Punjabi Story : ਬੇਬੇ ਦੀ ਪੈਨਸ਼ਨ | Grandmother’s Pension

Punjabi Story

ਬੇਬੇ ਬਚਨੋ ਉਮਰ ਤਕਰੀਬਨ 70 ਕੁ ਸਾਲ। ਜਿਵੇਂ ਨਾ ਕਿਵੇਂ ਬੇਬੇ ਬਚਨੋ ਨੇ ਆਪਣੀ ਬੁਢਾਪਾ ਪੈਨਸ਼ਨ (Pension) ਲਗਵਾ ਲਈ। ਕਈ ਸਾਲ ਉਹ ਪੈਨਸਨ ਲੈਂਦੀ ਰਹੀ। ਪਰ ਜਦ ਸਰਕਾਰ ਬਦਲੀ ਤਾਂ ਸਰਕਾਰ ਨੇ ਹੁਕਮ ਦਿੱਤਾ ਕਿ ਜੋ ਨਜਾਇਜ਼ ਪੈਨਸ਼ਨਾਂ ਲੈਂਦੇ ਹਨ, ਉਹਨਾਂ ਦੀ ਪੜਤਾਲ ਕੀਤੀ ਜਾਵੇ। ਜਦ ਬੇਬੇ ਬਚਨੋ ਦੇ ਕਾਗਜ਼ ਪੜਤਾਲੇ ਗਏ ਤਾਂ ਪਤਾ ਲੱਗਿਆ ਕਿ ਉਸਦੇ ਨਾਂਅ ਪੰਜ ਕਿੱਲੇ ਪੈਲ਼ੀ ਹੈ ਤੇ ਐਨਾ ਹੀ ਨਹੀਂ, ਉਸਦੇ ਦੋਵੇਂ ਪੁੱਤਰ ਸਰਕਾਰੀ ਨੌਕਰੀ ਕਰਦੇ ਹਨ। (Punjabi Story)

ਸਰਕਾਰ ਨੇ ਪੈਨਸਨ ਦੀ ਹੱਕਦਾਰ ਨਾ ਹੋਣ ਕਾਰਨ ਉਸਦੀ ਪੈਨਸ਼ਨ ਕੱਟ ਦਿੱਤੀ। ਜਦ ਬੇਬੇ ਬੈਂਕ ਵਿੱਚ ਪੈਨਸ਼ਨ ਲੈਣ ਗਈ ਤਾਂ ਬੈਂਕ ਵਾਲਿਆਂ ਨੇ ਦੱਸਿਆ ਕਿ ਤੇਰੀ ਪੈਨਸ਼ਨ ਨਹੀਂ ਆਈ ਉਹ ਤਾਂ ਕੱਟੀ ਗਈ। ਬੇਬੇ ਬਚਨੋ ਪੈਨਸ਼ਨ (Pension) ਦਫਤਰ ਚਲੀ ਗਈ। ਜਦ ਕਲਰਕ ਨੂੰ ਪੁੱਛਿਆ ਕਿ ਪੈਨਸ਼ਨ ਕਿਉਂ ਕੱਟ ਦਿੱਤੀ ਤਾਂ ਉਸ ਨੇ ਦੱਸਿਆ ਕਿ ਬੇਬੇ ਤੇਰੇ ਨਾਂਅ ਤਾਂ ਪੰਜ ਕਿੱਲੇ ਪੈਲੀ ਹੈ ਤਾਂ ਹੀ ਪੈਨਸਨ ਕੱਟ ਦਿੱਤੀ। ਬੇਬੇ ਨੇ ਮੱਥੇ ’ਤੇ ਤਿਉੜੀਆਂ ਪਾਉਂਦੇ ਹੋਏ ਕਿਹਾ, ‘‘ਪੁੱਤਰ ਕੀ ਕਰਨੀ ਇਹੋ-ਜਿਹੀ ਪੈਲੀ, ਜੀਹਨੇ ਮੇਰੀ ਪੈਨਸ਼ਨ ਦੀ ਕਟਾ ਦਿੱਤੀ।’’ ਇੰਝ ਲੱਗ ਰਿਹਾ ਸੀ ਕਿ ਬੇਬੇ ਨੂੰ ਆਪਣੇ ਕੋਲ ਕਰੋੜਾਂ ਦੀ ਜਾਇਦਾਦ ਹੋਣ ਦੀ ਖੁਸ਼ੀ ਨਾਲੋਂ ਪੈਨਸ਼ਨ ਕੱਟੇ ਜਾਣ ਦਾ ਦੁੱਖ ਵਧੇਰੇ ਸੀ। (Punjabi Story)

ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ, ਸਸਸਸ ਹਾਕੂਵਾਲਾ, ਸ੍ਰੀ ਮੁਕਤਸਰ ਸਾਹਿਬ