸਟ ਪੈਦਾ ਕਰਦਾ ਹੈ ਅਤੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਤੋਂ ਬਾਅਦ ਈ-ਵੇਸਟ ਉਤਪਾਦਕ ਦੇਸ਼ਾਂ ’ਚ 5ਵੇਂ ਸਥਾਨ ’ਤੇ ਹੈ ਈ-ਵੇਸਟ ਦੇ ਨਿਪਟਾਰੇ ’ਚ ਭਾਰਤ ਕਾਫੀ ਪਿੱਛੇ ਹੈ, ਇੱਥੇ ਸਿਰਫ਼ 0.003 ਮੀਟਿ੍ਰਕ ਟਨ ਦਾ ਨਿਪਟਾਰਾ ਹੀ ਕੀਤਾ ਜਾਂਦਾ ਹੈ ਯੂਐਨ ਮੁਤਾਬਿਕ, ਦੁਨੀਆ ਦੇ ਹਰ ਵਿਅਕਤੀ ਨੇ ਸਾਲ 2021 ’ਚ 7.6 ਕਿਲੋ ਈ-ਵੇਸਟ ਡੰਪ ਕੀਤਾ ਭਾਰਤ ’ਚ ਹਰ ਸਾਲ ਲਗਭਗ 25 ਕਰੋੜ ਮੋਬਾਇਲ ਈ-ਵੇਸਟ ਹੋ ਰਹੇ ਹਨ ਇਹ ਅੰਕੜਾ ਹਰ ਕਿਸੇ ਨੂੰ ਹੈਰਾਨ ਕਰਦਾ ਹੈ ਅਤੇ ਚਿੰਤਾ ਦਾ ਵੱਡਾ ਕਾਰਨ ਬਣ ਰਿਹਾ ਹੈ, ਕਿਉਂਕਿ ਇਨ੍ਹਾਂ ਨਾਲ ਕੈਂਸਰ ਅਤੇ ਡੀਐਨਏ ਡੈਮੇਜ਼ ਵਰਗੀਆਂ ਬਿਮਾਰੀਆਂ ਦੇ ਨਾਲ ਖੇਤੀ ਉਤਪਾਦ ਅਤੇ ਵਾਤਾਵਰਨ ਦੇ ਸਾਹਮਣੇ ਗੰਭੀਰ ਖਤਰਾ ਵੀ ਵਧ ਰਿਹਾ ਹੈ। (E-Waste)

ਡਬਲਯੂਐਚਓ) ਅਨੁਸਾਰ, ਈ-ਕਚਰੇ ’ਚੋਂ ਨਿੱਕਲਣ ਵਾਲੇ ਜ਼ਹਿਰੀਲੇ ਪਦਾਰਥਾਂ ਦੇ ਸਿੱਧੇ ਸੰਪਰਕ ਨਾਲ ਸਿਹਤ ਜੋਖ਼ਿਮ ਹੋ ਸਕਦਾ ਹੈ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਨੁਸਾਰ, ਈ-ਕਚਰੇ ’ਚੋਂ ਨਿੱਕਲਣ ਵਾਲੇ ਜ਼ਹਿਰੀਲੇ ਪਦਾਰਥਾਂ ਦੇ ਸਿੱਧੇ ਸੰਪਰਕ ਨਾਲ ਸਿਹਤ ਜੋਖ਼ਿਮ ਹੋ ਸਕਦਾ ਹੈ ਦੁਨੀਆ ਭਰ ’ਚ ਇਲੈਕਟ੍ਰਾਨਿਕ ਕਚਰਾ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਇਲੈਕਟ੍ਰਾਨਿਕ ਉਤਪਾਦਾਂ ਦੀ ਤੇਜ਼ੀ ਨਾਲ ਵਧਦੀ ਖਪਤ ਹੈ ਅੱਜ ਅਸੀਂ ਜਿਨ੍ਹਾਂ ਇਲੈਕਟ੍ਰਾਨਿਕ ਉਤਪਾਦਾਂ ਨੂੰ ਅਪਣਾਉਂਦੇ ਜਾ ਰਹੇ ਹਾਂ ਉਨ੍ਹਾਂ ਦਾ ਜੀਵਨਕਾਲ ਛੋਟਾ ਹੁੰਦਾ ਹੈ ਇਸੇ ਵਜ੍ਹਾ ਨਾਲ ਇਨ੍ਹਾਂ ਨੂੰ ਛੇਤੀ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਹੀ ਕੋਈ ਨਵੀਂ ਟੈਕਨਾਲੋਜੀ ਆਉਂਦੀ ਹੈ, ਪੁਰਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਕਈ ਦੇਸ਼ਾਂ ’ਚ ਇਨ੍ਹਾਂ ਉਤਪਾਦਾਂ ਦੀ ਮੁਰੰਮਤ ਅਤੇ ਰੀਸਾਇਕਗ ਦੀ ਸੀਮਿਤ ਵਿਵਸਥਾ ਹੈ ਜਾਂ ਬਹੁਤ ਮਹਿੰਗੀ ਹੈ ਅਜਿਹੇ ’ਚ ਜਿਵੇਂ ਹੀ ਕੋਈ ਉਤਪਾਦ ਖਰਾਬ ਹੰੁਦਾ ਹੈ। ਲੋਕ ਉਸ ਨੂੰ ਠੀਕ ਕਰਾਉਣ ਦੀ ਥਾਂ ਬਦਲਣਾ ਪਸੰਦ ਕਰਦੇ ਹਨ ਸਾਲ 2021 ’ਚ ਡੈਫਟ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵੱਲੋਂ ਕੀਤੇ ਗਏ।

ਸਰਵੇਖਣ ’ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਫਟਵੇਅਰ ਦਾ ਹੌਲੀ ਹੋਣਾ

ਸਰਵੇਖਣ ’ਚ ਫੋਨ ਬਦਲਣ ਦਾ ਸਭ ਤੋਂ ਵੱਡਾ ਕਾਰਨ ਸਾਫਟਵੇਅਰ ਦਾ ਹੌਲੀ ਹੋਣਾ ਅਤੇ ਬੈਟਰੀ ’ਚ ਗਿਰਾਵਟ ਰਿਹਾ ਦੂਜਾ ਵੱਡਾ ਕਾਰਨ, ਨਵੇਂ ਫੋਨ ਪ੍ਰਤੀ ਖਿੱਚ ਸੀ ਕੰਪਨੀਆਂ ਦੀ ਮਾਰਕੀਟਿੰਗ ਅਤੇ ਦੋਸਤਾਂ ਵੱਲੋਂ ਹਰ ਸਾਲ ਫੋਨ ਬਦਲਣ ਦੀ ਆਦਤ ਤੋਂ ਪ੍ਰਭਾਵਿਤ ਹੋ ਕੇ ਵੀ ਲੋਕ ਨਵਾਂ ਫੋਨ ਲੈ ਲੈਂਦੇ ਹਨ, ਜਦੋਂਕਿ ਇਸ ਦੀ ਜ਼ਰੂਰਤ ਨਹੀਂ ਹੁੰਦੀ ਇਸ ਵਜ੍ਹਾ ਨਾਲ ਵੀ ਈ-ਕਚਰੇ ’ਚ ਇਜਾਫ਼ਾ ਹੋ ਰਿਹਾ ਹੈ। ਯੂਨਾਇਟਿਡ ਨੇਸ਼ੰਸ ਯੂਨੀਵਰਸਿਟੀ ਵੱਲੋਂ ਜਾਰੀ ‘ਗਲੋਬਲ ਈ-ਵੇਸਟ ਮਾਨੀਟਰ-2020’ ਰਿਪੋਰਟ ਮੁਤਾਬਿਕ ਸਾਲ 2019 ’ਚ ਦੁਨੀਆ ’ਚ 5.36 ਕਰੋੜ ਮੀਟਿ੍ਰਕ ਟਨ ਈ-ਕਚਰਾ ਪੈਦਾ ਹੋਇਆ ਸੀ ਅੰਦਾਜ਼ਾ ਹੈ ਕਿ ਸਾਲ 2030 ਤੱਕ ਇਸ ਸੰਸਾਰਿਕ ਇਲੈਕਟ੍ਰਾਨਿਕ ਕਚਰੇ ’ਚ ਤਕਰੀਬਨ 38 ਫੀਸਦੀ ਤੱਕ ਵਾਧਾ ਹੋ ਜਾਵੇਗਾ। (E-Waste)

ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਮੱਸਿਆ ਕਿੰਨੀ ਵੱਡੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਹੋਰ ਕਿੰਨਾ ਵਧਣ ਵਾਲੀ ਹੈ ਗੱਲ ਜੇਕਰ ਦਿੱਲੀ ਦੀ ਕਰੀਏ ਤਾਂ ਇੱਥੇ ਹਰ ਸਾਲ 2 ਲੱਖ ਟਨ ਈ ਕਚਰਾ ਪੈਦਾ ਹੁੰਦਾ ਹੈ ਹਾਲਾਂਕਿ, ਇਸ ਨੂੰ ਵਿਗਿਆਨਕ ਅਤੇ ਸੁਰੱਖਿਅਤ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਜਾ ਰਿਹਾ ਹੈ ਇਸ ਨਾਲ ਅੱਗ ਲੱਗਣ ਵਰਗੀਆਂ ਕਈ ਜਾਨਲੇਵਾ ਘਟਨਾਵਾਂ ਹੋ ਚੁੱਕੀਆਂ ਹਨ, ਜੋ ਦਿੱਲੀ ਦੇ ਨਿਵਾਸੀਆਂ ਅਤੇ ਕੂੜਾ ਚੁੱਕਣ ਵਾਲਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ ਇਸ ਲੜੀ ’ਚ ਹੁਣੇ ਹਾਲ ਹੀ ’ਚ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ। (E-Waste)

ਇਹ ਵੀ ਪੜ੍ਹੋ : ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ

ਕਿ ਦਿੱਲੀ ’ਚ ਭਾਰਤ ਦਾ ਪਹਿਲਾ ਈ-ਕਚਰਾ ਈਕੋ-ਪਾਰਕ ਖੋਲ੍ਹਿਆ ਜਾਵੇਗਾ 20 ਏਕੜ ’ਚ ਬਣਨ ਵਾਲੇ ਇਸ ਪਾਰਕ ’ਚ ਬੈਟਰੀ, ਇਲੈਕਟ੍ਰਾਨਿਕ ਸਾਮਾਨ , ਲੈਪਟਾਪ, ਚਾਰਜਰ, ਮੋਬਾਇਲ ਅਤੇ ਪੀਸੀ ਨਾਲ ਅਨੋਖੀਆਂ ਤੇ ਦਰਸ਼ਨੀ ਚੀਜਾਂ ਬਣਾਈਆਂ ਜਾਣਗੀਆਂ ਇਸ ਲੜੀ ’ਚ ਕਾਨ੍ਹਪੁਰ ’ਚ ਈ-ਵੇਸਟ ਪ੍ਰਬੰਧਨ ਦਾ ਇੱਕ ਬਿਹਤਰੀਨ ਮਾਡਲ ਸਾਹਮਣੇ ਆਇਆ ਹੈ ਇੱਥੇ ਜੈਪੁਰ ਦੇ ਇੱਕ ਕਲਾਕਾਰ ਨੇ ਈ-ਵੇਸਟ ਨਾਲ 10 ਫੱੁਟ ਲੰਮੀ ਮੂਰਤੀ ਬਣਾਈ ਹੈ ਇਸ ਨੂੰ ਬਣਾਉਣ ’ਚ 250 ਡੈਸਕਟਾਪ ਅਤੇ 200 ਮਦਰਬੋਰਡ, ਕੇਬਲ ਅਤੇ ਅਜਿਹੀਆਂ ਕਈ ਖਰਾਬ ਇਲੈਕਟ੍ਰਾਨਿਕ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ’ਚ ਇਲੈਕਟ੍ਰਾਨਿਕ ਵੇਸਟ ਦਾ ਜ਼ਿਕਰ ਕੀਤਾ ਸੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ।

