World Cup 2023 ਦਾ ਪਹਿਲਾ ਸੈਮੀਫਾਈਨਲ ਅੱਜ, 4 ਸਾਲ ਪੁਰਾਣੇ ਜ਼ਖਮ ਭਰਨ ਲਈ ਉਤਰੇਗੀ ਟੀਮ ਇੰਡੀਆ

IND Vs NZ SemiFinal

ਭਾਰਤ-ਨਿਊਜੀਲੈਂਡ ਲਗਾਤਾਰ ਦੂਜੇ ਨਾਕਆਊਟ ’ਚ ਹੋਣਗੇ ਆਹਮੋ-ਸਾਹਮਣੇ | IND Vs NZ SemiFinal

  • ਟੂਰਨਾਮੈਂਟ ਇਤਿਹਾਸ ’ਚ ਨਿਊਜੀਲੈਂਡ ਹਾਵੀ | IND Vs NZ SemiFinal

ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਹੁਣ ਆਪਣੇ ਆਖਿਰੀ ਪੜਾਅ ’ਤੇ ਪਹੁੰਚ ਚੁੱਕਿਆ ਹੈ। ਹੁਣ ਸਿਰਫ ਦੋ ਸੈਮੀਫਾਈਨਲ ਅਤੇ ਇੱਕ ਫਾਈਨਲ ਮੈਚ ਬਾਕੀ ਹੈ। ਇੱਕਰੋਜ਼ਾ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਵ 15 ਨਵੰਬਰ ਨੂੰ ਖੇਡਿਆ ਜਾਵੇਗਾ। ਅੱਜ ਵਾਲਾ ਮੁਕਾਬਲਾ ਪਹਿਲਾ ਸੈਮੀਫਾਈਨਲ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਮੌਜ਼ੂਦ ਭਾਰਤ ਅਤੇ 2019 ਦੀ ਉਪ ਜੇਤੂ ਨਿਊਜੀਲੈਂਡ ਟੀਮ ਵਿਚਕਾਰ ਹੋਵੇਗਾ। ਇਹ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਦੂਜਾ ਸੈਮੀਫਾਈਨਲ ਭਲਕੇ ਭਾਵ 16 ਨਵੰਬਰ ਨੂੰ ਖੇਡਿਆ ਜਾਵੇਗਾ। (IND Vs NZ SemiFinal)

ਦੂਜੇ ਸੈਮੀਫਾਈਨਲ ਦੇ ਮੁਕਾਬਲੇ ’ਚ ਦੱਖਣੀ ਅਫਰੀਕਾ ਅਤੇ ਅਸਟਰੇਲੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਕਲਕੱਤਾ ਦੇ ਈਡਨ ਗਾਰਡਨਸ ਮੈਦਾਨ ’ਤੇ ਖੇਡਿਆ ਜਾਵੇਗਾ। ਭਾਰਤੀ ਟੀਮ ਕਰੋੜਾਂ ਪ੍ਰਸ਼ੰਸਕਾਂ ਦਾ ਸੁਪਨਾ ਲੈ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚੀ ਹੈ। ਪਰ ਭਾਰਤੀ ਪ੍ਰਸ਼ੰਸਕ ਚਿੰਤਾ ’ਚ ਦਿਖਾਈ ਦੇ ਰਹੇ ਹਨ, ਇਸ ਤੋਂ ਪਹਿਲਾਂ 2019 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਦੋਵਾਂ ਟੀਮਾਂ ਦਾ ਮੁਕਾਬਲਾ ਹੋਇਆ ਸੀ। ਜਿਸ ਵਿੱਚ ਮੇਨ ਇਨ ਬਲੂ ਨੂੰ ਐੱਮਐੱਸ ਧੋਨੀ ਦੇ ਰਨ ਆਊਟ ਹੋਣ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੀ ਭਾਰਤੀ ਟੀਮ ਇਸ ਵਾਰ ਨਿਊਜੀਲੈਂਡ ਤੋਂ 4 ਸਾਲ ਪੁਰਾਣਾ ਬਦਲਾ ਲੈ ਸਕੇਗੀ? (IND Vs NZ SemiFinal)

