ਮੁੱਖ ਮੰਤਰੀ ਨੇ ਅਬੋਹਰ ਤੋਂ ਕਿਸਾਨਾਂ ਦੀ ਫੜੀ ਬਾਂਹ

Chief Minister

ਮੁਆਵਾਜ਼ਾ ਰਾਸ਼ੀ ਦੇ ਚੈੱਕ ਵੰਡਣ ਦੀ ਅਬੋਹਰ ਤੋਂ ਹੋਈ ਸ਼ੁਰੂਆਤ | Chief Minister in Abohar

ਅਬੋਹਰ। ਪਿਛਲੇ ਦਿਨੀਂ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ੁਰੂਆਤ ਕਰ ਦਿੱਤੀ। ਉਹ ਅੱਜ ਅਬੋਹਰ ਪਹੁੰਚੇ ਹੋਏ ਸਨ। ਉਨ੍ਹਾਂ ਅੱਜ ਪੀੜਤ ਕਿਸਾਨਾਂ ਨੂੰ ਚੈੱਕ ਵੰਡਣ ਦੀ ਸ਼ੁਰੂਆਤ ਅਬੋਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਖੇਤਾਂ ਵਿੱਚ ਹੈ ਅਤੇ ਮੁਆਵਜ਼ਾ ਖਾਤਿਆਂ ਵਿੱਚ ਪਹੰੁਚ ਚੁੱਕਾ ਹੈ।

ਮਾਨ ਦਾ ਕਹਿਣਾ ਹੈ ਕਿ ਇਹ ਦਿਨ ਪੰਜਾਬ ਦਾ ਇਤਿਹਾਸਿਕ ਦਿਨ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਫਸਲ ਖਰਾਬੇ ਦੇ 20 ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਆਪਣੇ ਕਿਸਾਨ ਨੂੰ ਕਦੇ ਵੀ ਹਾਰਨ ਨਹੀਂ ਦੇਵਾਂਗੇ। ਹਰ ਕਿਸਾਨ ਦਾ ਸੰਭਾਲ ਕਰਨਾ ਸਾਡੀ ਸਰਕਾਰ ਦਾ ਮੁੱਢਲਾ ਕਰਤੱਵ ਹੈ।

ਉਨ੍ਹਾਂ ਕਿਹਾ ਕਿ ਡਾ. ਬਲਜੀਤ ਕੌਰ ਐੱਮਐੱਲਏ ਮਲੋਟ ਤੇ ਕੈਬਨਿਟ ਮੰਤਰੀ ਲੋਕਾਂ ਦੀ ਸੰਭਾਲ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਡਾ. ਬਲਜੀਤ ਕੌਰ ਅੱਜ ਵੀ ਆਪਣਾ ਮੈਡੀਕਲ ਦਾ ਸਮਾਨ ਨਾਲ ਲੈ ਕੇ ਆਏ ਹੋਏ ਹਨ। ਉਨ੍ਹਾਂ ਔਰਤਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੁਦਰਤ ਦੀ ਮਾਰ ਨੇ ਲੋਕਾਂ ਦੀ ਜ਼ਿੰਦਗੀ ਨੂੰ ਵੱਡੀ ਮੁਸੀਬਤ ਵਿੱਚ ਪਾ ਦਿੱਤਾ। ਉਨ੍ਹਾਂ ਕਿਹਾ ਕਿ ਬਾਗਾਂ ਦਾ ਭਾਰੀ ਨੁਕਸਾਨ ਹੋਇਆ ਹੈ। ਘਰਾਂ ਦੀਆਂ ਛੱਤਾਂ ਉੱਡੀਆਂ ਹਨ। ਅਸੀਂ ਸਭ ਦੀ ਭਰਪਾਈ ਕਰਨ ਲਈ ਬਚਨਬੱਧ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