ਚੰਗਾ ਸੰਕੇਤ ਨਹੀਂ ਕਿਤਾਬਾਂ ਤੋਂ ਵਧਦੀ ਦੂਰੀ

Distance, Books, Sign

ਹਰਪ੍ਰੀਤ ਸਿੰਘ ਬਰਾੜ                   

ਸਮਾਂ ਹਮੇਸ਼ਾ ਇੱਕੋ-ਜਿਹਾ ਨਹੀਂ ਰਹਿੰਦਾ। ਕਿਤਾਬਾਂ ਕੱਲ੍ਹ ਦੀ ਗੱਲ ਹੋ ਗਈਆਂ ਹਨ। ਅੱਜ ਇੰਟਰਨੈੱਟ ਦਾ ਭੂਤ ਨੌਜਵਾਨੀ ‘ਤੇ ਹਾਵੀ ਹੈ ਅੱਜ ਦਾ ਨੌਜਵਾਨ ਕਿਸੇ ਪੁਰਾਣੇ ਅਤੇ ਨਾਮੀਂ ਲੇਖਕ ਨੂੰ ਨਹੀਂ ਜਾਣਦਾ ਇਸ ਦਾ ਇੱਕੋ-ਇੱਕ ਕਾਰਨ ਸਾਡੀ ਸਿੱਖਿਆ ਪ੍ਰਣਾਲੀ  ਹੈ ਸਕੂਲਾਂ-ਕਾਲਜਾਂ  ‘ਚ ਲਾਈਬ੍ਰੇਰੀਆਂ ਹਨ, ਪਰ ਵਿਦਿਆਰਥੀ ਉੱਥੇ ਨਹੀਂ ਜਾਂਦਾ ਉਸ ਨੂੰ ਮੋਬਾਇਲ ਦੀ ਲਤ ਲੱਗ ਗਈ ਹੈ ਅਧਿਆਪਕ ਵੀ ਲਾਈਬ੍ਰੇਰੀ ਜਾਣ ਲਈ ਪ੍ਰੇਰਿਤ ਨਹੀਂ ਕਰਦੇ, ਇਸੇ ਕਾਰਨ ਉਹ ਕਿਸੇ ਨਾਮਵਰ ਲੇਖਕ ਨੂੰ ਨਹੀਂ ਜਾਣਦੇ ਸਕੂਲ-ਕਾਲਜ ਤਾਂ ਛੱਡੇ ਘਰ ਵਿਚ ਮਾਪੇ ਵੀ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਨਾਲ ਜਾਣੂ ਨਹੀਂ ਕਰਵਾਉਂਦੇ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਜਾਂ ਕੋਚਿੰਗ ਦੀਆਂ ਕਿਤਾਬਾਂ ਹੀ ਸਭ ਕੁਝ ਹਨ ਕਿਤਾਬਾਂ ਹੁਣ ਸਿਰਫ ਲਾਈਬ੍ਰੇਰੀਆਂ ਦੀ ਸੋਭਾ ਵਧਾ ਰਹੀਆਂ ਹਨ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਕਿਵੇਂ ਕਿਤਾਬਾਂ ਲਾਈਬ੍ਰੇਰੀ ‘ਚੋਂ ਬਾਹਰ ਨਿੱਕਲਣ ਅਤੇ ਨੌਜਵਾਨ ਪੀੜ੍ਹੀ ਦਾ ਇਨ੍ਹਾਂ ਪ੍ਰਤੀ ਲਗਾਅ ਅਤੇ ਰੁਝਾਨ ਵਧੇ, ਇਹੋ ਵਿਚਾਰ ਕਰਨ ਵਾਲੀ ਗੱਲ ਹੈ ਜੇਕਰ ਸੱਚੀ ਦੋਸਤੀ ਚਾਹੀਦੀ ਹੈ ਤਾਂ  ਕਿਤਾਬਾਂ  ਨੂੰ ਦੋਸਤ ਬਣਾ ਲਓ, ਕਿਉਂਕਿ ਕਿਤਾਬਾਂ ਕਦੇ ਦਗਾ ਨਹੀਂ ਕਰਦੀਆਂ ਅਤੇ ਨਾ ਹੀ ਝੂਠ ਦੇ ਰਾਹ ‘ਤੇ ਚਲਦੀਆਂ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਇੰਟਰਨੈੱਟ ਦੇ ਯੁੱਗ ‘ਚ  ਮਨੁੱਖ ਕਿਤਾਬਾਂ ਤੋਂ ਬਹੁਤ ਦੂਰ ਹੋ ਗਿਆ ਹੈ ਇਸੇ ਗੱਲ ‘ਤੇ ਚਾਨਣ ਪਾਉਂਦੇ ਹੋਏ ਮਨੁੱਖ ਦੇ ਦਿਲ ਅੰਦਰ ਕਿਤਾਬਾਂ ਪ੍ਰਤੀ ਅਲਖ ਜਗਾਉਣ ਦੀ ਬਹੁਤ ਲੋੜ ਹੈ ਕਿਤਾਬਾਂ ਸਾਡੀ ਜਿੰਦਗੀ  ਨੂੰ ਸਹੀ ਦਿਸ਼ਾ ਦੇਣ ‘ਚ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਹਮੇਸ਼ਾ ਸਾਡੇ ਨਾਲ ਇੱਕ ਸੱਚੇ ਦੋਸਤ ਵਾਂਗ ਰਹਿੰਦੀਆਂ ਹਨ, ਬੱਸ ਸ਼ਰਤ ਇਹੋ ਹੈ ਕਿ ਸਾਡੇ ਅੰਦਰ ਪੜ੍ਹਨ ਅਤੇ ਸਿੱਖਣ ਦਾ ਜਜ਼ਬਾ ਹੋਵੇ ।