IND Vs NZ SemiFinal

ਦਰਅਸਲ 2019 ਦੇ ਵਿਸ਼ਵ ਕੱਪ ਟੂਰਨਾਮੈਂਟ ’ਚ ਭਾਰਤ ਅਤੇ ਨਿਊਜੀਲੈਂਡ ਦਾ ਲੀਗ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਦੋਵਾਂ ਟੀਮਾਂ ਦਾ ਸਾਹਮਣਾ ਸੈਮੀਫਾਈਨਲ ’ਚ ਹੀ ਹੋਇਆ ਸੀ ਅਤੇ ਨਿਊਜੀਲੈਂਡ ਨੇ ਸੈਮੀਫਾਈਨਲ ’ਚ ਭਾਰਤ ਨੂੰ 18 ਦੌੜਾਂ ਨਾਲ ਹਰਾ ਦਿੱਤਾ ਸੀ। ਪਰ ਇਸ ਵਾਰ ਦੋਵੇਂ ਟੀਮਾਂ ਲੀਗ ਮੁਕਾਬਲੇ ’ਚ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਭਾਰਤ ਨੇ ਲੀਗ ਮੁਕਾਬਲੇ ’ਚ ਨਿਊਜੀਲੈਂਡ ਨੂੰ ਹਰਾ ਦਿੱਤਾ ਹੈ। (IND Vs NZ SemiFinal)

ਜਿਸ ਨੂੰ ਵੇਖ ਪ੍ਰਸ਼ੰਸਕ ਇਹ ਹੀ ਉਮੀਦ ਕਰ ਰਹੇ ਹਨ ਕਿ ਭਾਰਤੀ ਟੀਮ ਨਿਊਜੀਲੈਂਡ ਨੂੰ ਸੈਮੀਫਾਈਨਲ ’ਚ ਹਰਾ ਕੇ ਆਪਣੇ 4 ਸਾਲ ਪੁਰਾਣੇ ਜ਼ਖਮ ਭਰੇਗੀ ਅਤੇ ਮਹਿੰਦਰ ਸਿੰਘ ਧੋਨੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਬਦਲਾ ਲੈ ਲਵੇਗੀ। ਭਾਰਤੀ ਟੀਮ ਨੇ ਹੁਣ ਤੱਕ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਤਿੰਨਾਂ ਹੀ ਫਾਰਮੈਟਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਟੂਰਨਾਮੈਂਟ ’ਚ ਇੱਕੋ-ਇੱਕ ਭਾਰਤੀ ਟੀਮ ਹੀ ਹੈ ਜਿਸ ਨੇ ਹੁਣ ਤੱਕ ਇਸ ਵਿਸ਼ਵ ਕੱਪ ’ਚ ਸਾਰੇ ਮੈਚ ਜਿੱਤੇ ਹਨ ਅਤੇ ਇੱਕ ਵੀ ਮੈਚ ਨਹੀਂ ਹਾਰਿਆ ਹੈ।

ਭਾਰਤ ਦੇ ਪੰਜ ਲਾਲ, ਸੈਮੀਫਾਈਨਲ ’ਚ ਨਿਊਜੀਲੈਂਡ ਦਾ ਕਰਨਗੇ ਬੁਰਾ ਹਾਲ

ਭਾਰਤ ਦੇ ਪੰਜ ਖਿਡਾਰੀ ਜੋ ਕਿ ਬਹੁਤ ਹੀ ਚੰਗੇ ਫਾਰਮ ’ਚ ਹਨ, ਉਹ ਨਿਊਜੀਲੈਂਡ ਲਈ ਖਤਰਾ ਸਾਬਤ ਹੋ ਸਕਦੇ ਹਨ, ਜਿਵੇਂ ਲੜੀਵਾਰ : ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ।

