ਮਿੱਡ ਡੇ ਮੀਲ ਸਬੰਧੀ ਵਿਭਾਗ ਨੇ ਕੀਤੇ ਨਵੇਂ ਹੁਕਮ ਜਾਰੀ

ਮੋਹਾਲੀ (ਸੱਚ ਕਹੂੰ ਨਿਊਜ਼) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਮਿਡ-ਡੇਅ ਮੀਲ (Mid Day Meal) ਲੈਣ ਵਾਲੇ ਬੱਚਿਆਂ ਦੀਆਂ ਹੁਣ ਮੌਜਾਂ ਲੱਗਣ ਵਾਲੀਆਂ ਹਨ ਕਿਉਂਕਿ ਹੁਣ ਬੱਚਿਆਂ ਨੂੰ ਰੋਜ਼ਾਨਾ ਇੱਕੋ ਕਿਸਮ ਦਾ ਖਾਣਾ ਨਹੀਂ ਦਿੱਤਾ ਜਾਵੇਗਾ। ਬੱਚਿਆਂ ਨੂੰ ਬਿਲਕੁਲ ਵੱਖਰਾ ਅਤੇ ਸਾਫ-ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀ ਹਫਤੇ ’ਚ ਇੱਕ ਵਾਰ ਖੀਰ ਵੀ ਖਾ ਸਕਣਗੇ।

ਸਿੱਖਿਆ ਵਿਭਾਗ ਵੱਲੋਂ ਮਿਡ-ਡੇਅ ਮੀਲ ਲਈ ਹਫਤਾਵਾਰੀ ਮੈਨਿਊ ਤਿਆਰ ਕੀਤਾ ਗਿਆ ਹੈ, ਜਿਸ ਮੁਤਾਬਕ ਬੱਚਿਆਂ ਦਾ ਖਾਣਾ ਤਿਆਰ ਕੀਤਾ ਜਾਵੇਗਾ। ਵਿਭਾਗ ਵੱਲੋਂ ਸਕੂਲਾਂ ਨੂੰ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਨਿਯਮਾਂ ਦੀ ਉਲੰਘਣਾ ਹੋਈ ਤਾਂ ਅਜਿਹਾ ਕਰਨ ਵਾਲੇ ਸਕੂਲਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। (Mid Day Meal)

ਵਿਭਾਗ ਦੇ ਮੈਨਿਊ ਮੁਤਾਬਕ ਬੱਚਿਆਂ ਨੂੰ ਦਾਲ, ਰੋਟੀ, ਰਾਜਮਾਂਹ, ਚੌਲ, ਕੜ੍ਹੀ, ਮੌਸਮੀ ਸਬਜੀਆਂ ਆਦਿ ਮਿਡ-ਡੇਅ ਮੀਲ ਦੌਰਾਨ ਦਿੱਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਸੂਬੇ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ

LEAVE A REPLY

Please enter your comment!
Please enter your name here