ਇੱਕ ਜ਼ਮਾਨਾ ਸੀ ਜਦੋਂ ਕਿਤਾਬਾਂ ਸਭ ਦੀਆਂ ਚੰਗੀਆਂ ਦੋਸਤ ਹੋਇਆ ਕਰਦੀਆਂ ਸਨ ਜਿਵੇਂ-ਜਿਵੇਂ ਸੂਚਨਾ ਤਕਨੀਕ ਅਤੇ ਇੰਟਰਨੈੱਟ ਦਾ ਯੁੱਗ ਪੈਰ ਪਸਾਰਦਾ ਗਿਆ, ਕਿਤਾਬਾਂ ਵੀ ਸਾਡੇ ਤੋਂ ਦੂਰ ਹੁੰਦੀਆਂ ਗਈਆਂ ਹੁਣ ਕਿਤਾਬਾਂ ਦੀ ਥਾਂ ਮੋਬਾਇਲ, ਕੰਪਿਊਟਰ ਅਤੇ ਇੰਟਰਨੈੱਟ ਨੇ ਲੈ ਲਈ ਹੈ ਬਚਪਨ ਤੋਂ ਬੁਢਾਪੇ ਤੱਕ ਪੜ੍ਹਨ-ਲਿਖਣ ਦਾ ਕੰਮ ਲਗਾਤਾਰ ਚਲਦਾ ਰਹਿੰਦਾ ਹੈ ਕਿਤਾਬ ਨੇ ਇੱਕ ਸੱਚੇ ਮਿੱਤਰ ਵਾਂਗ ਸਦਾ ਸਾਡਾ ਸਾਥ ਨਿਭਾਇਆ ਹੈ ਪਰ ਹੁਣ ਇੰਟਰਨੈੱਟ ਦੇ ਪ੍ਰਤੀ ਵਧਦੀ ਦਿਲਚਸਪੀ ਕਾਰਨ ਕਿਤਾਬਾਂ ਤੋਂ ਲੋਕਾਂ ਦੀ ਦੂਰੀ ਵਧਦੀ ਜਾ ਰਹੀ ਹੈ ।

