ਟਰਾਂਸਫਰ ਕਰਨ ਤੋਂ ਨਾਖੁਸ਼ ਸੀ ਜੱਜ ਕਮਲੇਸ਼ | Madras High Court
ਚੇੱਨਈ (ਏਜੰਸੀ)। ਮਦਰਾਸ ਹਾਈਕੋਰਟ ਦੀ ਮੁੱਖ ਜੱਜ ਵਿਜੈ ਕਮਲੇਸ਼ ਤਾਹਿਲਰਮਾਨੀ ਨੇ ਮੇਘਾਲਿਆ ਤਬਾਦਲਾ ਕੀਤੇ ਜਾਣ ਦੇ ਮਸਲੇ ‘ਤੇ ਮੁੜ ਵਿਚਾਰ ਕਰਨ ਦੀ ਉਨ੍ਹਾਂ ਦੀ ਅਪੀਲ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜਸਟਿਸ ਤਾਹਿਲਰਮਾਨੀ ਨੇ ਸੁਪਰੀਮ ਕੋਰਟ ਕੋਲੇਜੀਅਮ ਵੱਲੋਂ ਉਨ੍ਹਾਂ ਦੀ ਅਪੀਲ ਸਵੀਕਾਰ ਨਾ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜਿਆ ਹੈ ਤੇ ਇੱਕ ਕਾਪੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਸ਼ੁੱਕਰਵਾਰ ਰਾਤ ਭੇਜੀ। (Madras High Court)
ਮੁੱਖ ਜੱਜ ਦੀ ਅਗਵਾਈ ਵਾਲੇ ਇਸ ਕੋਲੇਜੀਅਮ ਪੰਜ ਜੱਜ ਹਨ ਤੇ ਇਸ ਨੇ ਹੀ ਜਸਟਿਸ ਤਾਹਿਲਰਮਾਨੀ ਦੇ ਤਬਾਦਲੇ ਦੀ ਸਿਫਾਰਿਸ਼ ਕੀਤੀ ਸੀ ਕੋਲੀਜੀਅਮ ਨੇ 28 ਅਗਸਤ ਨੂੰ ਉਨ੍ਹਾਂ ਦਾ ਤਬਾਦਲਾ ਮੇਘਾਲਿਆ ਹਾਈਕੋਰਟ ‘ਚ ਚੀਫ਼ ਜਸਟਿਸ ਵਜੋਂ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਇਸ ‘ਤੇ ਮੁੜ ਵਿਚਾਰ ਕਰਨ ਲਈ ਇੱਕ ਅਪੀਲ ਕੀਤੀ ਸੀ ਉਹ ਦੇਸ਼ ‘ਚ ਹਾਈਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ ਤੇ ਉਨ੍ਹਾਂ ਮਦਰਾਸ ਹਾਈਕੋਰਟ ਵਰਗੀ ਵੱਡੀ ਅਦਾਲਤ ਤੋਂ ਮੇਘਾਲਿਆ ਹਾਈਕੋਰਟ ਵਰਗੀ ਛੋਟੀ ਜਗ੍ਹਾ ਭੇਜ ਦਿੱਤੇ ਜਾਣ ਕਾਰਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। (Madras High Court)