ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ’ਚ ਇਕੱਠਾ ਹੋਇਆ ਸੀ ਪਾਣੀ
- ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ ਗੰਦੇ ਪਾਣੀ ’ਤੇ ਕੀਤਾ ਦਵਾਈ ਦਾ ਛਿੜਕਾਅ
ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਿਛਲੇ ਦਿਨੀਂ ਪਏ ਮੀਹ ਕਾਰਨ ਛੋਟੀ ਬਾਰਾਦਰੀ ਦੇ ਬੇਅੰਤ ਕੰਪਲੈਕਸ ਦੇ ਸਾਹਮਣੇ ਵਾਲੀ ਸੜਕ ਅਤੇ ਕੰਪਲੈਕਸ ਦੀ ਪਿਛਲੇ ਪਾਸੇ ਗੋਡੇ-ਗੋਡੇ ਪਾਣੀ ਜਮ੍ਹਾਂ ਹੋ ਗਿਆ ਸੀ ਅਤੇ ਇਹ ਜਮਾਂ ਹੋਇਆ ਪਾਣੀ ਕਈ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਸੀ। ਇਸ ਤੋਂ ਇਲਾਵਾ ਰੋਜ਼ਾਨਾ ਆਪਣੇ ਕੰਮਾਂ ਕਾਰਾਂ ’ਤੇ ਆਉਣ ਵਾਲੇ ਲੋਕਾਂ ਅਤੇ ਬਾਰਾਂਦਰੀ ’ਚ ਪੜਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਨੂੰ ਇਸ ਖੜੇ ਗੰਦੇ ਪਾਣੀ ਵਿੱਚੋਂ ਦੀ ਲੰਘਣਾ ਮੁਸ਼ਕਿਲ ਹੋ ਰਿਹਾ ਸੀ।

ਇਸ ਸਭ ਸਮੱਸਿਆ ਨੂੰ ਲੈ ਕੇ ‘ਸੱਚ ਕਹੂੰ’ ਵੱਲੋਂ ਇਸ ਸਬੰਧੀ ਪੰਜਾਬੀ ਸੱਚ ਕਹੂੰ ਅਤੇ ਹਿੰਦੀ ਸੱਚ ਕਹੂੰ ’ਚ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਅੱਜ ਸਵੇਰੇ ਜਦੋਂ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਇਸ ਥਾਂ ਦਾ ਦੌਰਾ ਕੀਤਾ ਗਿਆ ਅਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ (Municipal Corporation Patiala) ਵੱਲੋਂ ਛੱਪੜ ਦੇ ਰੂਪ ਵਿੱਚ ਇੱਕਠੇ ਹੋਏ ਪਾਣੀ ਨੂੰ ਕੱਢਿਆ ਗਿਆ, ਉੱਥੇ ਹੀ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ।

ਛੱਤ ਵਾਲੀਆਂ ਟੈਕੀਆਂ ਦੀ ਕੀਤੀ ਗਈ ਚੈਕਿੰਗ, ਕਈ ਟੈਕੀਆਂ ਦੇ ਢੱਕਣ ਗਾਇਬ, ਟੈਕੀਆਂ ’ਚ ਮਰੇ ਪਏ ਹਨ ਜਾਨਵਰ
ਇਸ ਦੌਰਾਨ ਜਦੋਂ ਮੌਕੇ ’ਤੇ ਜਾ ਕੇ ਇਸ ਪੱਤਰਕਾਰ ਵੱਲੋਂ ਇਨ੍ਹਾਂ ਅਧਿਕਾਰੀਆਂ (Municipal Corporation Patiala) ਨੂੰ ਬੇਅੰਤ ਕੰਪਲੈਕਸ ਦੀ ਬਿਲਡਿੰਗ ਉੱਪਰ ਰੱਖੀਆਂ ਟੈਕੀਆਂ ਦੀ ਚੈਕਿੰਗ ਕਰਨ ਲਈ ਕਿਹਾ ਗਿਆ ਤਾਂ ਅਧਿਕਾਰੀਆਂ ਨੇ ਪੌੜੀਆਂ ’ਚ ਲੱਗੇ ਤਾਲੇ ਨੂੰ ਖੁਲਵਾਅ ਕੇ ਜਦੋਂ ਛੱਤ ’ਤੇ ਟੈਕੀਆਂ ਦੀ ਚੈਕਿੰਗ ਕੀਤੀ ਤਾਂ ਦੇਖਿਆ ਗਿਆ ਕਿ ਬਹੁਤ ਸਾਰੀਆਂ ਟੈਕੀਆਂ ਦੇ ਢੱਕਣ ਨਹੀਂ ਸਨ ਅਤੇ ਬਿਨ੍ਹਾਂ ਢੱਕਣ ਵਾਲੀਆਂ ਕਈਆਂ ਟੈਕੀਆਂ ਵਿੱਚ ਜਾਨਵਰ ਵੀ ਮਰੇ ਪਏ ਸਨ। ਇਨ੍ਹਾਂ ਅਧਿਕਾਰੀਆਂ ਵੱਲੋਂ ਇੱਕ ਵਾਰ ਬਿਲਡਿੰਗ ’ਚ ਬਣੇ ਅਲੱਗ-ਅੱਲਗ ਦਫਤਰਾਂ, ਆਈ ਲੈਟਸ ਸੈਟਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੀਆਂ ਆਪਣੀਆਂ ਛੱਤ ਵਾਲੀਆਂ ਟੈਕੀਆਂ ਦੀ ਮੁਰੰਮਤ ਕਰਵਾ ਲੈਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਜ਼ੁਰਮਾਨਾ ਵੀ ਹੋ ਸਕਦਾ ਹੈ।