ਅੱਜ ਕਿਤਾਬਾਂ ਦੀ ਥਾਂ ਇੰਟਰਨੈੱਟ ਸਾਈਟਾਂ ਸਾਡੀਆਂ ਮਿੱਤ ਬਣ ਚੁੱਕੀਆਂ ਹਨ। ਅਸੀਂ ਕਿਤਾਬਾਂ ਦੇ ਵਿਵਹਾਰਿਕ, ਸਿੱਖਿਆਦਾਇਕ, ਪੇਰਣਾਦਾਇਕ, ਮਨੋਰੰਜਨ ਅਤੇ ਬਹੁਮੁਖੀ ਗਿਆਨ ਤੋਂ ਆਪਣੀ ਦੂਰੀ ਬਣਾ ਲਈ ਹੈ ਮਨੁੱਖ ਅਤੇ ਕਿਤਾਬਾਂ ਦੇ ਵਿਚਕਾਰ ਪੈਦਾ ਹੋਈ ਇਸ ਦੂਰੀ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ ਅੱਜ ਦਾ ਨੌਜਵਾਨ ਕਿਤਾਬ ਦਾ ਅਰਥ ਪਾਠ-ਪੁਸਤਕ ਹੀ ਸਮਝਦਾ ਹੈ ਸਕੂਲਾ-ਕਾਲਜਾਂ ‘ਚ ਲਾਈਬ੍ਰੇਰੀਆਂ ਜਰੂਰ ਹਨ ਪਰ ਉਨ੍ਹਾਂ ‘ਚ ਜਾਣ ਲਈ ਵਿਦਿਆਰਥੀਆਂ ਕੋਲ ਸਮਾਂ ਨਹੀਂ ਹੈ। ਕਲਾਸ ‘ਚ ਵਿਸ਼ਿਆਂ ਦੇ ਪੀਰੀਅਡ ਜਰੂਰ ਹੁੰਦੇ ਹਨ ਪਰ ਲਾਈਬ੍ਰੇਰੀ ਦਾ ਪੀਰੀਅਡ ਸਮਾਂ-ਸਾਰਣੀ ‘ਚੋਂ ਅਲੋਪ ਹੁੰਦਾ ਜਾ ਰਿਹਾ ਹੈ ਅਧਿਆਪਕ ਵੀ ਬੱਚਿਆਂ ਨੂੰ ਕਿਤਾਬਾਂ ਜਾਂ ਸਾਹਿਤ ਪੜ੍ਹਨ ਸਬੰਧੀ ਜਾਣਕਾਰੀ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਇੰਟਰਨੈੱਟ ਦੇ ਇਸ ਯੁੱਗ ‘ਚ ਅਸੀਂ ਕਿਤਾਬਾਂ ਭੁੱਲ ਗਏ ਹਾਂ ਇਸ ਸੰਚਾਰ ਕ੍ਰਾਂਤੀ ਦੇ ਯੁੱਗ ‘ਚ ਪੜ੍ਹਨ ਦਾ ਮਤਲਬ ਸਿਰਫ ਇੰਟਰਨੈੱਟ ਹੀ ਰਹਿ ਗਿਆ ਹੈ ਵਿਦਿਆਰਥੀ ਅਤੇ ਨੌਜਵਾਨ ਚੌਵੀ ਘੰਟੇ ਹੱਥ ‘ਚ ਮੋਬਾਇਲ ਫੜ੍ਹ ਕੇ ਚੈਟ ਕਰਦੇ ਮਿਲ ਜਾਣਗੇ ਉਹ ਕਿਤਾਬਾਂ ਤੋਂ ਪਰਹੇਜ਼ ਕਰਨ ਲੱਗੇ ਹਨ, ਪਰ ਮੋਬਾਇਲ ਨੂੰ ਚਾਰਜ ਕਰਨਾ ਬਿਲਕੁਲ ਵੀ ਨਹੀਂ ਭੁੱਲਦੇ ਉਨ੍ਹਾਂ ਨੂੰ ਘਰ ਜਾਂ ਬਾਹਰ ਦੱਸਣ ਵਾਲਾ ਕੋਈ ਨਹੀਂ ਹੈ ਕਿ ਕਿਤਾਬਾਂ ਦੀ ਵੀ ਆਪਣੀ ਇੱਕ ਦੁਨੀਆਂ ਹੈ ਟੀ.ਵੀ. ਦੇ ਪ੍ਰੋਗਰਾਮਾਂ ਬਾਰੇ ਤਾਂ ਲਗਭਗ ਸਾਰੇ ਨੌਜਵਾਨ ਤੇ ਵਿਦਿਆਰਥੀ ਜਾਣਦੇ ਹਨ ਪਰ ਉਨ੍ਹਾਂ ਨੂੰ ਕਿਤਾਬਾਂ ਦੀ ਮਹਾਨਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹ ਪੁਸਤਕ ਮੇਲਿਆਂ ‘ਚ ਨਹੀਂ ਜਾਣਾ ਚਾਹੁੰਦੇ ਉਹ ਕਿਸੇ ਚੰਗੇ ਮਾੱਲ ‘ਚ ਜਰੂਰ  ਜਾਣਾ ਚਾਹੁੰਦੇ ਹਨ ਜਿੱਥੇ ਉਨ੍ਹਾਂ ਨੂੰ ਆਪਣੀਆਂ ਮਨਪਸੰਦ ਖਾਣ-ਪੀਣ ਅਤੇ ਪਹਿਣਨ ਦੀਆਂ ਵਸਤਾਂ ਮਿਲ ਜਾਣ।