ਭਾਰਤ ’ਚ ਸਾਲ 2011 ਤੋਂ ਹੀ ਇਲੈਕਟ੍ਰਾਨਿਕ ਕਚਰੇ ਦੇ ਪ੍ਰਬੰਧਨ ਨਾਲ ਜੁੜਿਆ ਨਿਯਮ ਲਾਗੂ ਹੈ

ਕਿ ਵਾਤਾਵਰਨ ਨੂੰ ਬਚਾਉਣ ਲਈ ਇਲੈਕਟ੍ਰਾਨਿਕ-ਕਚਰੇ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਕਰਨਾ ਹੋਵੇਗਾ ਜ਼ਿਕਰਯੋਗ ਹੈ ਕਿ ਭਾਰਤ ’ਚ ਸਾਲ 2011 ਤੋਂ ਹੀ ਇਲੈਕਟ੍ਰਾਨਿਕ ਕਚਰੇ ਦੇ ਪ੍ਰਬੰਧਨ ਨਾਲ ਜੁੜਿਆ ਨਿਯਮ ਲਾਗੂ ਹੈ ਬਾਅਦ ’ਚ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਬਦਲਾਅ ਮੰਤਰਾਲਾ ਈ-ਕਚਰਾ (ਪ੍ਰਬੰਧਨ) ਨਿਯਮ, 2016 ਲਾਗੂ ਕੀਤਾ ਗਿਆ ਸੀ ਇਸ ਨਿਯਮ ਦੇ ਤਹਿਤ ਪਹਿਲੀ ਵਾਰ ਇਲੈਕਟ੍ਰਾਨਿਕ ਉਪਕਰਨਾਂ ਦੇ ਨਿਰਮਾਤਾਵਾਂ ਨੂੰ ਵਿਸਥਾਰਿਤ ਨਿਰਮਾਤਾ ਜਿੰਮੇਵਾਰੀ ਦੇ ਦਾਇਰੇ ’ਚ ਲਿਆਂਦਾ ਗਿਆ ਨਿਯਮ ਤਹਿਤ ਉਤਪਾਦਕਾਂ ਨੂੰ ਈ-ਕਚਰੇ ਦੀ ਸਟੋਰੇਜ਼ ਅਤੇ ਅਦਾਨ-ਪ੍ਰਦਾਨ ਲਈ ਜਵਾਬਦੇਹ ਬਣਾਇਆ ਗਿਆ ਹੈ ਅਤੇ ਉਲੰਘਣ ਦੀ ਸਥਿਤੀ ’ਚ ਸਜ਼ਾ ਦੀ ਤਜਵੀਜ਼ ਵੀ ਕੀਤੀ ਗਈ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਈ-ਵੇਸਟ ਨੂੰ ਘੱਟ ਕੀਤਾ ਜਾਵੇ, ਤਾਂ ਇਸ ਲਈ ਜ਼ਰੂਰੀ ਹੈ ਕਿ ਚੀਜ਼ਾਂ ਦੀ ਰੀਸਾਈਕਗ ਕੀਤੀ ਜਾਵੇ ਕਿਸੇ ਪੁਰਾਣੇ ਮੋਬਾਇਲ ਜਾਂ ਕੰਪਿਊਟਰ ਆਦਿ ਨੂੰ ਰੀਸਾਈਕਲ ਕੀਤਾ ਜਾਵੇ।

ਇਨ੍ਹਾਂ ਦੀ ਫਿਰ ਤੋਂ ਵਰਤੋਂ ਹੋਵੇ ਕਈ ਲੋਕ ਜਾਂ ਕੰਪਨੀਆਂ ਆਪਣੇ ਪੁਰਾਣੇ ਲੈਪਟਾਪ, ਕੰਪਿਊਟਰ ਜਾਂ ਮੋਬਾਇਲ ਨੂੰ ਵੇਸਟ ਕਰ ਦਿੰਦੀਆਂ ਹਨ, ਜੋ ਈ-ਵੇਸਟ ਦੇ ਰੂਪ ’ਚ ਸਾਹਮਣੇ ਆਉਂਦੇ ਹਨ ਪਰ ਤੁਸੀਂ ਅਜਿਹੇ ’ਚ ਇਸ ਨੂੰ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਇਸ ਲਈ ਲਾਇੰਸ ਕਲੱਬ ਇੰਟਰਨੈਸ਼ਨਲ-ਡਿਸਟਿ੍ਰਕ-321 ਏ ਅਨੋਖੀ ਪਹਿਲ ਕਰਦਿਆਂ ਈ-ਰਹਿੰਦ-ਖੂੰਹਦ ਅਤੇ ਵੇਸਟ ਨੂੰ ਇਕੱਠਾ ਕਰ ਰਹੀ ਹੈ ਹੋਰ ਲੋਕ-ਸੇਵਾ ਸੰਸਥਾਵਾਂ ਵੀ ਅਜਿਹੇ ਸ਼ਲਾਘਾਯੋਗ ਯਤਨ ਕਰ ਰਹੀਆਂ ਹਨ, ਤੁਸੀਂ ਅਜਿਹੇ ਕਿਸੇ ਐਨਜੀਓ ਜਾਂ ਕਿਸੇ ਛੋਟੀ ਕੰਪਨੀ ਆਦਿ ਨੂੰ ਪੁਰਾਣੇ ਮੋਬਾਇਲ, ਲੈਪਟਾਪ ਆਦਿ ਦੇ ਸਕਦੇ ਹੋ ਲੋੜ ਤਾਂ ਇਸ ਗੱਲ ਦੀ ਹੈ ਕਿ ਤੁਹਾਨੂੰ ਪੁਰਾਣੇ ਮੋਬਾਇਲ, ਲੈਪਟਾਪ, ਕੰਪਿਊਟਰ ਆਦਿ ਨੂੰ ਉਦੋਂ ਤੱਕ ਇਸਤੇਮਾਲ ਕਰਨਾ ਚਾਹੀਦਾ ਹੈ। (E-Waste)

