ਸ਼੍ਰੀਲੰਕਾ ਬਨਾਮ ਇੰਗਲੈਂਡ: ਕਰੋ ਜਾਂ ਮਰੋ ਦੇ ਮੁਕਾਬਲੇ ’ਚ ਇੰਗਲੈਂਡ ਲਈ ਜਿੱਤ ਜ਼ਰੂਰੀ

ਸ੍ਰੀਲੰਕਾ ਜਿੱਤ ਨਾਲ ਖਤਮ ਕਰਨਾ ਜਾਵੇਗਾ ਟੂਰਨਾਮੈਂਟ (Sri Lanka vs England Live )

(ਸਪੋਰਟਸ ਡੈਸਕ)। ਟੀ-20 ਵਿਸ਼ਵ ਕੱਪ (Sri Lanka vs England Live ) ‘ਚ ਅੱਜ ਕਰੋ ਜਾਂ ਮਰੋ ਦੇ ਮੁਕਾਬਲੇ ’ਚ ਇੰਗਲੈਂਡ ਨੂੰ ਹਰ ਹਾਲ ’ਚ ਜਿੱਤ ਦਰਜ ਕਰਨੀ ਪਵੇਗੀ। ਜੇਕਰ ਇੰਗਲੈਂਡ ਇਹ ਮੈਚ ਹਾਰ ਜਾਂਦੀ ਹੈ ਤਾਂ ਉਸ ਦੀਆਂ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ। ਦੂਜੇ ਪਾਸੇ ਸ਼੍ਰੀਲੰਕਾ ਨੂੰ ਇਸ ਮੈਚ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ ਉਹ ਟੂਰਨਾਮੈਂਟ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਸ਼੍ਰੀਲੰਕਾ ਨੇ 4 ਮੈਚਾਂ ‘ਚੋਂ 2 ਜਿੱਤੇ ਹਨ ਅਤੇ 2 ਹਾਰੇ ਹਨ। ਜੇਕਰ ਟੀਮ ਜਿੱਤ ਵੀ ਜਾਂਦੀ ਹੈ ਤਾਂ ਉਸ ਦੇ ਸਿਰਫ 6 ਅੰਕ ਹੋਣਗੇ ਜੋ ਸੈਮੀਫਾਈਨਲ ‘ਚ ਪ੍ਰਵੇਸ਼ ਕਰਨ ਲਈ ਕਾਫੀ ਨਹੀਂ ਹਨ। ਦੂਜੇ ਪਾਸੇ ਇੰਗਲੈਂਡ ਨੂੰ ਆਇਰਲੈਂਡ ਤੋਂ 1 ਮੈਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ ਟੀਮ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ ਵੀ 7 ਅੰਕ ਹੋ ਜਾਣਗੇ, ਫਿਰ ਉੱਚ ਨੈੱਟ ਰਨ ਰੇਟ ਕਾਰਨ ਆਸਟ੍ਰੇਲੀਆ ਦੀ ਬਜਾਏ ਇੰਗਲੈਂਡ ਦੂਜੇ ਨੰਬਰ ‘ਤੇ ਆ ਜਾਵੇਗਾ।

ਇਹ ਵੀ ਪੜ੍ਹੋ :  ਸੁਧੀਰ ਸੂਰੀ ਦੇ ਕਾਤਲ ਦੀ ਤਸਵੀਰ ਆਈ ਸਾਹਮਣੇ

ਇੰਗਲੈਂਡ ਦੀ ਨੈੱਟ ਰਨ ਰੇਟ ਦਾ ਵੀ ਰੱਖਣਾ ਵੀ ਧਿਆਨ

ਜੇਕਰ ਇੰਗਲੈਂਡ ਨੇ ਸੈਮੀਫਾਈਨਲ ‘ਚ ਜਾਣਾ ਹੈ ਤਾਂ ਉਸ ਲਈ ਸ਼੍ਰੀਲੰਕਾ ਨੂੰ ਹਰਾਉਣਾ ਜ਼ਰੂਰੀ ਹੋਵੇਗਾ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਹੁਣ ਤੱਕ 7 ਅੰਕ ਹਨ ਜਦੋਂਕਿ ਇੰਗਲੈਂਡ ਦੇ 5 ਅੰਕ ਹਨ। ਇੰਗਲੈਂਡ ਦੀ ਨੈੱਟ ਰਨ ਰੇਟ ਨਿਊਜ਼ੀਲੈਂਡ ਤੋਂ ਘੱਟ ਹੈ ਪਰ ਆਸਟ੍ਰੇਲੀਆ ਤੋਂ ਬਿਹਤਰ ਹੈ। ਅਜਿਹੇ ‘ਚ ਜੇਕਰ ਇੰਗਲੈਂਡ ਸ਼੍ਰੀਲੰਕਾ ਨੂੰ ਹਰਾਉਂਦਾ ਹੈ ਤਾਂ ਸੈਮੀਫਾਈਨਲ ‘ਚ ਉਸ ਦੀ ਟਿਕਟ ਪੱਕੀ ਹੋ ਜਾਂਦੀ ਹੈ।