ਪੁਸਤਕ ਜਾਂ ਕਿਤਾਬ ਲਿਖੇ ਜਾਂ ਛਪੇ ਹੋਏ ਪੰਨਿਆਂ ਦੇ ਸਮੂਹ ਨੂੰ ਕਹਿੰਦੇ ਹਨ। ਇਹ ਕਿਤਾਬਾਂ ਗਿਆਨ ਦਾ ਭੰਡਾਰ ਹਨ ਕਿਤਾਬਾਂ ਮਾੜੀ ਪ੍ਰਵਿਰਤੀ ਤੋਂ ਸਾਡੀ ਰੱਖਿਆ ਕਰਦੀਆਂ ਹਨ ਇਨ੍ਹਾਂ ‘ਚ ਲੇਖਕਾਂ ਦੀ ਜਿੰਦਗੀ ਦੇ ਤਜ਼ਰਬੇ ਸਮਾਏ ਹੁੰਦੇ ਹਨ ਚੰਗੀਆਂ ਕਿਤਾਬਾਂ ਕੋਲ ਹੋਣ ਨਾਲ ਦੋਸਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਕਿਤਾਬਾਂ ਨੂੰ ਪੜ੍ਹ ਕੇ ਅਤੇ ਉਨ੍ਹਾਂ ‘ਤੇ ਚਿੰਤਨ ਕਰਕੇ, ਫੌਰੀ ਸਕੂਨ ਹਾਸਲ ਕੀਤਾ ਜਾ ਸਕਦਾ ਹੈ ਛੋਟੇ ਬੱਚੇ ਵੀ ਬਾਲ ਪੁਸਤਕਾਂ ਦੀਆਂ ਕਹਾਣੀਆਂ ਦੇ ਜਰੀਏ ਬਹੁਤ ਕੁਝ ਸਿੱਖਦੇ ਹਨ ਕਿਤਾਬਾਂ ਗਿਆਨ ਦੀ ਭੁੱਖ ਮਿਟਾਉਂਦੀਆਂ ਹਨ ਕਿਤਾਬਾਂ ਸੰਸਾਰ ਨੂੰ ਬਦਲਣ ਦਾ ਸਾਧਨ ਰਹੀਆਂ ਹਨ ਜਿੰਦਗੀ ‘ਚ ਕਿਤਾਬਾਂ ਸਾਡਾ ਸਹੀ ਮਾਰਗਦਰਸ਼ਨ ਕਰਦੀਆਂ ਹਨ ਕਿਤਾਬਾਂ ਇਕੱਲੇਪਣ ‘ਚ ਮੁਨੱਖ ਦਾ ਸਭ ਤੋਂ ਚੰਗਾ ਸਹਾਰਾ ਹਨ ਕਿਤਾਬਾਂ ਸਾਡੀਆਂ ਉਹ ਮਿੱਤਰ ਹਨ ਜੋ ਬਦਲੇ ‘ਚ ਸਾਡੇ ਤੋਂ ਕੁਝ ਵੀ ਨਹੀਂ ਲੈਂਦੀਆਂ ਕਿਤਾਬਾਂ ਨਵਾਂ ਰਾਹ ਦਿਖਾ ਕੇ ਹੌਂਸਲਾ ਦਿੰਦੀਆਂ ਹਨ ਚੰਗੀਆਂ ਕਿਤਾਬਾਂ ਸਾਨੂੰ ਹਮੇਸ਼ਾ ਹਨ੍ਹੇਰੇ ‘ਚੋਂ ਕੱਢ ਕੇ ਚਾਨਣ ਵੱਲ ਲੈ ਕੇ ਜਾਂਦੀਆਂ ਹਨ ।

ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।