ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਰੇਲ ਗੱਡੀ ਹੇਠਾ...

    ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

    Train

    ਘਟਨਾ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੀ | Accident

    • ਬਠਿੰਡਾ ਤੋਂ ਪਟਿਆਲਾ ਵੱਲ ਰਹੀ ਟਰੇਨ ਹੇਠਾਂ ਆਇਆ ਨੌਜਵਾਨ | Accident

    ਬਰਨਾਲਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿਖੇ ਇੱਕ ਨੌਜਵਾਨ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। (Accident) ਰੇਲ ਗੱਡੀ ਬਠਿੰਡਾ ਤੋਂ ਪਟਿਆਲਾ ਵੱਲ ਜਾ ਰਹੀ ਸੀ। ਇਹ ਹਾਦਸਾ ਅੱਜ ਸਵੇਰੇ ਕਰੀਬ 9 ਵਜੇ ਗੋਬਿੰਦ ਕਲੋਨੀ ਕੋਲ ਹੋਇਆ ਦੱਸਿਆ ਜਾ ਰਿਹਾ ਹੈ। ਮਿ੍ਰਤਕ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਬਾਜਾ ਦੇ ਵਜੋਂ ਹੋਈ ਹੈ। ਉਹ ਖਾਨਾ ਰੋਡ ਤੋਂ ਬਰਨਾਲਾ ਦੇ ਐੱਮਡੀ ਕਾਲਜ਼ ਜਾ ਰਿਹਾ ਸੀ। ਇਸ ਦੌਰਾਨ ਬਠਿੰਡਾ ਤੋਂ ਆਉਣ ਵਾਲੀ ਰੇਲ ਗੱਡੀ ਬਾਰੇ ਉਸ ਨੂੰ ਪਤਾ ਨਹੀਂ ਲੱਗਿਆ ਅਤੇ ਗੋਬਿੰਦ ਕਲੋਨੀ ਕੋਲ ਉਸ ਦੇ ਟਰੇਨ ਨੇ ਫੇਟ ਮਾਰ ਦਿੱਤੀ। ਇਹ ਘਟਨਾ ਦਾ ਪਤਾ ਲਗਦੇ ਹੀ ਲੋਕ ਵੀ ਮੌਕੇ ’ਤੇ ਪਹੁੰਚ ਗਏ ਸਨ। ਮਿ੍ਰਤਕ ਨੌਜਵਾਨ ਕੋਲੋਂ ਕੋਈ ਫੋਨ ਵੀ ਨਹੀਂ ਮਿਲਿਆ। ਰੇਲਵੇ ਪੁਲਿਸ ਵੱਲੋਂ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। (Accident)

    ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਲਏ ਅਹਿਮ ਫ਼ੈਸਲੇ, ਨਵੇਂ ਏਜੀ ਦਾ ਨਾਂਅ ਆਇਆ ਸਾਹਮਣੇ

    LEAVE A REPLY

    Please enter your comment!
    Please enter your name here