ਇਜ਼ਰਾਈਲ ਤੇ ਹਮਾਸ ’ਚ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਤਾਜ਼ਾ ਹੋਏ ਇੱਕ ਹਮਲੇ ’ਚ 70 ਤੋਂ ਵੱਧ ਉਹ ਲੋਕ ਮਾਰੇ ਗਏ ਜੋ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਸਨ ਜੰਗ ਬੇਸ਼ੱਕ ਫੌਜਾਂ ਦਰਮਿਆਨ ਹੁੰਦੀ ਹੈ ਪਰ ਆਮ ਲੋਕਾਂ ਦੀ ਮੌਤ ਜੰਗ ਦਾ ਕਾਲਾ ਚਿਹਰਾ ਹੀ ਬਿਆਨ ਕਰਦੀ ਹੈ ਦੋ ਜੰਗਾਂ ’ਚ 40 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਲੱਖਾਂ ਲੋਕ ਪਹਿਲਾਂ ਬੇਘਰ ਹੋ ਚੁੱਕੇ ਹਨ। ਓਧਰ ਰੂਸ ਤੇ ਯੂਕਰੇਨ ’ਚ ਵੀ ਇਹੀ ਹਾਲਾਤ ਹੈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਭਵਿੱਖ ’ਚ ਪੱਛਮੀ ਦੇਸ਼ਾਂ ਦੀਆਂ ਫੌਜਾਂ ਯੂਕਰੇਨ ’ਚ ਤਾਇਨਾਤ ਹੋਣਗੀਆਂ ਮੈਕਰੋਨ ਦੇ ਇਸ ਬਿਆਨ ’ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। (Israel-Hamas war)
ਏਮਜ਼ ਮੋਹਾਲੀ ਨੂੰ ਛੇਤੀ ਮਿਲੇਗਾ 6 ਬੈੱਡਾਂ ਵਾਲਾ ਆਈਸੀਯੂ
ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਪੱਛਮੀ ਮੁਲਕ ਅਜਿਹਾ ਨਾ ਸੋਚਣ ਨਹੀਂ ਤਾਂ ਪਰਮਾਣੂ ਜੰਗ ਦੇ ਹਾਲਾਤ ਬਣ ਸਕਦੇ ਹਨ। ਸੰਯੁਕਤ ਰਾਸ਼ਟਰ ਸਮੇਤ ਹੋਰ ਵਿਸ਼ਵ ਸੰਸਥਾਵਾਂ ਜੰਗ ਰੋਕਣ ਲਈ ਨਿਤਾਣੀਆਂ ਜਾਪ ਰਹੀਆਂ ਹਨ। ਬਹੁਤੇ ਤਾਕਤਵਰ ਮੁਲਕ ਜੰਗ ਰੋਕਣ ਲਈ ਅੱਗੇ ਆਉਣ ਦੀ ਥਾਂ ਕਿਸੇ ਨਾ ਕਿਸੇ ਧਿਰ ਦੇ ਸਮੱਰਥਨ ’ਚ ਆ ਕੇ ਆਪਣੇ ਹਿੱਤ ਸਾਧਣ ’ਚ ਜੁਟੇ ਹੋਏ ਹਨ ਕੋਈ ਸ਼ੱਕ ਨਹੀਂ ਕਿ ਜੰਗ ਬਿਨਾਂ ਸ਼ੱਕ ਮਾਨਵਤਾ ’ਤੇ ਕਲੰਕ ਹਨ ਅਤੇ ਅਮਨ-ਅਮਾਨ ਹੀ ਮਨੁੱਖ ਦਾ ਆਦਰਸ਼ ਹੈ ਤਬਾਹੀ ਨਾਲ ਕੋਈ ਵੀ ਮਸਲਾ ਹੱਲ ਨਹੀਂ ਹੋਣਾ ਵਿਸ਼ਵ ਭਾਈਚਾਰੇ ਦੇ ਸੰਕਲਪਾਂ ਨੂੰ ਜ਼ਿੰਦਾ ਰੱਖਣ ਲਈ ਤਾਕਤਵਰ ਮੁਲਕ ਅਮਨ ਨੂੰ ਪਹਿਲ ਦੇਣ ਪਹਿਲੀਆਂ ਦੋ ਸੰਸਾਰ ਜੰਗਾਂ ਦੇ ਜ਼ਖਮ ਅੱਜ ਤੱਕ ਵੀ ਨਹੀਂ ਭਰੇ। (Israel-Hamas war)