ਰੋਹਿਤ ਸ਼ਰਮਾ : ਇਸ ਵਿਸ਼ਵ ਕੱਪ ’ਚ ਕਪਤਾਨ ਰੋਹਿਤ ਸ਼ਰਮਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ, ਰੋਹਿਤ ਦੀ ਚੰਗੀ ਸ਼ੁਰੂਆਤ ਦੇ ਚਲਦੇ ਹੀ ਭਾਰਤ ਹੁਣ ਤੱਕ ਸਾਰੇ ਮੈਚ ਜਿੱਤ ਸਕਿਆ ਹੈ, ਰੋਹਿਤ ਨੇ ਹੁਣ ਤੱਕ ਇਸ ਵਿਸ਼ਵ ਕੱਪ ’ਚ 55.85 ਦੀ ਔਸਤ ਅਤੇ 121.50 ਦੀ ਸਟ੍ਰਾਈਕ ਰੇਟ ਨਾਲ 503 ਦੌੜਾਂ ਬਣਾਈਆਂ ਹਨ। ਰੋਹਿਤ ਨੇ ਇਸ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ 24 ਛੱਕੇ ਵੀ ਜੜੇ ਹਨ।

ਵਿਰਾਟ ਕੋਹਲੀ : ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਭਾਰਤ ਦੇ ਹੀ ਨਹੀਂ ਬਲਕਿ ਪੂਰੇ ਦੂਨੀਆਭਰ ਦੇ ਕ੍ਰਿਕੇਟ ਪ੍ਰੇਮਿਆਂ ਦਾ ਦਿਲ ਜਿੱਤਿਆ ਹੈ, ਵਿਰਾਟ ਨੇ ਇਸ ਵਿਸ਼ਵ ਕੱਪ ’ਚ ਆਪਣਾ 49ਵਾਂ ਸੈਂਕੜਾ ਜੜ ਭਾਰਤ ਦੇ ਮਹਾਨ ਸਚਿਨ ਤੇਂਦੁਲਕਰ ਦੀ ਬਰਾਬਰੀ ਕੀਤੀ ਹੈ, ਵਿਰਾਟ ਨੇ 9 ਮੈਚਾਂ ਦੀ 7 ਪਾਰੀਆਂ ’ਚ 50 ਤੋਂ ਜ਼ਿਆਦਾ ਦਾ ਸਕੋਰ ਬਣਾਇਆ ਹੈ ਅਤੇ ਇਸ ਟੂਰਨਾਮੈਂਟ ਦੇ ਟਾਪ ਸਕੋਰਰ ਹਨ, ਵਿਰਾਟ ਨੇ ਹੁਣ ਤੱਕ 99.00 ਦੀ ਔਸਤ ਨਾਲ 594 ਦੌੜਾਂ ਬਣਾਈਆਂ ਹਨ।

ਸ਼੍ਰੇਅਸ ਅਈਅਰ : ਅਈਅਰ ਦੀ ਟੂਰਨਾਮੈਂਟ ’ਚ ਸ਼ੁਰੂਆਤ ਚੰਗੀ ਤਾਂ ਨਹੀਂ ਰਹੀ ਸੀ ਪਰ ਉਨ੍ਹਾਂ ਬਾਅਦ ’ਚ ਬਹੁਤ ਚੰਗੀ ਵਾਪਸੀ ਕੀਤੀ, ਅਈਅਰ ਭਾਰਤ ਲਈ ਨੰਬਰ 4 ਦੇ ਖੇਡਦੇ ਹਨ। ਅਈਅਰ ਨੇ ਪਿਛਲੀ 3 ਪਾਰੀਆਂ ’ਚ 70 ਤੋਂ ਜ਼ਿਆਦਾ ਦਾ ਸਕੋਰ ਕੀਤਾ ਹੈ ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ। ਅਈਅਰ ਨੇ ਇਸ ਵਿਸ਼ਵ ਕੱਪ ’ਚ 70 ਦੀ ਔਸਤ ਨਾਲ 421 ਦੌੜਾਂ ਬਣਾਈਆਂ ਹਨ।

