ਕਿਸਾਨਾਂ ਦੇ ਹਮਾਇਤੀ ਸਨ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ 

Former, PrimeMinister, ChaudharyCharanSingh

ਅੱਜ ਦਾ ਦਿਨ ਦੇਸ਼ ਵਿਚ ਕਿਸਾਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਅੱਜ ਹੀ ਦਿਨ 1902 ਨੂੰ ਕਿਸਾਨਾਂ ਦੇ ਮਸੀਹਾ ਮੰਨੇ ਜਾਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਹਰਮਨਪਿਆਰੇ ਕਿਸਾਨ ਆਗੂ ਚੌਧਰੀ ਚਰਨ ਸਿੰਘ ਦਾ ਜਨਮ ਹੋਇਆ ਸੀ ਉਨ੍ਹਾਂ ਦੇ ਜਨਮ ਦਿਵਸ ਨੂੰ ਹੀ ਕਿਸਾਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ ਰਾਜਨੀਤੀ ਦੇ ਵਿਰਾਟ ਸੰਸਾਰ ‘ਚ ਚੌਧਰੀ ਚਰਨ ਸਿੰਘ ਦਾ ਦਾਖ਼ਲਾ ਉਦੋਂ ਹੋਇਆ ਜਦੋਂ ਮੋਹਨਦਾਸ ਕਰਮਚੰਦ ਗਾਂਧੀ ਬ੍ਰਿਟਿਸ਼ ਪੰਜੇ ‘ਚੋਂ ਭਾਰਤ ਨੂੰ ਅਜ਼ਾਦ ਕਰਵਾਉਣ ਦੀ ਜੰਗ ਲੜ ਰਹੇ ਸਨ 1930 ਵਿਚ ਗਾਂਧੀ ਜੀ ਦੇ ਸਵਿਨਿਆ ਅਵੱਗਿਆ ਅੰਦੋਲਨ ਦੌਰਾਨ ਉਨ੍ਹਾਂ ਨੇ ਹਿੰਡਨ ਨਦੀ ‘ਤੇ ਨਮਕ ਬਣਾ ਕੇ ਗਾਂਧੀ ਜੀ ਦਾ ਸਮੱਰਥਨ ਕੀਤਾ ਤੇ ਬ੍ਰਿਟਿਸ਼ ਹਕੂਮਤ ਦੀ ਮੁਖ਼ਾਲਫਤ ਕੀਤੀ।

 ਆਜ਼ਾਦੀ ਦੀ ਜੰਗ ਦੌਰਾਨ ਚਰਨ ਸਿੰਘ ਨੇ ਗਾਂਧੀ ਜੀ ਦੇ ਨਾਲ ਕਈ ਵਾਰ ਜੇਲ੍ਹ ਦੀ ਯਾਤਰਾ ਵੀ ਕੀਤੀ ਦਿੱਲੀ ਤੋਂ ਨਜ਼ਦੀਕ ਗਾਜ਼ੀਆਬਾਦ, ਹਾਪੁੜ, ਮੇਰਠ, ਮਵਾਨਾ ਤੇ ਬੁਲੰਦ ਸ਼ਹਿਰ ਦੇ ਆਸ-ਪਾਸ ਕ੍ਰਾਂਤੀ ਦੀ ਬੀਜ ਬੀਜਿਆ ਤੇ ਗੁਪਤ ਸੰਗਠਨ ਖੜ੍ਹਾ ਕਰਕੇ ਬ੍ਰਿਤਾਨੀ ਹਕੂਮਤ ਨੂੰ ਚੁਣੌਤੀ ਦਿੱਤੀ ਇਸ ਤੋਂ ਡਰੀ ਬ੍ਰਿਤਾਨੀ ਤਾਕਤ ਨੇ ਉਨ੍ਹਾਂ ਨੂੰ ਗੋਲੀ ਮਾਰਨ ਦਾ ਫਰਮਾਨ ਸੁਣਾਇਆ ਪਰ ਉਨ੍ਹਾਂ ਦੇ ਇਨਕਲਾਬੀ ਤੇਵਰ ਕਮਜ਼ੋਰ ਨਹੀਂ ਪਏ ਉਨ੍ਹਾਂ ਭਾਰਤ ਮਾਤਾ ਦੀ ਸੇਵਾ ‘ਚ ਆਪਣਾ ਸਭ ਕੁਝ ਨਿਛਾਵਰ ਕਰਨ ਦਾ ਸੰਕਲਪ ਕਰ ਲਿਆ ਉਨ੍ਹਾਂ ਡਟ ਕੇ ਬ੍ਰਿਤਾਨੀ ਹਕੂਮਤ ਦੀਆਂ ਚੁਣੌਤੀਆਂ ਦਾ ਮੁਕਾਬਲਾ ਕੀਤਾ

ਜਨਤਾ ਵਿਚ ਮੀਟਿੰਗ ਕਰਦੇ ਹੋਏ ਉਹ ਇੱਕ ਦਿਨ ਫੜ੍ਹ ਲਏ ਗਏ ਰਾਜਬੰਦੀ ਦੇ ਤੌਰ ‘ਤੇ ਡੇਢ ਸਾਲ ਦੀ ਸਜ਼ਾ ਹੋਈ ਪਰ ਇਸ ਸਜ਼ਾ ਦੇ ਸਮੇਂ ਦੀ ਵੀ ਉਨ੍ਹਾਂਨੇ ਸਹੀ ਵਰਤੋਂ ਕੀਤੀ ਜੇਲ੍ਹ ‘ਚ ਰਹਿ ਕੇ ‘ਸ਼ਿਸ਼ਟਾਚਾਰ’ ਨਾਮਕ ਗ੍ਰੰਥ ਦੀ ਰਚਨਾ ਕੀਤੀ ਜੋ ਭਾਰਤੀ ਸੰਸਕ੍ਰਿਤੀ ਤੇ ਸਮਾਜ ਦੇ ਸ਼ਿਸ਼ਟਾਚਾਰ ਦੇ ਅਨੇਕਾਂ ਪਹਿਲੂਆਂ ‘ਤੇ ਚਾਨਣਾ ਪਾਉਂਦਾ ਹੈ ਚਰਨ ਸਿੰਘ ਦੀ ਅੰਗਰੇਜ਼ੀ ਭਾਸ਼ਾ ‘ਤੇ ਗਜ਼ਬ ਦੀ ਪਕੜ ਸੀ ਉਨ੍ਹਾਂ ਨੇ ‘ਅਬਾੱਲਿਸ਼ਨ ਆਫ਼ ਜ਼ਮੀਂਦਾਰੀ’ ‘ਲਿਜੈਂਡ ਪ੍ਰੋਪਰਾਈਟਰਸ਼ਿਪ’ ਅਤੇ ‘ਇੰਡੀਆ ਪਾਵਰਟੀ ਐਂਡ ਇਟਸ ਸਲਿਊਸ਼ਨ’ ਨਾਂਅ ਦੀਆਂ ਕਿਤਾਬਾਂ ਲਿਖੀਆਂ ਆਜ਼ਾਦੀ ਤੋਂ ਬਾਅਦ ਉਹ ਕਿਸਾਨਾਂ ਦੇ ਤਾਕਤਵਰ ਆਗੂ ਬਣ ਕੇ ਉੱਭਰੇ ਅਤੇ ਭਾਰਤ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਇੱਕ ਮਸੀਹੇ ਵਾਂਗ ਦੇਖਿਆ ਉਨ੍ਹਾਂ ਦੀ ਛਵ੍ਹੀ ਇੱਕ ਫੱਕਰ ਆਦਮੀ ਵਰਗੀ ਸੀ ਜੋ ਸਾਦਾ ਜੀਵਨ ਉੱਚ ਵਿਚਾਰਾਂ ਵਿਚ ਵਿਸ਼ਵਾਸ ਰੱਖਦੇ ਸਨ 1952 ‘ਚ ਉਨ੍ਹਾਂ ਨੂੰ ਡਾ. ਸੰਪੂਰਨਾਨੰਦ ਦੇ ਮੁੱਖ ਮੰਤਰੀ ਕਾਲ ਵਿਚ ਮਾਲੀਆ ਅਤੇ ਖੇਤੀ ਵਿਭਾਗ ਦੀ ਜਿੰਮੇਵਾਰੀ ਸੰਭਾਲਣ ਦਾ ਮੌਕਾ ਮਿਲਿਆ ਇਹ ਜਿੰਮੇਵਾਰੀ ਉਨ੍ਹਾਂ ਬਹੁਤ ਚੰਗੇ ਤਰੀਕੇ ਨਾਲ ਨਿਭਾਈ ਉਨ੍ਹਾਂ ਵੱਲੋਂ ਤਿਆਰ ਕੀਤਾ ਜਿੰਮੀਦਾਰੀ ਖਾਤਮਾ ਬਿੱਲ ਕਲਿਆਣਕਾਰੀ ਸਿਧਾਂਤ ਦੀ ਧਾਰਨਾ ‘ਤੇ ਅਧਾਰਿਤ ਸੀ ।

