ਲੂੰਬੜੀ ਦੀ ਚਤੁਰ ਚਲਾਕੀ

ਲੂੰਬੜੀ ਦੀ ਚਤੁਰ ਚਲਾਕੀ

ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ-ਖੇਡਦੇ ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਵਰ ਉਨ੍ਹਾਂ ਦੀ ਦੋਸਤੀ ਨੂੰ ਵੇਖ ਕੇ ਸੜਦੇ ਸਨ ਜਦੋਂ ਕਦੇ ਸ਼ੇਰ ਬਿਮਾਰ ਪੈ ਜਾਂਦਾ ਸੀ ਤਾਂ ਰਿੱਛ ਉਸ ਨੂੰ ਗੁਫਾ ਦੇ ਅੰਦਰ ਹੀ ਖਾਣਾ ਲਿਆ ਕੇ ਦਿੰਦਾ ਸੀ ਅਤੇ ਜਦੋਂ ਕਦੇ ਰਿੱਛ ਬਿਮਾਰ ਹੁੰਦਾ ਤਾਂ ਸ਼ੇਰ ਉਸ ਦੀ ਖੂਬ ਸੇਵਾ ਕਰਦਾ ਸੀ

ਇੱਕ ਸਮੇਂ ਦੀ ਗੱਲ ਹੈ ਕਿ ਜੰਗਲ ’ਚ ਭਿਆਨਕ ਕਾਲ ਪਿਆ, ਦਰੱਖਤ, ਪੌਦੇ, ਤਲਾਬ ਸਭ ਸੁੱਕ ਗਏ ਸਾਰੇ ਜਾਨਵਰ ਭੋਜਨ ਦੇ ਇੱਕ-ਇੱਕ ਦਾਣੇ ਨੂੰ ਤਰਸਣ ਲੱਗੇ ਫਿਰ ਉਨ੍ਹਾਂ ਨੇੇ ਪੇਟ ਦੀ ਅੱਗ ਬੁਝਾਉਣ ਲਈ ਆਪਸ ’ਚ ਹੀ ਇੱਕ-ਦੂਜੇ ਨੂੰ ਖਾਣਾ ਸ਼ੁਰੂ ਕਰ ਦਿੱਤਾ ਪਰ ਸ਼ੇਰ ਤੇ ਰਿੱਛ ਦੀ ਦੋਸਤੀ ਉਹੋ-ਜਿਹੀ ਬਣੀ ਰਹੀ ਜਦੋਂ ਜੰਗਲ ਦੇ ਸਾਰੇ ਜਾਨਵਰ ਪਸ਼ੂ-ਪੰਛੀ ਖਤਮ ਹੋ ਗਏ ਸ਼ੇਰ ਤੇ ਰਿੱਛ ਦਾ ਵੀ ਭੁੱਖ ਦੇ ਮਾਰੇ ਬੁਰਾ ਹਾਲ ਹੋਣ ਲੱਗਾ ਉਹ ਬੇਹੋਸ਼ ਹੋਣ ਲੱਗੇ ਤੇ ਆਪਣੇ ਸ਼ਿਕਾਰ ਦੀ ਭਾਲ ’ਚ ਜੰਗਲ ’ਚ ਦਰ-ਦਰ ਦੀਆਂ ਠੋ੍ਹਕਰਾਂ ਖਾਣ ਲੱਗੇ

ਤੁਰਦੇ-ਤੁਰਦੇ ਉਹ ਆਪਣੀ ਗੁਫਾ ਤੋਂ ਕਾਫੀ ਦੂਰ ਨਿੱਕਲ ਆਏ ਹੁਣ ਤਾਂ ਉਨ੍ਹਾਂ ਦੇ ਵੱਸ ’ਚ ਤੁਰਨਾ ਵੀ ਨਹੀਂ ਰਿਹਾ ਉਹ ਥੱਕ ਕੇ ਬੈਠਣ ਹੀ ਵਾਲੇ ਸਨ ਕਿ ਰਿੱਛ ਨੇ ਵੇਖਿਆ, ਸਾਹਮਣੇ ਇੱਕ ਲੂੰਬੜੀ ਖੜ੍ਹੀ ਕਿਸੇ ਚੀਜ਼ ਨਾਲ ਜੂਝ ਰਹੀ ਹੈ, ਉਸ ਨੇ ਸ਼ੇਰ ਨੂੰ ਕਿਹਾ, ‘‘ਭਾਈ ਸ਼ੇਰ! ਮੈਨੂੰ ਇੱਕ ਲੂੰਬੜੀ ਨਜ਼ਰ ਆ ਰਹੀ ਹੈ ਤੁਸੀਂ ਚਾਹੋ ਤਾਂ ਉਸ ਦਾ ਸ਼ਿਕਾਰ ਕਰ ਸਕਦੇ ਹੋ?’’ ਸ਼ੇਰ ਨੇ ਆਸਾ ਵੇਖਿਆ ਨਾ ਪਾਸਾ ਝੱਟ ਛਾਲਾਂ ਮਾਰਦਾ ਉਸ ਵੱਲ ਭੱਜਾ

