ਹਲਕਾ ਲੰਬੀ ਤੋਂ ਸੱਤਾਧਾਰੀ ਪਾਰਟੀ ਦਾ ਜੋ ਉਮੀਦਵਾਰ ਵੀ ਜਿੱਤਿਆ ਉਹ ਵਜ਼ਾਰਤ ਦੀ ਪੌੜੀ ਵੀ ਚੜ੍ਹ ਗਿਆ

Lambi

ਲੰਬੀ (ਮੇਵਾ ਸਿੰਘ)। ਲੰਬੀ (Lambi) ਨੂੰ ਪੰਜਾਬ ਦੀ ਸਿਆਸਤ ਦਾ ਧੁਰਾ ਕਿਹਾ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਇਸ ਹਲਕੇ ਬਾਰੇ ਇਹ ਧਾਰਨਾ ਬਣ ਗਈ ਹੈ ਕਿ ਸੱਤਾਧਾਰੀ ਪਾਰਟੀ ਦਾ ਕੋਈ ਵੀ ਉਮੀਦਵਾਰ ਜੋ ਲੰਬੀ ਤੋਂ ਚੋਣ ਜਿੱਤ ਗਿਆ ਉਹ ਮੰਤਰੀ ਮੰਡਲ ਦੀਆਂ ਪੌੜੀਆਂ ਤਾਂ ਚੜ੍ਹੇਗਾ। ਪਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ 1997, 2007 ਅਤੇ 2012 ਤੋਂ ਇੱਥੇ ਲਗਾਤਾਰ ਤਿੰਨ ਵਾਰ ਜਿੱਤੇ ਤਾਂ ਅਕਾਲੀ ਦਲ ਨੂੰ ਬਹੁਮਤ ਮਿਲਣ ਕਰਕੇ ਉਹ ਮੁੱਖ ਮੰਤਰੀ ਬਣੇ। 2002 ਤੇ 2017 ’ਚ ਪਰਕਾਸ਼ ਸਿੰਘ ਬਾਦਲ ਲੰਬੀ ਤੋਂ ਜਿੱਤ ਤਾਂ ਗਏ ਪਰ ਸਰਕਾਰ ਕਾਂਗਰਸ ਦੀ ਬਣ ਗਈ।

Lambi | ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿੱਤ ਹਾਸਲ ਹੋਈ

2022 ਦੀਆਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿੱਤ ਹਾਸਲ ਹੋਈ ਤਾਂ ਇੱਕ ਵਾਰ ਫਿਰ ਸਾਬਤ ਹੋ ਗਿਆ ਕਿ ਲੰਬੀ ਤੋਂ ਜਿੱਤਣ ਵਾਲੇ ਮੁੱਖ ਮੰਤਰੀ ਜਾਂ ਮੰਤਰੀ ਵਾਲੀ ਕੁਰਸੀ ਪੱਕੀ ਹੈ।

ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ

1992 ’ਚ ਇਸੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਨਾਮ ਸਿੰਘ ਅਬੁੱਲ ਖੁਰਾਣਾ ਬਾਜ਼ੀ ਮਾਰ ਗਏ ਤਾਂ ਬੇਅੰਤ ਸਿੰਘ ਸਰਕਾਰ ਗੁਰਨਾਮ ਸਿੰਘ ਨੂੰ ਨਜ਼ਰ ਅੰਦਾਜ ਨਾ ਸਕੀ ਤੇ ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ ਸੀ। ਇਸੇ ਤਰ੍ਹਾਂ1985 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪਇੰਦਰ ਸਿੰਘ ਬਾਦਲ ਨੂੰ ਸੁਰਜੀਤ ਸਿੰਘ ਬਰਨਾਲਾ ਸਰਕਾਰ ’ਚ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਇਸ ਰੁਝਾਨ ’ਚ ਸਿਰਫ ਇੱਕ ਹੀ ਵੱਖਰਾ ਮਾਮਲਾ ਰਿਹਾ ਹੈ ਕਿ ਜਦੋਂ 1977 ਦੀਆਂ ਵਿਧਾਨ ਸਭਾ ਚੋਣਾਂ ’ਚ ਲੰਬੀ ਤੋਂ ਜਿੱਤੇ ਗੁਰਦਾਸ ਸਿੰਘ ਬਾਦਲ ਨੂੰ ਵਜ਼ਾਰਤ ’ਚ ਜਾਣ ਦਾ ਮੌਕਾ ਨਹੀਂ ਮਿਲਿਆ। ਫਿਰ ਵੀ 1966 ਤੋਂ ਬਾਅਦ ਕਰੀਬ 55 ਵਰ੍ਹਿਆਂ ’ਚੋਂ ਕਰੀਬ 23 ਵਰੇ੍ਹ ਲੰਬੀ ਤੋਂ ਜਿੱਤੇ ਉਮੀਦਵਾਰਾਂ ਵਜਾਰਤ ’ਚ ਆਪਣਾ ਝੰਡਾ ਗੱਡੀ ਰੱਖਿਆ।