ਤਾਲਿਬਾਨ ਸਰਕਾਰ ’ਚ ਪਈ ਫੁੱਟ, ਬਰਾਦਰ ਨੇ ਛੱਡਿਆ ਕਾਬਲ

ਬਰਾਦਰ ਨੇ ਛੱਡਿਆ ਕਾਬਲ

(ਏਜੰਸੀ) ਕਾਬਲ। ਤਾਲਿਬਾਨ ਨੇ ਪੂਰੇ ਅਫਗਾਨਿਸਤਾਨ ’ਤੇ ਕਬਜ਼ਾ ਲਿਆ ਹੈ ਪਰ ਇਸ ਦਰਮਿਆਨ ਜੋ ਮੀਡੀਆ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਉਹ ਤਾਲਿਬਾਨ ਸਰਕਾਰ ਲਈ ਖਤਰੇ ਦੀ ਘੰਟੀ ਹੈ ਮੀਡੀਆ ਰਿਪੋਰਟਾਂ ਅਨੁਸਾਰ, ਮੁੱਲਾ ਗਨੀ ਬਰਾਦਰ ਦੇ ਇੱਕ ਸਮੂਹ ਤੇ ਇੱਕ ਕੈਬਿਨੇਟ ਮੈਂਬਰ ਦਰਮਿਆਨ ਅੜਿੱਕਾ ਬਣਿਆ ਹੋਇਆ ਹੈ।

ਪਿਛਲੇ ਕਈ ਦਿਨਾਂ ਤੋਂ ਬਰਾਦਰ ਜਨਤਕ ਤੌਰ ’ਤੇ ਵੀ ਦਿਖਾਈ ਨਹੀਂ ਦਿੱਤੇ ਹਨ ਕਿਆਸਾਂ ਲਾਈਆਂ ਜਾ ਰਹੀਆਂ ਹਨ ਕਿ ਤਾਲਿਬਾਨ ’ਚ ਅਗਵਾਈ ਸਬੰਧੀ ਆਪਸ ’ਚ ਹਾਲੇ ਵੀ ਅੜਿੱਕਾ ਬਰਕਰਾਰ ਹੈ ਹਾਲਾਂਕਿ ਤਾਲਿਬਾਨ ਨੇ ਅਧਿਕਾਰਿਕ ਤੌਰ ’ਤੇ ਇਨ੍ਹਾਂ ਖਬਰਾਂ ਨੂੰ ਰੱੰਦ ਕੀਤਾ ਹੈ ਜ਼ਿਕਰਯੋਗ ਹੈ ਕਿ ਤਾਲਿਬਾਨ ਨੇ 7 ਸਤੰਬਰ ਨੂੰ ਨਵੀਂ ਕੈਬਨਿਟ ਦਾ ਐਲਾਨ ਕੀਤਾ ਸੀ ਜਿਸ ’ਚ ਸਾਰੇ ਪੁਰਸ਼ ਹਨ।

ਕੀ ਹੈ ਵਿਵਾਦ

ਮੀਡੀਆ ਰਿਪੋਰਟ ਅਨੁਸਾਰ ਬਰਾਦਰ, ਸਰਕਾਰ ਦੀ ਸਰੰਚਨਾ ਤੋਂ ਖੁਸ਼ ਨਹੀਂ ਸਨ ਜਿਸ ਨਾਲ ਤਾਲਿਬਾਨ ਦੇ ਆਗੂ ਆਪਸ ’ਚ ਉਲਝ ਰਹੇ ਹਨ ਜ਼ਿਕਰਯਗੋ ਹੈ ਕਿ ਬਰਾਦਰ ਤਾਲਿਾਨ ਦੇ ਪਹਿਲੇ ਆਗੂ ਹਨ ਜਿਨ੍ਹਾਂ ਨੇ 2020 ’ਚ ਅਮਰੀਕੀ ਰਾਸਟਰਪਤੀ ਟਰੰਪ ਨਾਲ ਫੋਨ ’ਤੇ ਸਿੱਧੀ ਗੱਲ ਕੀਤੀ ਸੀ ਇਸ ਤੋਂ ਪਹਿਲਾਂ ਉਨ੍ਹਾਂ ਤਾਲਿਬਾਨ ਵੱਲੋਂ ਦੋਹਾ ਸਮਝੌਤੇ ’ਚ ਖੁਦ ਦਸਤਖ਼ਤ ਕੀਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