ਡੇਰਾ ਸ਼ਰਧਾਲੂ ਨੇ ਪੈਸੇ ਵਾਪਸ ਕਰਕੇ ਇਮਾਨਦਾਰੀ ਵਿਖਾਈ

(ਰਾਜਵਿੰਦਰ ਬਰਾੜ) ਗਿੱਦੜਬਾਹਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਗਿੱਦੜਬਾਹਾ ਦੇ ਡੇਰਾ ਸ਼ਰਧਾਲੂ ਰਾਕੇਸ਼ ਅਹੂਜਾ ਇੰਸਾਂ ਨੇ 1,10,000/ਰੁਪਏ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿੰਦਰ ਨਿਵਾਸੀ ਅੰਕਰਿਆ (ਬਿਹਾਰ) ਡੇਰਾ ਸ਼ਰਧਾਲੂ ਦੀ ਦੁਕਾਨ ’ਤੇ ਆਪਣਾ ਥੈਲਾ ਰੱਖ ਕੇ ਭੁੱਲ ਗਿਆ ਤੇ ਦੁਕਾਨ ਤੋਂ ਚਲਾ ਗਿਆ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਸੰਦੇਸ਼, ਪੜ੍ਹੋ

ਜਦੋਂ ਪੁਲਿੰਦਰ ਨੂੰ ਪਤਾ ਲੱਗਾ ਕਿ ਥੈਲਾ ਤਾਂ ਮੇਰਾ ਦੁਕਾਨ ਵਿਚ ਰਹਿ ਗਿਆ, ਜਿਸ ਵਿਚ 1,10,000/ਰੁਪਏ ਤੇ ਬੈਂਕ ਦੀ ਪਾਸ ਬੁੱਕ ਵੀ ਸੀ, ਤਾਂ ਉਸ ਨੇ ਡੇਰਾ ਸ਼ਰਧਾਲੂ ਰਾਕੇਸ਼ ਅਹੂਜਾ ਇੰਸਾਂ ਨੂੰ ਦੁਕਾਨ ’ਤੇ ਆ ਕੇ ਕਿਹਾ ਕਿ ਮੇਰਾ ਥੈਲਾ ਇੱਥੇ ਰਹਿ ਗਿਆ ਹੈ ਤਾਂ ਡੇਰਾ ਸ਼ਰਧਾਲੂ ਰਾਕੇਸ਼ ਅਹੂਜਾ ਇੰਸਾਂ ਨੇ ਪੂਰਾ ਪਤਾ ਕਰਕੇ ਕਿ ਥੈਲਾ ਜਿਸ ’ਚ 1,10,000/ਰੁਪਏ ਤੇ ਹੋਰ ਜ਼ਰੂਰੀ ਕਾਗਜਾਤ ਉਸ ਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। ਪੁਲਿੰਦਰ ਨਿਵਾਸੀ ਅੰਕਰਿਆ (ਬਿਹਾਰ) ਨੇ ਡੇਰਾ ਸ਼ਰਧਾਲੂ ਰਾਕੇਸ਼ ਅਹੂਜਾ ਇੰਸਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੋਮਪਾਲ ਅਹੂਜਾ ਇੰਸਾਂ (ਪ੍ਰਧਾਨ ਰੈਡੀਮੇਡ ਯੂਨੀਅਨ) ਅਜੀਤ ਸ਼ਰਮਾ, ਅਜੇ ਜੈਨ, ਮੁਕੇਸ਼ ਤਨੇਜਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