ਤੜਕੇ ਨੂੰ ਲੱਗੀ ਮਹਿੰਗਾਈ ਦੀ ‘ਅੱਗ’

Vegetable

ਟਮਾਟਰ ਤੇ ਪਿਆਜ਼ ਹੋਇਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ | Vegetable

  • ਹਰ ਇੱਕ ਸਬਜ਼ੀ ਵਿਕਰੇਤਾਵਾਂ ਨੂੰ ਦੁਕਾਨਾਂ ’ਤੇ ਰੇਟ ਲਿਸਟਾਂ ਲਾਉਣ ਦੀ ਮੰਗ | Vegetable

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਹਿਮਾਚਲ ’ਚ ਹੋ ਰਹੀ ਬਾਰਿਸ਼ ਕਾਰਨ ਸਬਜ਼ੀਆਂ ਦੀ ਸਪਲਾਈ ’ਚ ਆਈ ਕਮੀ ਦਾ ਸਿੱਧਾ ਅਸਰ ਲੋਕਾਂ ਦੀਆਂ ਰਸੋਈਆਂ ’ਤੇ ਪੈ ਰਿਹਾ ਹੈ। ਟਮਾਟਰ ਦੇ ਭਾਅ ’ਚ ਤਿੰਨ ਗੁਣਾ ਵਾਧੇ ਤੋਂ ਬਾਅਦ ਪਿਆਜ਼ ਵੀ ਤੇਜ਼ ਹੋ ਗਿਆ ਹੈ। ਐਨੀ ਦਿਨੀਂ ਟਮਾਟਰ 40 ਤੋਂ 50 ਰੁਪਏੇ ਪ੍ਰਤੀ ਕਿੱਲੋ ਹੋ ਗਏ ਹਨ। ਮੌਸਮ ਦੀ ਕਰਵਟ ਤੇ ਪਹਾੜੀ ਇਲਾਕਿਆਂ ’ਚ ਬਾਰਿਸ਼ ਤੋਂ ਬਾਅਦ ਫਸਲ ਪ੍ਰਭਾਵਿਤ ਹੋਈ ਹੈ। (Vegetable)

ਇਸ ਦੇ ਨਾਲ ਹੀ ਸਪਲਾਈ ’ਚ ਕਮੀ ਕਾਰਨ ਲਗਭਗ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ’ਚ ਭਾਰੀ ਉਛਾਲ ਆਇਆ ਹੈ। 10 ਦਿਨਾਂ ’ਚ ਕਈ ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਹਨ, ਜਦਕਿ ਕਈਆਂ ਦੀਆਂ ਕੀਮਤਾਂ ’ਚ 30 ਤੋਂ 40 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਆਮਦ ਘੱਟ ਹੋਣ ਕਾਰਨ ਜਿੱਥੇ ਲਗਭਗ ਸਾਰੀਆਂ ਸਬਜ਼ੀਆਂ ਦੇ ਭਾਅ ਵਧ ਗਏ ਹਨ, ਉੱਥੇ ਹੀ ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। (Vegetable)

Also Read : ਬੱਦਲਵਾਈ ਤੇ ਚੱਲ ਰਹੀ ਹਲਕੀ ਹਵਾ ਨੇ ਸੂਰਜ ਦਾ ਸੇਕ ਕੀਤਾ ਮੱਠਾ, ਜ਼ਮੀਨੀ ਪੱਧਰ ’ਤੇ ਵਧੀ ਠਾਰੀ

15 ਦਿਨ ਪਹਿਲਾਂ ਟਮਾਟਰ 20-30 ਰੁਪਏ ਕਿੱਲੋ ਵਿਕ ਰਿਹਾ ਸੀ, ਜਿਸ ਦੀ ਕੀਮਤ 40 ਤੋਂ 60 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪਿਆਜ਼ ਵੀ ਹੁਣ 30 ਰੁਪਏ ਕਿੱਲੋ ਵਿਕ ਰਿਹਾ ਸੀ ਤੇ ਹੁਣ ਪਿਆਜ 60-70 ਰੁਪਏ ਪਹੁੰਚ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਰਸੋਈ ਦਾ ਬਜਟ ਵਿਗੜ ਗਿਆ ਹੈ।