ਮੰਤਰੀ ਬੰਣਨ ਲਈ ਤਰਲੋਮੱਛੀ ਹੋਈ ਕਾਂਗਰਸੀ ਵਿਧਾਇਕ, ਖ਼ੁਦ ਕਰਨ ਲਗੇ ਹੋਏ ਐ ਆਪਣਾ ਨਾਂਅ

Congress, Legislator, Tired, Joining, Cabinet, Name, Himself

ਜਲੰਧਰ ਵਿਖੇ ਨਵਜੋਤ ਸਿੱਧੂ ਨੇ ਐਲਾਨੀਆ ਪਰਗਟ ਸਿੰਘ ਨੂੰ ਖੇਡ ਮੰਤਰੀ | (Chandigarh News)

  • ਪਹਿਲੀ ਵਾਰ ਵਿਧਾਇਕ ਬਣੇ ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਅਤੇ ਰਾਣਾ ਸੋਢੀ ਪੇਸ਼ ਕਰ ਚੁੱਕੇ ਹਨ ਆਪਣਾ ਨਾਂਅ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਕਾਂਗਰਸੀ ਵਿਧਾਇਕ ਮੰਤਰੀ ਬੰਨਣ ਲਈ ਤਰਲੋਮੱਛੀ ਹੋਏ ਫਿਰਦੇ ਹਨ, ਹਾਲਾਤ ਤਾਂ ਇਹ ਹਨ ਕਿ ਕਈ ਵਿਧਾਇਕ ਤਾਂ ਖੁਦ ਦਾ ਨਾਂਅ ਹੀ ਖੁਦ ਹੀ ਮੰਤਰੀ ਦੇ ਅਹੁਦੇ ਲਈ ਪੇਸ਼ ਕਰਨ ਵਿੱਚ ਲਗੇ ਹੋਏ, ਇਸ ਵਿੱਚ ਕੁਝ ਸੀਨੀਅਰ ਵਿਧਾਇਕ ਹਨ ਤਾਂ ਕੁਝ ਪਹਿਲੀ ਵਾਰ ਜਿੱਤ ਕੇ ਆਏ ਨੌਜਵਾਨ ਵਿਧਾਇਕ ਲਗੇ ਹੋਏ ਹਨ। ਇਥੇ ਹੀ ਪਹਿਲੀ ਵਾਰ ਕਾਂਗਰਸ ਵਿੱਚ ਵਿਧਾਇਕ ਬਣੇ ਪਰਗਟ ਸਿੰਘ ਨੂੰ ਤਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਖੇਡ ਮੰਤਰੀ ਵੀ ਐਲਾਨ ਦਿੱਤਾ ਹੈ। (Chandigarh News)

ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ੁਦ ਜਾਣਕਾਰੀ ਨਹੀਂ ਹੈ ਕਿ ਪੰਜਾਬ ਦੇ ਮੰਤਰੀ ਮੰਡਲ ਵਿੱਚ ਵਾਧਾ ਕਦੋਂ ਹੋਏਗਾ ਅਤੇ ਕਿਹੜੇ ਕਿਹੜੇ ਵਿਧਾਇਕ ਉਸ ਵਿੱਚ ਸ਼ਾਮਲ ਹੋਣਗੇ। ਜਿਸ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਤੱਕ ਇੱਕ ਵੀ ਵਿਧਾਇਕ ਦਾ ਨਾਂਅ ਨਹੀਂ ਲਿਆ ਹੈ, ਜਿਹੜਾ ਕਿ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਜਾ ਰਿਹਾ ਹੋਵੇ। ਜਦੋਂ ਕਿ ਦੂਜੇ ਪਾਸੇ ਵਿਧਾਇਕ ਇੰਨੇ ਜਿਆਦਾ ਕਾਹਲੇ ਹਨ ਕਿ ਉਹ ਖ਼ੁਦ ਦੀ ਦਾਅਵੇਦਾਰੀ ਪੇਸ਼ ਕਰਦੇ ਹੋਏ ਮੰਤਰੀ ਬਣਾਉਣ ਲਈ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ। (Chandigarh News)

