ਸ਼ਰਧਾ ਦਾ ਸੈਲਾਬ, ਸਾਰੇ ਇੰਤਜਾਮ ਪਏ ਛੋਟੇ

ਸ਼ਰਧਾ ਦਾ ਸੈਲਾਬ, ਸਾਰੇ ਇੰਤਜਾਮ ਪਏ ਛੋਟੇ

(ਸੱਚ ਕਹੂੰ ਨਿਊਜ਼) ਸਰਸਾ। 25 ਜਨਵਰੀ ਦੀ ਸ਼ਾਮ ਨੂੰ ਡੇਰਾ ਸੱਚਾ ਸੌਦਾ ’ਚ ਪਵਿੱਤਰ ਅਵਤਾਰ ਦਿਵਸ ਦਾ ਭੰਡਾਰਾ ਧੂਮ-ਧਾਮ ਨਾਲ ਮਨਾਇਆ ਗਿਆ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਜਾ ਦੇ 104ਵੇਂ ਪਵਿੱਤਰ ਅਵਤਾਰ ਦਿਵਸ ’ਤੇ ਹੋਏ ‘ਐਮਐਸਜੀ ਭੰਡਾਰੇ’ ’ਚ ਸ਼ਰਧਾ ਸੈਲਾਬ ਉਮਡ਼ਿਆ। ਸੈਂਕਡ਼ੇ ਏਕਡ਼ ’ਚ ਬਣਾਏ ਗਏ ਪੰਡਾਲ ਸ਼ਰਧਾਲੂਆਂ ਦੇ ਸਾਹਮਣੇ ਛੋਟੇ ਪੈ ਗਏ। ਸਰਦੀ ਦੇ ਬਾਵਜ਼ੂਦ ਸ਼ਰਧਾਲੂਆਂ ਨੇ ਇੱਕ ਚਿੱਤ ਹੋ ਕੇ ਪੂਜਨੀਕ ਗੁਰੂ ਜੀ ਦੇ ਬਚਨਾਂ ਨੂੰ ਸੁਣਿਆ। ਭੰਡਾਰੇ ਮੌਕੇ ਅਨੇਕ ਸੱਭਿਆਚਾਰਕ ਪ੍ਰੋਗਰਾਮ ਹੋਏ।

ਸੈਂਕਡ਼ੇ ਏਕਡ਼ ¹ਚ ਬਣਾਏ ਗਏ ਵਿਸ਼ਾਲ ਪੰਡਾਲ

25 ਜਨਵਰੀ ਸਵੇਰੇ 11 ਵਜੇ ਐਮਐਸਜੀ ਭੰਡਾਰੇ ਦੇ ਰੂਹਾਨੀ ਸਤਿਸੰਗ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸੈਂਕਡ਼ੇ ਏਕਡ਼ ’ਚ ਬਣਾਏ ਗਏ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਚੁੱਕੇ ਸਨ। ਇਸ ਦੇ ਨਾਲ ਹੀ ਆਸ਼ਰਮ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ। ਇਨਾਂ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਸਾਧ-ਸੰਗਤ ਦੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਚਾਰੇ ਪਾਸੇ ਬਣੇ ਸਵਾਗਤੀ ਗੇਟ ਅਨੋਖਾ ਨਜ਼ਾਰਾ ਪੇਸ਼ ਕਰ ਰਹੇ ਸਨ। ਇਸ ਸ਼ੁੱਭ ਮੌਕੇ ਡੇਰਾ ਸੱਚਾ ਸੌਦਾ ਦੇ ਦੇਸ਼-ਵਿਦੇਸ਼ ਦੇ ਸ਼ਰਧਾਲੂ ਆਪਣੀ ਸੱਭਿਆਚਾਰਕ ਪਹਿਰਾਵੇ ਤੇ ਸਾਜਾਂ ’ਤੇ ਨੱਚਦੇ ਹੋਏ ਸਤਿਸੰਗ ਪੰਡਾਲ ’ਚ ਪਹੁੰਚੇ ਅਤੇ ਇੱਕ-ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ ਮਨਾਈ।

ਇਸ ਮੌਕੇ ਪੂਜਨੀਕ ਗੁਰੂ ਜੀ ਦੇ ਮਾਗਰ ਦਰਸ਼ਨ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਤਹਿਤ ਲੋੜਵੰਦਾਂ ਦੀ ਮੱਦਦ ਕੀਤੀ ਗਈ। ਉੱਥੇ ਮੰਦਬੁੱਧੀਆਂ ਦਾ ਸਾਰ-ਸੰਭਲ ਤੇ ਇਲਾਜ ਤੋਂ ਬਾਅਦ ਠੀਕ-ਠਾਕ ਘਰ ਪਹੁੰਚਾਉਣ ’ਚ ਪਹਿਲੇ ਸਥਾਨ ’ਤੇ ਰਹੇ ਰਾਜਸਥਾਨ ਦੇ ਬਲਾਕ ਕੇਸਰੀਸਿੰਘਪੁਰ, ਦੂਜੇ ਸਥਾਨ ’ਤੇ ਰਹੇ ਸੰਗਰੀਆਂ ਤੇ ਤੀਜੇ ਸਥਾਨ ’ਤੇ ਰਹੇ ਪੰਜਾਬ ਦੇ ਬਲਾਕ ਸੁਨਾਮ ਨੂੰ ਪੂਜਨੀਕ ਗੁਰੂ ਜੀ ਨੇ ਸੁੰਦਰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