ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਹੋਵੇਗੀ

ਹਿਸਾਰ। ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਹੋਵੇਗੀ। ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਸਵੇਰੇ 1 ਵਜੇ ਮਹਾਬੀਰ ਸਟੇਡੀਅਮ ਦੇ ਬਾਕਸਿੰਗ ਹਾਲ ਵਿੱਚ ਸ਼ੁਰੂ ਹੋਵੇਗੀ। ਇਹ ਜਾਣਕਾਰੀ ਅੱਜ ਇੱਥੇ ਬਰਵਾਲਾ ਦੇ ਐਸਡੀਐਮ ਅਤੇ ਵੋਟਾਂ ਦੀ ਗਿਣਤੀ ਦੇ ਨੋਡਲ ਅਫ਼ਸਰ ਅਸ਼ੀਰ ਨੈਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 14 ਟੇਬਲ ਲਗਾਏ ਜਾਣਗੇ ਅਤੇ 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਵਿੱਚ ਪੋਸਟਲ ਬੈਲਟ ਅਤੇ ਦੂਜੇ ਪੜਾਅ ਵਿੱਚ ਈਵੀਐਮ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਸੁਧੀਰ ਸੂਰੀ ਦੇ ਕਾਤਲ ਦੀ ਤਸਵੀਰ ਆਈ ਸਾਹਮਣੇ

ਨੋਡਲ ਅਫਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਕਰਮਚਾਰੀਆਂ ਨੂੰ ਬੂਥ ਨੰਬਰ ਅਤੇ ਅਲਾਟ ਕੰਟਰੋਲ ਯੂਨਿਟ ਦੇ ਸੀਰੀਅਲ ਨੰਬਰ ਦਾ ਮਿਲਾਨ ਕਰਨ ਤੋਂ ਬਾਅਦ ਹੀ ਗਿਣਤੀ ਸ਼ੁਰੂ ਕਰਨੀ ਪਵੇਗੀ। ਦੂਜੇ ਪਾਸੇ ਜ਼ਿਮਨੀ ਚੋਣ ਤੋਂ ਬਾਅਦ ਈ.ਵੀ.ਐਮ ਅਤੇ ਵੀਵੀਪੈਟ ਸੀਲ ਕਰਕੇ ਚੋਣ ਨਿਗਰਾਨ ਐਮੈ ਮੱਥੂ ਕੁਮਾਰ, ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਉੱਤਮ ਸਿੰਘ ਦੀ ਮੌਜੂਦਗੀ ’ਚ ਕੱਲ ਰਾਤ ਲਗਭਗ 12 ਵਜੇ ਮਹਾਂਬਰੀ ਸਟੇਡੀਅਮ ’ਚ ਬਣਾਏ ਗਏ ਸਟਾਂਗ ਰੂਮ ’ਚ ਸੀਲ ਕਰਕੇ ਸਖਤ ਸੁਰੱਖਿਆ ਵਿਵਸਥਾ ਦਰਮਿਆਨ ਰਖਵਾ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here