ਸਵੇਰ ਦੀ ਸੈਰ ਕਰਦੇ ਸਾਬਕਾ ਪੰਚ ਨੂੰ ਬੱਸ ਨੇ ਦਰੜਿਆ

The Former Punch

ਸਵੇਰ ਦੀ ਸੈਰ ਕਰਦੇ ਸਾਬਕਾ ਪੰਚ ਨੂੰ ਬੱਸ ਨੇ ਦਰੜਿਆ

(ਕਮਲਪ੍ਰੀਤ ਸਿੰਘ)
ਤਲਵੰਡੀ ਸਾਬੋ । ਇੱਥੋਂ ਨੇੜਲੇ ਪਿੰਡ ਭਾਗੀਵਾਦਰ ਦੇ ਸਾਬਕਾ ਪੰਚ ਸੁਖਮੰਦਰ ਸਿੰਘ ਪੁੱਤਰ ਭੂਰਾ ਸਿੰਘ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਸੁਖਮੰਦਰ ਸਿੰਘ ਜਦੋਂ ਸੈਰ ਕਰ ਰਿਹਾ ਸੀ ਤਾਂ ਸੈਰ ਕਰਦੇ ਸਮੇਂ ਪੀਆਰਟੀਸੀ ਦੀ ਬੱਸ ਨੇ ਪਿੱਛੋ ਤੋਂ ਟੱਕਰ ਮਾਰ ਦਿੱਤੀ । ਸੁਖਮੰਦਰ ਸਿੰਘ ਨੂੰ ਉਸੇ ਬੱਸ ਵਿੱਚ ਪਾ ਕੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇਸ ਮਾਮਲੇ ’ਚ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