ਛਾਂਟੀ ਖਿਲਾਫ ਭੜਕੇ ਜੰਗਲਾਤ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ

Forest-Workers-Protested
ਪਟਿਆਲਾ :ਛਾਂਟੀ ਖਿਲਾਫ ਜੰਗਲਾਤ ਕਾਮੇ ਰੋਸ ਰੈਲੀ ਕਰਦੇ ਹੋਏੇ।

15 ਦਸੰਬਰ ਨੂੰ ਫ਼ੈਡਰੇਸ਼ਨ ਵੱਲੋਂ ਕੀਤੀ ਜਾਵੇਗੀ ਗੇਟ ਰੈਲੀ-ਆਗੂ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜਿਲ੍ਹਾ ਪਟਿਆਲਾ ਵੱਲੋਂ ਭਾਰੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਟਰੱਕਾਂ, ਟੈਂਪੂਆਂ ’ਚ ਪੰਹੁਚੇ ਜੰਗਲਾਤ ਕਾਮਿਆਂ ਨੇ ਆਪਣੀ ਛਾਂਟੀ ਕੀਤੇ ਸਾਥੀਆਂ ਨੂੰ ਬਹਾਲ ਕਰਵਾਉਣ ਲਈ ਵਣ ਮੰਡਲ ਦਫ਼ਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਸ਼ੇਰ ਸਿੰਘ ਸਰਹਿੰਦ, ਜਗਤਾਰ ਸਾਹਪੁਰ ਅਤੇ ਨਰੇਸ਼ ਕੁਮਾਰ ਨੇ ਕੀਤੀ। ( Forest Workers Protested )

ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੱਚੇ ਕਾਮੇ ਪੱਕੇ ਕਰਨ ਦੀ ਬਜਾਏ ਵਿਭਾਗ ਅੰਦਰ ਲੰਬੇ ਸਮੇਂ ਤੋਂ ਕੰਮ ਕਰਦੇ ਕਾਮਿਆਂ ਨੂੰ ਛਾਂਟੀ ਕਰਕੇ ਘਰਾਂ ਨੂੰ ਤੌਰ ਦਿੱਤਾ ਹੈ। ਜਿਸ ਕਾਰਨ ਇਨ੍ਹਾਂ ਕਾਮਿਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾ ਆਗੂ ਦਰਸ਼ਨ ਬੇਲੂਮਾਜਰਾ, ਜਸਵੀਰ ਖੋਖਰ, ਬਲਵਿੰਦਰ ਸਿੰਘ ਮੰਡੋਲੀ, ਹਰਬੀਰ ਸਿੰਘ ਸੁਨਾਮ, ਹਰਦੇਵ ਸਿੰਘ ਸਮਾਣਾ, ਲਖਵਿੰਦਰ ਸਿੰਘ ਖਾਨਪੁਰ ,ਦਿਆਲ ਸਿੰਘ ਸਿੱਧੂ ਅਤੇ ਰਣਧੀਰ ਸਿੰਘ ਬਹਿਰ, ਰਾਜ ਕਿਸ਼ਨ ਨੇ ਉੱਕਤ ਫੈਸਲੇ ਦੀ ਸਖਤ ਸ਼ਬਦਾਂ ਦੇ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਛਾਂਟੀ ਕੀਤੇ ਕਾਮਿਆਂ ਨੂੰ ਬਹਾਲ ਨਾ ਕੀਤਾ ਤੇ ਫੈਡਰੇਸ਼ਨ ਇਸ ਸੰਘਰਸ਼ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸਮੁੱਚੀਆਂ ਜਥੇਬੰਦੀਆਂ ਦੀ ਹਿਮਾਇਤ ਨਾਲ ਜੋਰਦਾਰ ਸੰਘਰਸ਼ ਲੜੇਗੀ।

ਇਹ ਵੀ ਪੜ੍ਹੋ : ਤਾਪਮਾਨ ’ਚ ਗਿਰਾਵਟ ਸ਼ੁਰੂ ਹੋਣ ਨਾਲ ਵਧੀ ਠੰਡ, ਖਿੜੇ ਕਿਸਾਨਾਂ ਤੇ ਕੱਪੜਾ ਕਾਰੋਬਾਰੀਆਂ ਦੇ ਚਿਹਰੇ

ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਕੱਚੇ ਕਾਮਿਆਂ ਬਿਨਾਂ ਸ਼ਰਤਾਂ ਪੱਕੇ ਕਰਕੇ ਚੋਣ ਵਾਅਦਾ ਪੂਰਾ ਕੀਤਾ ਜਾਵੇ ਤੇ ਖਜਾਨਾ ਭਰਿਆ ਹੋਣ ਦੇ ਬਾਵਜ਼ੂਦ ਫੰਡਾਂ ਦਾ ਬਹਾਨਾ ਲਾ ਕੇ ਬਿਨਾਂ ਕਿਸੇ ਕਾਰਨ ਲੰਮੇ ਸਮੇਂ ਕੰਮ ਕਰਦੇ ਕਾਮੇ ਛਾਂਟੀ ਕੀਤੇ ਜਾ ਰਹੇ ਹਨ, ਜੇਕਰ ਛਾਂਟੀ ਕੀਤੇ ਵਰਕਰ ਤੁਰੰਤ ਬਹਾਲ ਨਹੀ ਕੀਤੇ ਜਾਂਦੇ ਤਾਂ ਭਰਾਤਰੀ ਜਥੇਬੰਦੀ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ( Forest Workers Protested )