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਨਾਲ ਜੁੜੀ ਵੱਡੀ ਖ਼ਬਰ

ਧੂਰੀ ਤੋਂ ਪਹਿਲੀ ਵਾਰ ਵਿਧਾਇਕ ਬਣੇ ਦਲਵੀਰ ਗੋਲਡੀ ਨੇ ਬੀਤੇ ਦਿਨੀਂ ਯੂਥ ਕੋਟੇ ਵਿੱਚੋਂ ਬਤੌਰ ਮੰਤਰੀ ਆਪਣਾ ਨਾਂਅ ਪੇਸ਼ ਕਰ ਦਿੱਤਾ ਹੈ। ਦਲਵੀਰ ਗੋਲਡੀ ਦਾ ਕਹਿਣਾ ਹੈ ਕਿ ਉਹ ਯੂਥ ਕੋਟੇ ਵਿੱਚ ਮੰਤਰੀ ਬੰਨਣ ਲਈ ਸਭ ਤੋਂ ਚੰਗੇ ਦਾਅਵੇਦਾਰ ਹਨ। ਜਦੋਂ ਕਿ ਅਮਰਿੰਦਰ ਸਿੰਘ ਦੇ ਖ਼ਾਸਮ ਖਾਸ ਗੁਰੂ ਹਰਸਹਾਏ ਤੋਂ 4ਵੀ ਵਾਰ ਵਿਧਾਇਕ ਬਣੇ ਰਾਣਾ ਸੋਢੀ ਹਾਲਾਂਕਿ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ ਪਰ ਫਿਰ ਵੀ ਉਨ੍ਹਾਂ ਨੇ ਆਪਣਾ ਨਾਂਅ ਖ਼ੁਦ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ ਕੁਝ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਵਿੱਚ ਨਾਂਅ ਆਉਣ ਤੋਂ ਬਾਅਦ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਵਿਰੋਧੀ ਨਹੀਂ ਚਾਹੁੰਦੇ ਹਨ ਕਿ ਉਹ ਕੈਬਨਿਟ ਮੰਤਰੀ ਬੰਨਣ ਤਾਂ ਹੀ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਜਲਦ ਹੀ ਕੈਬਨਿਟ ਮੰਤਰੀ ਬੰਨਣ ਵਾਲੇ ਹਨ।

ਹੁਣ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਸਾਥੀ ਵਿਧਾਇਕ ਪਰਗਟ ਸਿੰਘ ਦਾ ਨਾਂਅ ਬਤੌਰ ਕੈਬਨਿਟ ਮੰਤਰੀ ਪੇਸ਼ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਮਹਿਕਮਾ ਵੀ ਅਲਾਟ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਪਰਗਟ ਸਿੰਘ ਹੀ ਪੰਜਾਬ ਦੇ ਸਭ ਤੋਂ ਚੰਗੇ ਖੇਡ ਮੰਤਰੀ ਹੋ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਖੇਡ ਮੰਤਰੀ ਹੀ ਬਣਾਇਆ ਜਾਣਾ ਚਾਹੀਦਾ ਹੈ। ਇਨਾਂ ਨਾਵਾਂ ਤੋਂ ਇਲਾਵਾ ਸੰਗਰੂਰ ਤੋਂ ਵਿਧਾਇਕ ਵਿਜੇਂਇੰਦਰ ਸਿੰਗਲਾ ਨੂੰ ਵੀ ਉਨ੍ਹਾਂ ਦੇ ਸਾਥੀ ਕੈਬਨਿਟ ਮੰਤਰੀ ਐਲਾਨ ਚੁੱਕੇ ਹਨ। ਵਿਜੇਂਇੰਦਰ ਸਿੰਗਲਾ ਨੂੰ ਤਾਂ ਪੰਜਾਬ ਦੇ ਖਜਾਨਾ ਮੰਤਰੀ ਵੀ ਸੰਗਰੂਰ ਦੇ ਕਾਂਗਰਸੀਆਂ ਨੇ ਪੇਸ਼ ਕਰ ਦਿੱਤਾ ਹੈ ਤਾਂ ਦੂਜੇ ਪਾਸੇ 5ਵੀ ਵਾਰ ਵਿਧਾਇਕ ਬਣੇ ਰਾਕੇਸ਼ ਪਾਂਡੇ ਦੇ ਸਾਥੀਆਂ ਵਲੋਂ ਵੀ ਉਨ੍ਹਾਂ ਦਾ ਨਾਂਅ ਕੈਬਨਿਟ ਮੰਤਰੀ ਵਲੋਂ ਪੇਸ਼ ਕਰਦੇ ਹੋਏ ਤਿਆਰੀਆਂ ਤੱਕ ਸ਼ੁਰੂ ਕਰ ਦਿੱਤੀ ਗਈਆਂ ਹਨ।

