ਹੰਝੂਆਂ ਦਾ ਕਾਰਨ

ਹੰਝੂਆਂ ਦਾ ਕਾਰਨ

ਕੌਰਵਾਂ ਅਤੇ ਪਾਂਡਵਾਂ ਵਿਚ ਜੰਗ ਚੱਲ ਰਹੀ ਸੀ ਜਦੋਂ ਅਰਜਨ ਅਤੇ ਭੀਸ਼ਮ ਪਿਤਾਮਾ ਵਿਚ ਜੰਗ ਹੋਈ ਤਾਂ ਅਰਜਨ ਨੇ ਭੀਸ਼ਮ ਪਿਤਾਮਾ ਨੂੰ ਤੀਰਾਂ ਦੀ ਸੇਜ ‘ਤੇ ਲਿਟਾ ਦਿੱਤਾ ਇੱਕ ਦਿਨ ਜਦੋਂ ਭੀਸ਼ਮ ਪਿਤਾਮਾ ਤੀਰਾਂ ਦੀ ਸੇਜ ‘ਤੇ ਲੇਟੇ ਹੋਏ  ਸਨ ਤਾਂ ਅਚਾਨਕ ਉਨ੍ਹਾਂ ਦੀਆਂ ਅੱਖਾਂ ‘ਚੋਂ ਪਰਲ-ਪਰਲ ਹੰਝੂ ਵਗਣ ਲੱਗੇ ਇਹ ਘਟਨਾ ਪੰਜਾਂ ਪਾਂਡਵਾਂ ਨੇ ਦੇਖੀ ਸਾਰੇ ਚੱਕਰ ਵਿਚ ਪੈ ਗਏ ”ਪਿਤਾਮਾ ਦੀਆਂ ਅੱਖਾਂ ਵਿਚ ਹੰਝੂ! ਪਰ ਕਿਉਂ? ਕਾਰਨ ਕੀ ਹੈ?” ਭੀਮ ਨੇ ਇੱਕ ਪਲ ਸੋਚਿਆ ਅਤੇ ਰਾਏ ਪ੍ਰਗਟ ਕੀਤੀ, ”ਮੈਨੂੰ ਲੱਗਦੈ ਤਕਲੀਫ਼ ਕਾਰਨ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਹਨ”

ਨਕੁਲ ਨੇ ਸਿਰ ਹਿਲਾਉਂਦੇ ਹੋਏ ਕਿਹਾ, ”ਲੱਗਦੈ ਆਖ਼ਰੀ ਸਮੇਂ ਵਿਚ ਮੋਹ-ਮਾਇਆ ਨੇ ਪਿਤਾਮਾ ਨੂੰ ਘੇਰ ਲਿਆ ਹੈ ਇਸ ਲਈ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਹਨ ਪਰ ਠੀਕ ਹੋਵੇਗਾ ਕਿ ਅਸੀਂ ਉਨ੍ਹਾਂ ਤੋਂ ਹੀ ਕਾਰਨ ਪੁੱਛੀਏ” ਆਖ਼ਰ ਪਾਂਡਵਾਂ ਆਪਣੀ ਜਗਿਆਸਾ ਭੀਸ਼ਮ ਪਿਤਾਮਾ ਦੇ ਸਨਮੁੱਖ ਰੱਖੀ ਭੀਸ਼ਮ ਪਿਤਾਮਾ ਨੇ ਦੱਸਿਆ, ”ਮੈਂ ਸੋਚ ਰਿਹਾ ਹਾਂ ਕਿ ਨਾਰਾਇਣ ਖੁਦ ਜਿਸਦੇ ਸਾਰਥੀ ਹਨ, ਉਨ੍ਹਾਂ ਪਾਂਡਵਾਂ ਨੂੰ ਵੀ ਘੋਰ ਕਸ਼ਟ ਸਹਿਣੇ ਪਏ ਈਸ਼ਵਰ ਦੀ ਮਾਇਆ ਅਪਰੰਪਾਰ ਹੈ, ਜਿਸ ਨੂੰ ਮੈਂ ਅੱਜ ਤੱਕ ਨਹੀਂ ਸਮਝ ਸਕਿਆ ਬੱਸ, ਇਹੀ ਸੋਚਦੇ-ਸੋਚਦੇ ਅੱਖਾਂ ਭਰ ਆਈਆਂ”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