ਭਾਜਪਾ ਆਗੂ ਦੇ ਘਰ ਚੋਰੀ ਕਰਨ ਦੇ ਦੋਸ਼ ’ਚ ਭਗੌੜੇ ਨੂੰ ਦਬੋਚਿਆ

Thief Caught
ਲੁਧਿਆਣਾ : ਭਾਜਪਾ ਆਗੂ ਦੇ ਘਰ ਚੋਰੀ ਕਰਨ ਦੇ ਦੋਸ਼ ’ਚ ਕਾਬੂ ਵਿਅਕਤੀ ਸਬੰਧੀ ਜਾਣਕਾਰੀ ਦਿੰਦੀ ਹੋਈ ਪੁਲਿਸ।

9 ਮੋਬਾਇਲ, 1 ਲੈਪਟਾਪ ਤੇ ਚੋਰੀ ਦਾ ਇੱਕ ਮੋਟਰਸਾਇਕਲ ਬਰਾਮਦ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੋਂ ਦੀ ਪੁਲਿਸ ਨੇ 3 ਮਾਮਲਿਆਂ ’ਚ ਭਗੌੜੇ ਇੱਕ ਵਿਅਕਤੀ ਨੂੰ ਭਾਜਪਾ ਆਗੂ ਦੇ ਘਰ ਚੋਰੀ ਕਰਨ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਕਾਬੂ ਵਿਅਕਤੀਆਂ ਦੇ ਕਬਜੇ ’ਚ 9 ਮੋਬਾਇਲ, ਲੈਪਟਾਪ ਅਤੇ ਇੱਕ ਮੋਟਰਸਾਇਕਲ ਬਰਾਮਦ ਹੋਇਆ ਹੈ। (Thief Caught)

ਇਹ ਵੀ ਪੜ੍ਹੋ : ਨਸ਼ੇ ਦੇ ਮਰੀਜ਼ਾਂ ਦੀ ਮਨੋਵਿਗਿਆਨਕ ਡਾਕਟਰਾਂ ਦੁਆਰਾ ਮੁਫ਼ਤ ਕੌਂਸਲਿੰਗ: ਡਾ. ਸਿੰਗਲਾ

ਐਸਐਚਓ ਨੀਰਜ਼ ਚੌਧਰੀ ਨੇ ਦੱਸਿਆ ਕਿ 29 ਮਈ ਨੂੰ ਪੁਲਿਸ ਨੂੰ ਭਾਜਪਾ ਆਗੂ ਜੀਵਨ ਗੁਪਤਾ ਦੇ ਘਰ ਚੋਰੀ ਹੋਣ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ। ਜਿਸ ’ਤੇ ਅਗਿਆਤ ਵਿਰੁੱਧ ਮਾਮਲਾ ਦਰਜ਼ ਕਰਕੇ ਤਫ਼ਤੀਸ ਕੀਤੀ ਜਾ ਰਹੀ ਸੀ। ਜਿਸ ’ਚ ਥਾਣਾ ਡਵੀਜਨ ਨੰਬਰ 5 ਦੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਨਾਂ ਰਮੇਸ਼ ਕੁਮਾਰ ਵਾਸੀ ਖੁਰਸ਼ੀਦਾ (ਬਿਹਾਰ) ਹਾਲ ਅਬਾਦ ਸਾਹਨੇਵਾਲ ਨੂੰ ਗਿ੍ਰਫ਼ਤਾਰ ਕੀਤਾ ਜੋ ਸਾਹਨੇਵਾਲ ਵਿਖੇ ਇੱਕ ਧਾਗਾ ਮਿੱਲ ਵਿੱਚ ਮਜ਼ਦੂਰੀ ਕਰਦਾ ਹੈ। ਜਿਸ ਤੋਂ ਪੁੱਛਗਿੱਛ ਅਤੇ ਤਫ਼ਤੀਸ ਦੌਰਾਨ ਪਤਾ ਲੱਗਾ ਕਿ ਉਕਤ ਚੋਰੀ ਦੀ ਵਾਰਦਾਤ ਨੂੰ ਰਮੇਸ਼ ਕੁਮਾਰ ਨੇ ਅੰਜ਼ਾਮ ਦਿੱਤਾ ਅਤੇ ਭਾਜਪਾ ਆਗੂ ਦੇ ਘਰ ਸੁਵੱਖ਼ਤੇ ਸਾਢੇ ਕੁ 5 ਵਜੇ ਦਾਖਲ ਹੋ ਕੇ ਉੱਥੋਂ ਇੱਕ ਲੈਪਟਾਪ, 2 ਮੋਬਾਇਲ ਅਤੇ ਕੁੱਝ ਹੋਰ ਸਮਾਨ ਚੋਰੀ ਕੀਤਾ ਸੀ। (Thief Caught)

ਜਿਸ ਦੇ ਵਿਰੁੱਧ ਪਹਿਲਾਂ ਹੀ ਵੱਖ ਵੱਖ ਥਾਣਿਆਂ ਵਿੱਚ 8 ਮਾਮਲੇ ਦਰਜ਼ ਹਨ। ਇਸ ਤੋਂ ਇਲਾਵਾ ਰਮੇਸ਼ ਕੁਮਾਰ 3 ਵੱਖ ਵੱਖ ਮਾਮਲਿਆਂ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਵੀ ਦਿੱਤਾ ਹੋਇਆ ਹੈ। ਉਨਾਂ ਦੱਸਿਆ ਕਿ ਪੁਲਿਸ ਨੂੰ ਰਮੇਸ਼ ਕੁਮਾਰ ਪਾਸੋਂ 9 ਮੋਬਾਇਲ ਫੋਨ, 1 ਲੈਪਟਾਪ ਅਤੇ ਪੀਬੀ- 10 ਜੀਕੇ- 7315 ਨੰਬਰੀ ਚੋਰੀ ਦਾ ਮੋਟਰਸਾਇਕਲ ਵੀ ਬਰਾਮਦ ਹੋਇਆ ਹੈ।