ਲੂੰਬੜੀ ਨੇ ਜਦੋਂ ਸ਼ੇਰ ਨੂੰ ਆਪਣੇ ਵੱਲ ਆਉਂਦਾ ਵੇਖਿਆ ਤਾਂ ਉੱਥੋਂ ਭੱਜ ਪਈ ਸ਼ੇਰ ਨੇ ਉੱਥੇ ਪਹੁੰਚ ਕੇ ਵੇਖਿਆ ਕਿ ਇੱਕ ਬਹੁਤ ਵੱਡਾ ਹਿਰਨ ਮਰਿਆ ਪਿਆ ਹੈ ਜਿਸ ਨੂੰ ਲੂੰਬੜੀ ਖਾ ਰਹੀ ਸੀ ਸ਼ੇਰ ਮਨ ਹੀ ਮਨ ਬਹੁਤ ਖੁਸ਼ ਹੋਇਆ ਕੁਝ ਦੇਰ ਬਾਅਦ ਰਿੱਛ ਵੀ ਉੱਥੇ ਪਹੁੰਚ ਗਿਆ ਅਤੇ ਦੋਵੇਂ ਮਰੇ ਹੋਏ ਹਿਰਨ ਨੂੰ ਖਾਣ ਲੱਗੇ ਲੂੰਬੜੀ, ਜੋ ਖੁਦ ਵੀ ਬਹੁਤ ਭੁੱਖੀ ਦੂਰ ਖੜ੍ਹੀ ਇਹ ਵੇਖ ਰਹੀ ਸੀ ਉਦੋਂ ਉਸ ਦੇ ਮਨ ’ਚ ਵਿਚਾਰ ਆਇਆ, ਉਸ ਨੇ ਵੇਖਿਆ ਕਿ ਸ਼ੇਰ ਨੇੜੇ ਹੀ ਇੱਕ ਤਲਾਬ ’ਚ ਪਾਣੀ ਪੀਣ ਜਾ ਰਿਹਾ ਹੈ

ਉਹ ਭੱਜ ਕੇ ਰਿੱਛ ਕੋਲ ਆਈ ਤੇ ਕਹਿੰਦੀ, ‘‘ਵਾਹ ਰਿੱਛ ਭਾਈ, ਇਹ ਵੀ ਕੋਈ ਦੋਸਤੀ ਹੈ ਕਿ ਸ਼ਿਕਾਰ ਤੁਸੀਂ ਵੇਖੋ ਤੇ ਹੱਥ ਸਾਫ ਸ਼ੇਰ ਕਰ ਜਾਵੇ ਤੈਨੂੰ ਖਾਣ ਲਈ ਪੁੱਛਿਆ ਤੱਕ ਨਹੀਂ’’ ਰਿੱਛ ਭੁੱਖਾ ਤਾਂ ਸੀ ਹੀ ਭੁੱਖ ’ਚ ਕੁਝ ਨਹੀਂ ਸੁੱਝਦਾ ਉਸ ਦੇ ਮਨ ’ਚ ਗੱਲ ਜਚ ਗਈ
ਜਦੋਂ ਸ਼ੇਰ ਪਾਣੀ ਪੀ ਕੇ ਵਾਪਸ ਆਇਆ ਤੇ ਹਿਰਨ ਵੱਲ ਵਧਿਆ ਤਾਂ ਰਿੱਛ ਤੁਰੰਤ ਗੁਰਾ ਕੇ ਬੋਲਿਆ, ‘‘ਬੱਸ ਭਾਈ, ਤੂੰ ਬਹੁਤ ਖਾ ਲਿਆ ਹੁਣ ਮੈਨੂੰ ਖਾਣ ਦੇ’’ ਸ਼ੇਰ ਨੇ ਕਿਹਾ, ‘‘ਤੈਨੂੰ ਪਤਾ ਨਹੀਂ, ਮੈਂ ਜੰਗਲ ਦਾ ਰਾਜਾ ਹਾਂ ਤੁਸੀਂ ਮੇਰੇ ਟੁਕੜਿਆਂ ’ਤੇ ਪਲਦੇ ਆ ਰਹੇ ਹੋ ਤੇ ਹੁਣ ਮੈਨੂੰ ਹੀ ਅੱਖਾਂ ਵਿਖਾਉਂਦੇ ਹੋ’’ ‘‘ਹਿਰਨ ਪਹਿਲਾਂ ਮੈਂ ਵੇਖਿਆ ਹੈ, ਇਸ ’ਤੇ ਮੇਰਾ ਹੱਕ ਹੈ ਤੁਸੀਂ ਕੌਣ ਹੁੰਦੇ ਹੋ ਮੇਰੇ ਤੋਂ ਪੁੱਛੇ ਬਿਨਾ ਖਾਣ ਵਾਲੇ?’’ ਰਿੱਛ ਨੇ ਕਿਹਾ

‘‘ਜੰਗਲ ਦੇ ਸਾਰੇ ਜਾਨਵਰ ਮੇਰੇ ਤੋਂ ਡਰਦੇ ਹਨ ਮੈਂ ਜੰਗਲ ਦਾ ਰਾਜਾ ਹਾਂ ਤੇ ਸਭ ਤੋਂ ਤਾਕਤਵਰ ਵੀ ਭਾਵੇਂ ਲੂੰਬੜੀ ਮਾਸੀ ਤੋਂ ਪੁੱਛ ਲਿਓ’’ ਸ਼ੇਰ ਨੇ ਕਿਹਾ ‘‘ਤੁਸੀਂ ਠੀਕ ਕਹਿੰਦੇ ਹੋ ਰਾਜਨ, ਤੁਸੀਂ ਹੀ ਜੰਗਲ ਦੇ ਰਾਜਾ ਹੋ ਤੇ ਸਰਵਸ਼ਕਤੀਮਾਨ’’ ਲੂੰਬੜੀ ਨੇ ਜਵਾਬ ਦਿੱਤਾ ਲੂੰਬੜੀ ਖੁਸ਼ ਸੀ ਕਿਉਂਕਿ ਉਹ ਆਪਣੀ ਚਾਲ ’ਚ ਸਫਲ ਹੋ ਗਈ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here