ਇੰਗਲੈਂਡ ਟੀਮ ਕੋਲ ਜੋਸ ਬਟਲਰ ਵਰਗੇ ਪਾਵਰ ਹਿਟਰ (T-20 World Cup)

ਇੰਗਲੈਂਡ ਨੂੰ ਸ਼ੁਰੂਆਤ ‘ਚ ਆਇਰਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਨਿਊਜ਼ੀਲੈਂਡ ਖਿਲਾਫ ਜਿੱਤ ਦਰਜ ਕਰਕੇ ਇੰਗਲੈਂਡ ਨੇ ਵਿਸ਼ਵ ਕੱਪ ‘ਚ ਫਿਰ ਤੋਂ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ ਹੈ। ਟੀਮ ਕੋਲ ਜੋਸ ਬਟਲਰ ਵਰਗੇ ਪਾਵਰ ਹਿਟਰ ਅਤੇ ਡੇਵਿਡ ਮਲਾਨ ਵਰਗੇ ਖਿਡਾਰੀ ਹਨ ਜੋ ਆਪਣੀ ਬੱਲੇਬਾਜ਼ੀ ਨਾਲ ਮੈਚ ਦਾ ਰੁਖ ਬਦਲ ਸਕਦੇ ਹਨ। ਦੂਜੇ ਪਾਸੇ ਸੈਮ ਕੁਰਾਨ ਅਤੇ ਮਾਰਕ ਵੁੱਡ ਆਪਣੀ ਗੇਂਦਬਾਜ਼ੀ ਨਾਲ ਸਾਹਮਣੇ ਵਾਲੀ ਟੀਮ ਨੂੰ ਪਰੇਸ਼ਾਨ ਕਰ ਸਕਦੇ ਹਨ।

ਸ੍ਰੀਲੰਕਾ ਨੇ 4 ‘ਚੋਂ ਸਿਰਫ 2 ਮੈਚ ਜਿੱਤੇ

ਸ੍ਰੀਲੰਕਾ ਦਾ ਵਿਸ਼ਵ ਕੱਪ ’ਚ ਪ੍ਰਦਰਸ਼ਨ ਕੁਛ ਖਾਸ ਨਹੀਂ ਰਿਹਾ ਹੈ। ਗਰੁੱਪ 1 ਵਿੱਚ ਸ੍ਰੀਲੰਕਾ ਹੀ ਇੱਕ ਅਜਿਹੀ ਟੀਮ ਹੈ ਜਿਸ ਨੇ ਆਪਣੇ ਪੂਰੇ ਮੈਚ ਖੇਡੇ ਹਨ। ਟੀਮ ਦਾ ਇੱਕ ਵੀ ਮੈਚ ਮੀਂਹ ਵਿੱਚ ਨਹੀਂ ਹੋਇਆ। ਚਾਰ ਮੈਚ ਖੇਡਣ ਦੇ ਬਾਵਜੂਦ ਸ਼੍ਰੀਲੰਕਾ ਇਸ ਦਾ ਜ਼ਿਆਦਾ ਫਾਇਦਾ ਨਹੀਂ ਉਠਾ ਸਕਿਆ। ਕਿਉਂਕਿ ਟੀਮ ਨੇ 4 ‘ਚੋਂ ਸਿਰਫ 2 ਮੈਚ ਜਿੱਤੇ ਹਨ ਅਤੇ ਹੁਣ ਉਹ ਸੈਮੀਫਾਈਨਲ ਦੀ ਦੌੜ ‘ਚੋਂ ਬਾਹਰ ਹੋ ਗਈ ਹੈ। ਸ੍ਰੀਲੰਕਾ ਨੇ ਆਪਣਾ ਪਹਿਲਾ ਮੈਚ ਆਇਰਲੈਂਡ ਖ਼ਿਲਾਫ਼ ਜਿੱਤਿਆ ਸੀ ਪਰ ਉਸ ਤੋਂ ਬਾਅਦ ਉਸ ਨੂੰ ਨਿਊਜ਼ੀਲੈਂਡ ਅਤੇ ਆਸਟਰੇਲੀਆ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼੍ਰੀਲੰਕਾ ਦੇ ਸਟਾਰ ਖਿਡਾਰੀਆਂ ਵਨਿੰਦੂ ਹਸਾਰੰਗਾ ਅਤੇ ਧਨੰਜੇ ਡੀ ਸਿਲਵਾ ਨੇ ਅਫਗਾਨਿਸਤਾਨ ਖਿਲਾਫ ਆਖਰੀ ਮੈਚ ‘ਚ ਟੀਮ ਨੂੰ ਜਿੱਤ ਦਿਵਾਈ ਸੀ। ਅਫਗਾਨਿਸਤਾਨ ‘ਤੇ ਛੇ ਵਿਕਟਾਂ ਦੀ ਜਿੱਤ ਦੇ ਬਾਵਜੂਦ ਉਨ੍ਹਾਂ ਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