ਜਸਪ੍ਰੀਤ ਬੁਮਰਾਹ : ਵਿਸ਼ਵ ਕੱਪ ’ਚ ਟੀਮ ਇੰਡੀਆ ਲਈ ਜੇਕਰ ਕੋਈ ਸਭ ਤੋਂ ਵੱਡਾ ਖਿਡਾਰੀ (ਗੇਂਦਬਾਜ਼ੀ ’ਚ) ਸਾਬਤ ਹੋ ਰਿਹਾ ਹੈ ਤਾਂ ਉਹ ਹਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ। ਬੁਮਰਾਹ ਨੇ ਇਸ ਵਿਸ਼ਵ ਕੱਪ ’ਚ ਸਭ ਤੋਂ ਘੱਟ ਦੌੜਾਂ ਦਿੱਤੀਆਂ ਹਨ। ਸੱਟ ਕਾਰਨ ਇਕ ਸਾਲ ਟੀਮ ਤੋਂ ਬਾਹਰ ਰਹਿਣ ਦੇ ਬਾਵਜੂਦ ਬੁਮਰਾਹ ਨੇ ਵਿਸ਼ਵ ਕੱਪ ਵਰਗੇ ਮੰਚ ’ਤੇ ਸਾਬਤ ਕਰ ਦਿੱਤਾ ਹੈ ਕਿ ਇਸ ਸਮੇਂ ਉਨ੍ਹਾਂ ਦਾ ਕੋਈ ਮੁਕਾਬਲਾ ਕਿਉਂ ਨਹੀਂ ਹੈ। ਵਿਸ਼ਵ ਕੱਪ ’ਚ ਬੁਮਰਾਹ ਨੇ ਨਾ ਸਿਰਫ ਸਭ ਤੋਂ ਜ਼ਿਆਦਾ ਡਾਟ ਗੇਂਦਾਂ ਸੁੱਟੀਆਂ ਹਨ ਸਗੋਂ 17 ਵਿਕਟਾਂ ਵੀ ਲਈਆਂ ਹਨ।

ਮੁਹੰਮਦ ਸ਼ਮੀ : ਟੀਮ ਇੰਡੀਆ ਨੇ ਸ਼ਮੀ ਨੂੰ ਲੀਗ ਪੜਾਅ ਦੇ ਪਹਿਲੇ 4 ਮੈਚਾਂ ’ਚ ਖੇਡਣ ਦਾ ਮੌਕਾ ਨਹੀਂ ਦਿੱਤਾ ਸੀ। ਪਰ ਜਦੋਂ ਸ਼ਮੀ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਇਹ ਸਾਬਤ ਕਰ ਦਿੱਤਾ ਕਿ ਉਸ ਨੂੰ ਬਾਹਰ ਰੱਖਣ ਦਾ ਫੈਸਲਾ ਗਲਤ ਕਿਉਂ ਸੀ। ਸ਼ਮੀ ਪਹਿਲੇ ਮੈਚ ’ਚ ਹੀ 5 ਵਿਕਟਾਂ ਲੈਣ ’ਚ ਕਾਮਯਾਬ ਰਹੇ ਅਤੇ ਉਹ ਵੀ 5 ਵਿਕਟਾਂ ਨਿਊਜੀਲੈਂਡ ਖਿਲਾਫ ਹੀ ਲਈਆਂ ਸਨ। ਅਗਲੇ ਮੈਚ ’ਚ ਸ਼ਮੀ ਨੇ 4 ਵਿਕਟਾਂ ਲਈਆਂ ਅਤੇ ਫਿਰ ਅਗਲੇ ਮੈਚ ’ਚ ਸ਼ਮੀ ਨੇ ਫਿਰ 5 ਵਿਕਟਾਂ ਲਈਆਂ। ਸ਼ਮੀ ਨੇ 5 ਮੈਚਾਂ ’ਚ 16 ਵਿਕਟਾਂ ਲਈਆਂ ਹਨ ਅਤੇ ਵਿਰੋਧੀ ਟੀਮ ਦੇ ਬੱਲੇਬਾਜ਼ ਉਸ ਦੇ ਸਾਹਮਣੇ ਟਿਕ ਨਹੀਂ ਸਕੇ।

ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰਾਂ ਨੇ ਪਰਵਾਸੀ ਤੇ ਝੁੱਗੀਆਂ-ਝੌਂਪੜੀਆਂ ਵਾਲਿਆਂ ਨਾਲ ਮਨਾਈ ਦੀਵਾਲੀ