ਮੰਤਰੀ ਮੰਡਲ ਵਾਧੇ ਤੋਂ ਬਾਅਦ ਕਾਂਗਰਸ ਵਿੱਚ ਪੈ ਸਕਦੀ ਐ ਫੁਟ | Chandigarh News

ਜਿਸ ਤਰੀਕੇ ਨਾਲ ਪਹਿਲੀ ਵਾਰ ਪੰਜਾਬ ਦੀ ਸਿਆਸਤ ਵਿੱਚ ਖ਼ੁਦ ਵਿਧਾਇਕ ਆਪਣੇ ਆਪ ਨੂੰ ਕੈਬਨਿਟ ਮੰਤਰੀ ਲਈ ਪੇਸ਼ ਕਰਨ ਵਿੱਚ ਲਗੇ ਹੋਏ ਹਨ ਤਾਂ ਮੰਤਰੀ ਮੰਡਲ ਵਿੱਚ ਵਾਧੇ ਤੋਂ ਬਾਅਦ ਕਾਂਗਰਸ ਪਾਰਟੀ ਵੱਡੇ ਪੱਧਰ ‘ਤੇ ਫੁਟ ਦਾ ਸ਼ਿਕਾਰ ਹੋ ਸਕਦੀ ਹੈ। ਪੰਜਾਬ ਵਿੱਚ ਇਸ ਸਮੇਂ ਡੇਢ ਦਰਜਨ ਦੇ ਲਗਭਗ ਵਿਧਾਇਕ ਮੰਤਰੀ ਬੰਨਣ ਲਈ ਭੱਜ-ਦੌੜ ਕਰ ਰਹੇ ਹਨ ਪਰ ਮੰਤਰੀ ਸਿਰਫ਼ 9 ਹੀ ਬਣਾਏ ਜਾਣਗੇ ਤਾਂ ਬਾਕੀ ਰਹਿ ਜਾਣ ਵਾਲੇ ਵਿਧਾਇਕ ਪਾਰਟੀ ਵਿੱਚ ਨਰਾਜ਼ਗੀ ਜਾਂ ਫਿਰ ਫੁਟ ਪਾਉਣ ਦੀ ਕੋਸ਼ਸ਼ ਕਰ ਸਕਦੇ ਹਨ। ਕਾਂਗਰਸ ਪਾਰਟੀ ਵਿੱਚ ਵਿਧਾਇਕਾਂ ਵਲੋਂ ਕੀਤੀ ਜਾਣ ਵਾਲੀ ਪੇਸ਼ਕਾਰੀ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ• ਕੋਈ ਵੀ ਕਾਰਵਾਈ ਨਹੀਂ ਕਰ ਰਹੇ ਹਨ।