ਇਹ ਵੀ ਪੜ੍ਹੋ : ਜਾਤੀ ਮਰਦਮਸ਼ੁਮਾਰੀ ਨਾਲ ਖਾਈ ਹੀ ਵਧੇਗੀ

ਜਦੋਂ ਤੱਕ ਇਹ ਸੰਭਵ ਹੋ ਸਕੇ ਭਾਰਤ ਸਰਕਾਰ ਈ-ਕਚਰੇ ਦੇ ਨਿਪਟਾਰੇ ਲਈ ਪ੍ਰਬੰਧਨ ਨੀਤੀ ਲਿਆਈ ਸੀ, ਪਰ ਉਹ ਕਾਰਗਰ ਸਾਬਤ ਨਹੀਂ ਹੋਈ ਅਤੇ ਹੁਣ ਰੀਸਾਈਕਲ ਇੰਸੈਂਟਿਵ ਦੇ ਨਾਲ ਨਵੀਂ ਨੀਤੀ ਲਿਆ ਰਹੀ ਹੈ ਤਾਂ ਕਿ ਈ-ਨਿਰਮਾਣ ਇਕਾਈਆਂ ਈ-ਵੇਸਟ ਦਾ ਰੀਸਾਈਕਲ ਕਰਨ ਅਤੇ ਵਾਤਾਵਰਨ ਬਚਾਅ ਪ੍ਰਤੀ ਜਵਾਬਦੇਹ ਹੋ ਸਕਣ ਮੌਜੂਦਾ ਸਮੇਂ ਦੇਸ਼ ’ਚ ਇਹ ਕੰਮ ਵੱਡੇ ਪੱਧਰ ’ਤੇ ਅਸੰਗਠਿਤ ਖੇਤਰ ਵੱਲੋਂ ਕੀਤਾ ਜਾਂਦਾ ਹੈ, ਜਿੱਥੇ ਈ-ਵੇਸਟ ਦਾ ਨਿਪਟਾਰਾ ਗਲਤ ਅਤੇ ਗੈਰ-ਵਿਗਿਆਨਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਸਰਕਾਰ ਨੇ ਈ-ਕਚਰਾ (ਪ੍ਰਬੰਧਨ) ਨਿਯਮ-2022 ਨੋਟੀਫਾਇਡ ਕੀਤਾ ਹੈ, ਜੋ ਹਰੇਕ ਨਿਰਮਾਤਾ, ਉਤਪਾਦਕ, ਬੀਫਰਬਿਸਰ, ਡਿਸਮੈਂਟਲਰ ਅਤੇ ਈ-ਵੇਸਟ ਰੀਸਾਈਕਲਰ ’ਤੇ ਲਾਗੂ ਹੋਵੇਗਾ ਈ-ਵੇਸਟ ਅਰਥਾਤ ਇਲੈਕਟ੍ਰਾਨਿਕ ਵੇਸਟ ਸਬੰਧੀ ਕੇਂਦਰ ਸਰਕਾਰ ਸਖ਼ਤ ਹੈ।

ਇਸ ਸਬੰਧੀ ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਜੋ ਵੀ ਈ-ਵੇਸਟ ਪੈਦਾ ਕਰੇਗਾ ਉਨ੍ਹਾਂ ਨੂੰ ਉਹਨੂੰ ਨਸ਼ਟ ਕਰਨ ਦੀ ਜਿੰਮੇਵਾਰੀ ਵੀ ਚੁੱਕਣੀ ਹੋਵੇਗੀ ਨਵੇਂ ਨਿਯਮਾਂ ਤਹਿਤ ਇਸ ਜਿੰਮੇਵਾਰੀ ਨੂੰ ਨਾ ਚੁੱਕਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ, ਜਿਸ ਵਿਚ ਉਨ੍ਹਾਂ ਨੂੰ ਜ਼ੁਰਮਾਨਾ ਅਤੇ ਜੇਲ੍ਹ ਦੋਵੇਂ ਹੀ ਭੁਗਤਣੇ ਪੈ ਸਕਦੇ ਹਨ ਇਸ ਤੋਂ ਇਲਾਵਾ ਈ-ਵੇਸਟ ਦੇ ਦਾਇਰੇ ਨੂੰ ਵੀ ਵਧਾ ਦਿੱਤਾ ਗਿਆ ਹੈ, ਜਿਸ ਵਿਚ 21 ਵਸਤੂਆਂ ਦੀ ਥਾਂ ਹੁਣ 106 ਵਸਤੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ’ਚ ਮੋਬਾਇਲ ਚਾਰਜਰ ਤੋਂ ਲੈ ਕੇ ਘਰਾਂ ’ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਛੋਟੀਆਂ-ਵੱਡੀਆਂ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਚੀਜਾਂ ਸ਼ਾਮਲ ਹਨ।