ਇਸ ਬਿੱਲ ਦੀ ਬਦੌਲਤ ਹੀ 1 ਜੁਲਾਈ 1952 ਨੂੰ ਉੱਤਰ ਪ੍ਰਦੇਸ਼ ਵਿਚ ਜਿੰਮੀਦਾਰੀ ਪ੍ਰਥਾ ਦਾ ਖਾਤਮਾ ਹੋਇਆ ਤੇ ਗਰੀਬਾਂ ਨੂੰ ਉਨ੍ਹਾਂ ਦਾ ਅਧਿਕਾਰ ਮਿਲਿਆ ਲੇਖਪਾਲ ਅਹੁਦੇ ਦੀ ਸਿਰਜਣਾ ਦਾ ਸਿਹਰਾ ਵੀ ਚੌਧਰੀ ਚਰਨ ਸਿੰਘ ਨੂੰ ਜਾਂਦਾ ਹੈ ਕਿਸਾਨਾਂ ਦੇ ਇਸ ਮਸੀਹਾ ਨੇ 1954 ‘ਚ ਉੱਤਰ ਪ੍ਰਦੇਸ਼ ਜ਼ਮੀਨ ਸੁਰੱਖਿਆ ਕਾਨੂੰਨ ਨੂੰ ਪਾਸ ਕਰਾਇਆ 1960 ‘ਚ ਭੂਮੀ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਵਾਉਣ ਵਿਚ ਵੀ ਇਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਆਸਮਾਨ ਛੂੰਹਦੀ ਹਰਮਨਪਿਆਰਤਾ ਦੇ ਦਮ ‘ਤੇ ਉਹ 3 ਅਪਰੈਲ 1967 ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।

 ਮੁੱਖ ਮੰਤਰੀ ਬਣÎਦਿਆਂ ਹੀ ਉਨ੍ਹਾਂ ਸਮਾਜ ਤੇ ਅਰÎਥਵਿਵਸਥਾ ਦੇ ਗੁਣਸੂਰਤ ਨੂੰ ਬਦਲਣ ਦਾ ਮਨ ਬਣਾ ਲਿਆ ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਹਾਸ਼ੀਏ ‘ਤੇ ਖੜ੍ਹੇ ਲੋਕਾਂ ਦੀ ਖੁਸ਼ਹਾਲੀ ਲਈ ਮਹੱਤਵਪੂਰਨ ਫੈਸਲੇ ਲਏ ਕੁਟੀਰ ਉਦਯੋਗ ਦੇ ਵਿਕਾਸ ਦੀਆਂ ਨੀਤੀਆਂ ਬਣਾਈਆਂ ਸਮਾਜਿਕ ਬਰਾਬਰੀ ਦੀ ਸਥਾਪਨਾ ਲਈ ਪਰੰਪਗਤ ਮੁੱਲਾਂ ਅਤੇ ਮਾਨਤਾਵਾਂ ਨੂੰ ਹਥਿਆਰ ਬਣਾਉਣ ਦੀ ਬਜਾਇ ਉਨ੍ਹਾਂ ‘ਤੇ ਹੀ ਹਮਲਾ ਬੋਲਿਆ ਉਨ੍ਹਾਂ ਇੱਕ ਸ਼ਾਸਕੀ ਆਦੇਸ਼ ਪਾਸ ਕੀਤਾ ਕਿ ਜੋ ਸੰਸਥਾਵਾਂ ਕਿਸੇ ਜਾਤੀ ਵਿਸ਼ੇਸ਼ ਦੇ ਨਾਂਅ ਨਾਲ ਚੱਲ ਰਹੀਆਂ ਹਨ, ਉਨ੍ਹਾਂ ਨੂੰ ਸ਼ਾਸਕੀ ਗ੍ਰਾਂਟ ਬੰਦ ਕਰ ਦਿੱਤੀ ਜਾਵੇਗੀ ਇਸਦਾ ਅਸਰ ਇਹ ਹੋਇਆ ਕਿ ਕਾਲਜਾਂ ਦੇ ਨਾਂਅ ਦੇ ਅੱਗੋਂ ਜਾਤੀਸੂਚਕ ਸ਼ਬਦ ਹਟਾ ਲਏ ਗਏ ਉਨ੍ਹਾਂ ਦੀ ਵਧਦੀ ਹਰਮਨਪਿਆਰਤਾ ਨਾਲ ਵਿਰੋਧੀ ਉਨ੍ਹਾਂ ਖਿਲਾਫ਼ ਹੋਣ ਲੱਗੇ ਉਨ੍ਹਾਂ ‘ਤੇ ਜਾਤੀਵਾਦੀ, ਦਲਿਤ ਤੇ ਘਟ-ਗਿਣਤੀ ਵਿਰੋਧੀ ਹੋਣ ਦੇ ਦੋਸ਼ ਲਾਏ ਗਏ 17 ਅਪਰੈਲ 1968 ਨੂੰ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਪਰ ਜਨਤਾ ਦੇ ਨਾਇਕ ਬਣੇ ਰਹੇ ਕਿਸਾਨਾਂ ‘ਚ ਉਨ੍ਹਾਂ ਦੀ ਹਰਮਨਪਿਆਰਤਾ ਵਧਦੀ ਗਈ ਅੱਧ ਮਿਆਦੀ ਚੋਣਾਂ ਵਿਚ ਉਹ ‘ਕਿਸਾਨ ਰਾਜਾ’ ਦੇ ਨਾਅਰੇ ਨਾਲ ਮੈਦਾਨ ‘ਚ ਉੱਤਰੇ ਤੇ ਵਿਰੋਧੀਆਂ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ 17 ਫ਼ਰਵਰੀ 1970 ਨੂੰ ਉਹ ਫਿਰ ਤੋਂ ਮੁੱਖ ਮੰਤਰੀ ਅਹੁਦੇ ‘ਤੇ ਬਿਰਾਜਮਾਨ ਹੋਏ ਆਪਣੇ ਦੂਜੇ ਕਾਰਜਕਾਲ ‘ਚ ਉਨ੍ਹਾਂ ਖੇਤੀ ‘ਚ ਬਦਲਾਅ ਦਾ ਰੋਡਮੈਪ ਤਿਆਰ ਕੀਤਾ ਖੇਤੀ ਉਤਪਾਦਨ ਵਧਾਉਣ ਲਈ ਖਾਦਾਂ ਤੋਂ ਵਿਕਰੀ ਕਰ ਹਟਾ ਲਿਆ ਸੀਲਿੰਗ ਤੋਂ ਪ੍ਰਾਪਤ ਜ਼ਮੀਨ ਨੂੰ ਗਰੀਬਾਂ ‘ਚ ਵੰਡਿਆ ਗਿਆ ਉਨ੍ਹਾਂ ਦਾ ਮੰਨਣਾ ਸੀ ਕਿ ਗਰੀਬੀ ਤੋਂ ਬਚ ਕੇ ਖੁਸ਼ਹਾਲੀ ਵੱਲ ਵਧਣ ਦਾ ਇੱਕੋ-ਇੱਕ ਰਸਤਾ ਪਿੰਡਾਂ ਤੇ ਖੇਤਾਂ ‘ਚੋਂ ਹੋ ਕੇ ਲੰਘਦਾ ਹੈ ਪਿੰਡਾਂ ਦੇ ਵਿਕਾਸ ਦੀ ਚਿੰਤਾ ਉਨ੍ਹਾਂ ਨੂੰ ਬਰਾਬਰ ਰੜਕਦੀ ਸੀ ਇਸ ਲਈ ਉਨ੍ਹਾਂ ਆਜ਼ਾਦੀ ਤੋਂ ਬਾਦ ਹੀ 1949 ‘ਚ ਪਿੰਡ ਤੇ ਸ਼ਹਿਰ ਦੇ ਆਧਾਰ ‘ਤੇ ਰਾਖਵਾਂਕਰਨ ਦੀ ਮੰਗ ਚੁੱਕੀ ਉਨ੍ਹਾਂ ਦਾ ਕਹਿਣਾ ਸੀ ਕਿ ਕਿਉਂਕਿ ਪਿੰਡ ਸਿੱਖਿਆ ਤੇ ਆਰਥਿਕ ਤੌਰ ‘ਤੇ ਸ਼ਹਿਰਾਂ ਤੋਂ ਪੱਛੜੇ ਹਨ ਇਸ ਲਈ ਪਿੰਡਾਂ ਨੂੰ ਸੇਵਾਵਾਂ ਵਿਚ 50 ਫੀਸਦੀ ਰਾਖਵਾਂਕਰਨ ਮਿਲਣਾ ਚਾਹੀਦਾ ਹੈ ।

ਚਰਨ ਸਿੰਘ ਆਪਣੀ ਯੋਗਤਾ ਤੇ ਹਰਮਨਪਿਆਰਤਾ ਦੇ ਦਮ ‘ਤੇ ਕੇਂਦਰ ਸਰਕਾਰ ‘ਚ ਗ੍ਰਹਿ ਮੰਤਰੀ ਬਣੇ ਪੱਛੜੇ ਤੇ ਘੱਟ-ਗਿਣਤੀਆਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਮੰਡਲ ਤੇ ਘੱਟ-ਗਿਣਤੀ ਕਮਿਸ਼ਨ ਦੀ ਸਥਾਪਨਾ ਕੀਤੀ 1979 ‘ਚ ਉਹ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਬਣੇ ਅਤੇ ਰਾਸ਼ਟਰੀ ਖੇਤੀ ਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੀ ਸਥਾਪਨਾ ਕੀਤੀ 28 ਜੁਲਾਈ, 1979 ਨੂੰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉਦੋਂ ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਆਗੂਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਤੋਂ ਜਿਆਦਾ ਦੇਸ਼ਭਗਤੀ ਪੂਰਨ ਉਦੇਸ਼ ਨਹੀਂ ਹੋ ਸਕਦਾ ਕਿ ਉਹ ਇਹ ੌਯਕੀਨੀ ਕਰਨ ਕਿ ਕੋਈ ਵੀ ਬੱਚਾ ਭੁੱਖੇ ਢਿੱਡ ਨਹੀਂ ਸੌਂਵੇਗਾ, ਕਿਸੇ ਵੀ ਪਰਿਵਾਰ ਨੂੰ ਆਪਣੇ ਅਗਲੇ ਦਿਨ ਦੀ ਰੋਟੀ ਦੀ ਚਿੰਤਾ ਨਹੀਂ ਹੋਵੇਗੀ ਅਤੇ ਕੁਪੋਸ਼ਣ ਕਾਰਨ ਕਿਸੇ ਵੀ ਭਾਰਤੀ ਦੇ ਭਵਿੱਖ ਤੇ ਉਸਦੀਆਂ ਸਮਰੱਥਾਵਾਂ ਦੇ ਵਿਕਾਸ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ ਪਰ ਦੇਸ਼ ਦੀ ਮਾੜੀ ਕਿਸਮਤ ਕਿ ਉਨ੍ਹਾਂ ਨੂੰ ਇਹ ਸੁਫ਼ਨਾ ਪੂਰਾ ਕਰਨ ਦਾ ਮੌਕਾ ਨਹੀਂ ਮਿਲਿਆ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਕੁਝ ਹੀ ਦਿਨ ਰਹੇ ।

ਇੰਦਰਾ ਗਾਂਧੀ ਨੇ ਬਿਨਾ ਦੱਸੇ ਹੀ ਉਨ੍ਹਾਂ ਦੀ ਸਰਕਾਰ ਤੋਂ ਸਮੱਰਥਨ ਵਾਪਸ ਲੈ ਲਿਆ ਦਰਅਸਲ ਇਸਦਾ ਕਾਰਨ ਇਹ ਰਿਹਾ ਕਿ ਇੰਦਰਾ ਗਾਂਧੀ ‘ਤੇ ਜਨਤਾ ਪਾਰਟੀ ਦੀ ਸਰਕਾਰ ਨੇ ਕਈ ਮੁਕੱਦਮੇ ਲਾ ਰੱਖੇ ਸਨ ਉਹ ਚਾਹੁੰਦੀ ਸਨ ਕਿ ਚੌਧਰੀ ਸਾਹਿਬ ਸਮੱਰਥਨ ਦੇ ਬਦਲੇ ਉਨ੍ਹਾਂ ਮੁਕੱਦਮਿਆਂ ਨੂੰ ਹਟਾਉਣ ਦਾ ਭਰੋਸਾ ਦੇਣ ਪਰ ਚੌਧਰੀ ਸਾਹਿਬ ਨੂੰ ਇਹ ਮਨਜ਼ੂਰ ਨਹੀਂ ਸੀ ਉਨ੍ਹਾਂ ਨੇ ਸੌਦੇਬਾਜੀ ਨੂੰ ਛਿੱਕੇ ਟੰਗ ਕੇ ਪ੍ਰਧਾਨ ਮੰਤਰੀ ਅਹੁਦੇ ਨੂੰ ਠ੍ਹੋਕਰ ਮਾਰਨਾ ਬਿਹਤਰ ਸਮਝਿਆ ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੀ ਇਮਾਨਦਾਰੀ ਤੇ ਸਿਧਾਂਤਵਾਦੀ ਰਾਜਨੇਤਾ ਦੀ ਛਵੀ ਨੂੰ ਖਰਾਬ ਨਹੀਂ ਹੋਣ ਦਿੱਤਾ ਚੌਧਰੀ ਸਾਹਿਬ ਦੇਸ਼ ਤੇ ਸਮਾਜ ਪ੍ਰਤੀ ਸੰਵੇਦਨਸ਼ੀਲ ਸਨ ਉਨ੍ਹਾਂ ‘ਚ ਰਾਸ਼ਟਰ ਭਗਤੀ ਤੇ ਸਮਾਜਿਕ ਭਗਤੀ ਸੀ ਉਹ ਇੱਕ ਰਾਜਨੇਤਾ ਤੋਂ ਕਿਤੇ ਜ਼ਿਆਦਾ ਸਮਾਜਿਕ ਵਰਕਰ ਸਨ ਸੈਂਕੜੇ ਸਾਲ ਬਾਦ ਜਦ ਵੀ ਭਾਰਤੀ ਸਮਾਜ ਦਾ ਸਵਰੂਪ, ਚਰਿੱਤਰ ਅਤੇ ਚਿੰਤਨ ਦੀ ਵਿਆਖਿਆ ਅਤੇ ਰਾਜਨੀਤੀ ਕਦਰਾਂ-ਕੀਮਤਾਂ ਦੀ ਪਰਖ ਹੋਵੇਗੀ ਕਿਸਾਨ ਆਗੂ ਚੌਧਰੀ ਚਰਨ ਸਿੰਘ ਸਦਾ ਲਈ ਯਾਦ ਕੀਤੇ ਜਾਣਗੇ ।

ਅਰਵਿੰਦ ਜੈਤਿਲਕ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।